02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਧਿਆਪਕ ਆਗੂ ਨਿਰਮਲ ਸਿੰਘ ਸਿੱਧੂ ਬੇਦਾਦਪੁਰ ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ

ਬਾਬਾ ਬਕਾਲਾ ਸਾਹਿਬ, 1 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਠੱਠੀਆਂ ਦੇ ਬਾਨੀ ਸਰਪ੍ਰਸਤ, ਅਧਿਆਪਕ ਆਗੂ ਅਤੇ ਪੈਨਸ਼ਨਰਜ਼ ਯੂਨੀਅਨ ਦੇ ਜਨਰਲ ਸਕੱਤਰ ਨਿਰਮਲ ਸਿੰਘ ਸਿੱਧੂ (72) ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬੇਦਾਦਪੁਰ (ਬਾਬਾ ਬਕਾਲਾ ਸਾਹਿਬ) ਵਿਖੇ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ । ਇਸ ਮੌਕੇ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾਤਾ ਹਰਬੰਸ ਸਿੰਘ ਸਿੱਧੂ ਨੇ ਦਿਖਾਈ ।

ਅਜੀਤ ਡੈਸਕ 02-08-2026
ਬਾਬਾ ਬਕਾਲਾ ਸਾਹਿਬ, 1 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਠੱਠੀਆਂ ਦੇ ਬਾਨੀ ਸਰਪ੍ਰਸਤ, ਅਧਿਆਪਕ ਆਗੂ ਅਤੇ ਪੈਨਸ਼ਨਰਜ਼ ਯੂਨੀਅਨ ਦੇ ਜਨਰਲ ਸਕੱਤਰ ਨਿਰਮਲ ਸਿੰਘ ਸਿੱਧੂ (72) ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬੇਦਾਦਪੁਰ (ਬਾਬਾ ਬਕਾਲਾ ਸਾਹਿਬ) ਵਿਖੇ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ । ਇਸ ਮੌਕੇ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾਤਾ ਹਰਬੰਸ ਸਿੰਘ ਸਿੱਧੂ ਨੇ ਦਿਖਾਈ । ਇਸ ਮੌਕੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਪ੍ਰਧਾਨ ਸਾਥੀ ਜਰਮਨਜੀਤ ਸਿੰਘ ਛੱਜਲਵੱਡੀ ਨੇ ਮ੍ਰਿਤਕ ਦੇਹ ‘ਤੇ ਜਥੇਬੰਦੀ ਵਲੋਂ ਦੁਸ਼ਾਲਾ ਅਤੇ ਝੰਡਾ ਭੇਟ ਕੀਤਾ । ਇਸ ਤੋਂ ਇਲਾਵਾ ਜਥੇਬੰਦੀ ਦੇ ਚਰਨਜੀਤ ਸਿੰਘ ਰਜਧਾਨ, ਵਿਪਨ ਰਿਖੀ, ਨਰਿੰਦਰ ਧੀਰ, ਮੇਜਰ ਸਿੰਘ ਵਡਾਲਾ, ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੁੱਲਰ, ਜਨਰਲ ਸਕੱਤਰ ਬਲਦੇਵ ਸਿੰਘ ਵੱਲ ਸਠਿਆਲਾ, ਕਰਤਾਰ ਸਿੰਘ ਐਮ.ਏ., ਕਪੂਰ ਸਿੰਘ, ਬਿਅੰਤ ਸਿੰਘ, ਨਰਿੰਦਰ ਧੀਰ, ਪ੍ਰਿੰ: ਗੁਰਜੀਤ ਸਿੰਘ ਸੇਖੋਂ (ਸੰਤ ਮਾਝਾ ਸਿੰਘ ਸਕੂਲ), ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੁਖਵੰਤ ਕੌਰ ਵੱਸੀ, ਮੱਖਣ ਸਿੰਘ ਭੈਣੀਵਾਲਾ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਬੀਰ ਸਿੰਘ ਬੇਦਾਦਪੁਰ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਕੁਲਵੰਤ ਸਿੰਘ ਸਿੱਧੂ ਬੇਦਾਦਪੁਰ, ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਦਲਬੀਰ ਸਿੰਘ ਬੀਕਾ ਸਠਿਆਲਾ, ਪ੍ਰਿੰ: ਸਵਿੰਦਰ ਕੌਰ ਸਿੱਧੂ, ਹਰਮੀਤ ਕੌਰ ਕੈਨੇਡਾ, ਪ੍ਰਿੰ: ਸਿਕੰਦਰ ਸਿੰਘ, ਸੂਰਜ ਸਿੰਘ ਐਡਮਨਿਸਟੇਟਰ, ਸਰਪੰਚ ਮੇਜਰ ਸਿੰਘ ਬੇਦਾਦਪੁਰ, ਅਵਤਾਰ ਸਿੰਘ ਸੋਹਲ ਸਮੇਤ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਅਤੇ ਮੁਲਾਜ਼ਮ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਸਬ-ਡਵੀਜ਼ਨ ਰਾਜਾਸਾਂਸੀ ਦੇ ਡੀ.ਐੱਸ.ਪੀ. ਨਿਯੁਕਤ ਅਗਲੀ ਖ਼ਬਰ ਦੇਵੀਦਾਸਪੁਰਾ ’ਚ ‘ਆਪ’ ਨੂੰ ਮਿਲਿਆ ਵੱਡਾ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।