18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੁਲਿਸ ਮੁਲਾਜ਼ਮ ਦੇ ਘਰ ’ਤੇ ਹਮਲੇ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦੀ ਪੁਲਿਸ ਵਲੋਂ ਸਫ਼ਾਈ, ਕਿਹਾ, ਨਸ਼ੇ ਕਾਰਨ ਝਗੜਾ ਨਹੀਂ ਹੋਇਆ

ਅਜੀਤ ਡੈਸਕ 29-07-2026

ਅੰਮ੍ਰਿਤਸਰ, 28 ਜੁਲਾਈ (ਰੇਸ਼ਮ ਸਿੰਘ)-ਸੋਸ਼ਲ ਮੀਡੀਆ ‘ਤੇ ਨਸ਼ਾ ਕਰਨ ਤੋਂ ਰੋਕੇ ਜਾਣ ‘ਤੇ ਪੁਲਿਸ ਮੁਲਾਜ਼ਮ ਦੇ ਘਰ ‘ਤੇ ਨੌਜਵਾਨਾਂ ਵਲੋਂ ਹਮਲਾ ਕਰਨ ਦੀ ਸੋਸ਼ਲ ਮੀਡੀਆ ‘ਤੇ ਚਰਚਿਤ ਖ਼ਬਰ ਦੇ ਮਾਮਲੇ ‘ਚ ਪੁਲਿਸ ਨੇ ਸਫਾਈ ਦਿੱਤੀ ਹੈ ਜਿਸ ਨੇ ਕਿਹਾ ਕਿ ਇਹ ਝਗੜਾ ਨਸ਼ੇ ਕਾਰਨ ਨਹੀਂ, ਬਲਕਿ ਤਕਰਾਰ ਬਾਜ਼ੀ ਕਾਰਨ ਹੋਇਆ ਸੀ। ਇਸ ਸੰਬੰਧੀ ਬਕਾਇਦਾ ਥਾਣਾ ਇਸਲਾਮਾਬਾਦ ਦੇ ਐੱਸ.ਐੱਚ.ਓ. ਇੰਸ: ਹਰਸੰਦੀਪ ਸਿੰਘ ਨੇ ਆਪਣਾ ਵੀਡੀਓ ਪੱਖ ਜ਼ਾਰੀ ਕੀਤਾ ਹੈ ਜਿਸ ‘ਚ ਉਨ੍ਹਾਂ ਦੱਸਿਆ ਕਿ ਸ਼ੋਸਲ ਮੀਡੀਆ ‘ਤੇ ਇਕ ਖ਼ਬਰ ਚਲੀ ਸੀ ਕਿ ਫਤਾਹੁਪਰ ਖੇਤਰ ‘ਚ ਰਹਿਣ ਵਾਲੇ ਕੁਝ ਨੌਜਵਾਨਾਂ ਨੂੰ ਜਦੋਂ ਉਥੇ ਮੁਹੱਲੇ ‘ਚ ਰਹਿੰਦੇ ਪੁਲਿਸ ਮੁਲਾਜ਼ਮ ਨੇ ਰੋਕਿਆ, ਤਾਂ ਉਸ ਵਲੋਂ ਪੁਲਿਸ ਮੁਲਾਜਮ ਦੇ ਘਰ ‘ਤੇ ਹਮਲਾ ਕਰ ਦਿੱਤਾ। ਇਸ ਦੀ ਪੁਲਿਸ ਵਲੋਂ ਪੜਤਾਲ ਕੀਤੀ ਗਈ ਤਾਂ ਪਤਾ ਚਲਿਆ ਕਿ ਵਾਪਰੀ ਘਟਨਾ ਦੀ ਵੇਲੇ ਇਲਾਕੇ ਦੀ ਬੱਤੀ ਗਈ ਹੋਈ ਸੀ। ਅਤੇ ਕੁਝ ਲੜਕੇ ਗਲੀ ‘ਚ ਖੜੇ ਸਨ। ਜਦੋਂ ਪੁਲਿਸ ਮੁਲਾਜ਼ਮ ਗਲੀ ‘ਚੋਂ ਲੰਘਣ ਲੱਗਿਆ ਤਾਂ ਉਸਦੀ ਇਨ੍ਹਾਂ ਲੜਕਿਆਂ ਨਾਲ ਕਿਸੇ ਗੱਲੋਂ ਤਕਰਾਰਬਾਜੀ ਹੋ ਗਈ। ਜਿਸ ਤੋਂ ਗੱਲ ਥੋੜੀ ਅਗੇ ਵਧ ਗਈ ਤੇ ਦੋਵਾਂ ਧਿਰਾਂ ਦਾ ਲੜਾਈ ਝਗੜਾ ਹੋ ਗਿਆ। ਹੁਣ ਦੋਵੇਂ ਧਿਰਾਂ ਦਾ ਪਿੰਡ ਦੇ ਮੁਹਤਬਰ ਬੰਦਿਆਂ ਨਾਲ ਰਾਜੀਨਾਵਾ ਕਰਵਾ ਦਿੱਤਾ ਹੈ। ਇੰਸ: ਹਰਸੰਦੀਪ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਪਿੰਡ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਹੈ ਅਤੇ ਨਾ ਹੀ ਨਸ਼ੇ ਕਾਰਨ ਕੋਈ ਲੜਾਈ ਝਗੜਾ ਹੀ ਹੋਇਆ ਹੈ।

ਪਿਛਲੀ ਖ਼ਬਰ ਆਈ.ਆਈ.ਐੱਮ. ਅੰਮ੍ਰਿਤਸਰ ਨੇ ਐਗਜ਼ੀਕਿਊਟਿਵ ਐੱਮ.ਬੀ.ਏ. ਬੈਚ 2026-28 ਦਾ ਉਦਘਾਟਨ ਕੀਤਾ ਅਗਲੀ ਖ਼ਬਰ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।