02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੰਜਾਬ ਬੰਦ ਦੇ ਸੱਦੇ ਦੌਰਾਨ ਸ਼ਹਿਰ ਦੇ ਚਾਰ ਚੁਫੇਰੇ ਰਹੀ ਜਾਮ ਵਰਗੀ ਸਥਿਤੀ

ਅਜੀਤ ਡੈਸਕ 31-07-2026
ਅੰਮ੍ਰਿਤਸਰ, 30 ਜੁਲਾਈ (ਰੇਸ਼ਮ ਸਿੰਘ)-ਪੰਜਾਬ ਬੰਦ ਦੇ ਸੱਦੇ ਦੇ ਅਸਰ ਤਹਿਤ ਜਿਥੇ ਆਮ ਬਜ਼ਾਰ ਬੰਦ ਰਹੇ ਉਥੇ ਭੰਡਾਰੀ ਪੁੱਲ ‘ਤੇ ਆਵਾਜਾਈ ਬੰਦ ਕਰਕੇ ਕੀਤੇ ਰੋਸ ਪ੍ਰਦਰਸ਼ਨ ਸਮੁਚੇ ਸ਼ਹਿਰ ‘ਚ ਟਰੈਫਿਕ ਜਾਮ ਲਗਿਆ ਰਿਹਾ। ਬੰਦ ਕਾਰਨ ਟਰੈਫਿਕ ਦੀ ਸਮਸਿਆ ਕਾਰਨ ਪੂਰੇ ਸ਼ਹਿਰ ਦੀ ਆਵਾਜਾਈ ਅਸਤ ਵਿਅਸਤ ਰਹੀ। ਜਿਸ ਕਾਰਨ ਅੱਜ ਲੰਮੇ-ਲੰਮੇ ਜਾਮ ਸ਼ਹਿਰ ਦੇ ਆਸੇ ਪਾਸੇ ਤੇ ਚਾਰ ਚੁਫੇਰੇ ਲੱਗੇ ਰਹੇ। ਭਾਵੇਂ ਕਿ ਟਰੈਫਿਕ ਪੁਲਿਸ ਵਲੋਂ ਇਸ ਲਈ ਆਵਾਜਾਈ ਬਦਲਵੇਂ ਰਸਤੇ ਰਾਹੀਂ ਡਾਇਵਰਟ ਕੀਤੀ ਗਈ ਸੀ ਪਰ ਫਿਰ ਵੀ ਬਾਹਰੋਂ ਆਏ ਸ਼ਰਧਾਲੂਆਂ ਤੇ ਯਾਤਰੂਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਦੀਆਂ ਮੋਟਰ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ । ਰੇਲਵੇ ਸਟੇਸ਼ਨ ਤੇ ਬੱਸ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਯਾਤਰੂ ਆਵਾਜਾਈ ਬੰਦ ਹੋਣ ਕਾਰਨ ਪੈਦਲ ਜਾਂਦੇ ਦੇਖੇ ਗਏ ਜਦੋਂ ਕਿ ਆਪਣੀਆਂ ਗੱਡੀਆਂ ਰਾਹੀਂ ਆਏ ਯਾਤਰੂਆਂ ਨੂੰ ਹੋਰ ਮੁਸ਼ਕਿਲਾਂ ਦਰਪੇਸ਼ ਆਈਆਂ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਬੰਦ ਦੌਰਾਨ ਟਰੈਫਿਕ ਪੁਲਿਸ ਵਲੋਂ ਡਾਇਵਰਟ ਕਰਨ ‘ਚ ਯੋਜਨਾਬੰਦੀ ਦੀ ਘਾਟ ਕਾਰਨ ਜਾਮ ਲਗਦੇ ਹਨ। ਅੱਜ ਇਥੇ ਹਾਲ ਗੇਟ ਤੋਂ ਮਜੀਠਾ ਰੋਡ, ਰਾਮ ਬਾਗ ਫੋਰ ਐੱਸ. ਚੌਂਕ ਆਦਿ ਥਾਵਾਂ ‘ਤੇ ਆਵਾਜਾਈ ਜਾਮ ਦੇਖਣ ਨੂੰ ਮਿਲੇ ਹਨ। ਜਿਸ ਕਾਰਨ ਜਾਮ ‘ਚ ਵਾਹਨਾਂ ਦੇ ਫਸ ਜਾਣ ਕਾਰਨ ਯਾਤਰੂਆਂ ਨੂੰ ਲੰਮਾਂ ਇੰਤਜ਼ਾਰ ਕਰਨਾ ਪਿਆ।
ਪਿਛਲੀ ਖ਼ਬਰ ਨਵਨਿਯੁਕਤ ਡੀਨ ਫੈਕਲਟੀ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਦਾ ਸਨਮਾਨ ਅਗਲੀ ਖ਼ਬਰ ਲੀਗਲ ਕਲਰਕ ਅਸਟੇਟ ਵਿਭਾਗ ਨੂੰ ਆਪਣੇ ਸਾਥੀ ਕਲਰਕ ਨਾਲ ਕੁੱਟਮਾਰ ਕਰਨ ’ਤੇ ਕੀਤਾ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।