02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਲੀਗਲ ਕਲਰਕ ਅਸਟੇਟ ਵਿਭਾਗ ਨੂੰ ਆਪਣੇ ਸਾਥੀ ਕਲਰਕ ਨਾਲ ਕੁੱਟਮਾਰ ਕਰਨ ’ਤੇ ਕੀਤਾ ਮੁਅੱਤਲ

ਅਜੀਤ ਡੈਸਕ 31-07-2026
ਅੰਮ੍ਰਿਤਸਰ,30 ਜੁਲਾਈ (ਹਰਮਿੰਦਰ ਸਿੰਘ)-ਸਾਰਾਗੜ੍ਹੀ ਪਾਰਕਿੰਗ ਵਿਖੇ ਲੀਗਲ ਕਲਰਕ ਅਸਟੇਟ ਵਿਭਾਗ ਵਲੋਂ ਅਸਟੇਟ ਵਿਭਾਗ ਦੇ ਕਲਰਕ ਨਾਲ ਕਥਿਤ ਆਪਣੇ ਕੁਝ ਬਾਹਰੀ ਸਾਥੀਆਂ ਸਮੇਤ ਮਿਲ ਕੇ ਕੁੱਟਮਾਰ ਕਰਨ ਅਤੇ ਉਸ ਦੇ ਖ਼ਿਲਾਫ਼ ਜਾਤੀ ਸੂਚਕ ਸ਼ਬਦ ਵਰਤਣ ‘ਤੇ ਲੀਗਲ ਕਲਰਕ ਅਸਟੇਟ ਵਿਭਾਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਬੀਤੇ ਦਿਨੀਂ ਲੀਗਲ ਕਲਰਕ ਅਸਟੇਟ ਵਿਭਾਗ ਸਿਰਮਨਜੀਤ ਸਿੰਘ ਦਾ ਅਸਟੇਟ ਵਿਭਾਗ ਦੇ ਕਲਰਕ ਅਰਵਿੰਦਰ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸਿਰਮਨਜੀਤ ਸਿੰਘ ਵਲੋਂ ਆਪਣੇ ਨਾਲ ਕੁਝ ਬਾਹਰੀ ਲੋਕਾਂ ਨੂੰ ਨਾਲ ਲੈ ਕੇ ਅਰਵਿੰਦਰ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਤੀ ਸੂਚਕ ਸ਼ਬਦ ਕਹੇ। ਉਕਤ ਮਾਮਲੇ ਦੀ ਅਸਟੇਟ ਵਿਭਾਗ ਵਲੋਂ ਕੀਤੀ ਰਿਪੋਰਟ ਅਤੇ ਵਧੀਕ ਕਮਿਸ਼ਨਰ ਨਗਰ ਨਿਗਮ ਵਲੋਂ ਲਈ ਤਜਵੀਜ ਨੂੰ ਵਿਚਾਰਦੇ ਹੋਏ ਸਿਮਰਨਜੀਤ ਸਿੰਘ ਲੀਗਲ ਕਲਰਕ ਅਸਟੇਟ ਵਿਭਾਗ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਮਿਸ਼ਨਰ ਨਗਰ ਨਿਗਮ ਵਲੋਂ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਮੁਅੱਤਲ ਕਰਨ ਦੇ ਹੁਕਮ ਕੀਤੇ ਹਨ ਅਤੇ ਮੁਅੱਤਲੀ ਦੌਰਾਨ ਕਰਮਚਾਰੀ ਕੋਈ ਵੀ ਭੱਤਾ ਦੇਣ ਯੋਗ ਨਹੀਂ ਹੋਵੇਗਾ। ਇਸ ਤੋਂ ਇਲਾਵਾ ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਰੰਭ ਕਰਨ ਲਈ ਸੰਬੰਧਿਤ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ।
ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਦੌਰਾਨ ਸ਼ਹਿਰ ਦੇ ਚਾਰ ਚੁਫੇਰੇ ਰਹੀ ਜਾਮ ਵਰਗੀ ਸਥਿਤੀ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 38 ਵੱਡੇ ਗੁਰਮਤਿ ਸਮਾਗਮਾਂ ਦੀ ਆਰੰਭਤਾ ਇਕ ਅਗਸਤ ਤੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।