03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਚਵਿੰਡਾ ਦੇਵੀ ਵਿਖੇ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਚਵਿੰਡਾ ਦੇਵੀ, 2 ਅਗਸਤ (ਸਤਪਾਲ ਸਿੰਘ ਢੱਡੇ)- ਚਵਿੰਡਾ ਦੇਵੀ ਵਿਖੇ ਇਕ ਦੁਖਦਾਈ ਹਾਦਸੇ ’ਚ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ (ਕਰੀਬ 38 ਸਾਲ) ਪੁੱਤਰ ਗੁਰਮੁਖ ਸਿੰਘ, ਵਾਸੀ ਫੱਤੂਭੀਲਾ, ਚਵਿੰਡਾ ਦੇਵੀ ਇਲਾਕੇ ਵਿਚ ਪ੍ਰਾਈਵੇਟ ਤੌਰ ‘ਤੇ ਬਿਜਲੀ ਠੀਕ ਕਰਨ ਦਾ ਕੰਮ ਕਰ ਰਿਹਾ ਸੀ ।

ਧਰਮਿੰਦਰ ਸਿੰਘ ਦੀ ਪੁਰਾਣੀ ਤਸਵੀਰ । 03-08-2026
ਚਵਿੰਡਾ ਦੇਵੀ, 2 ਅਗਸਤ (ਸਤਪਾਲ ਸਿੰਘ ਢੱਡੇ)- ਚਵਿੰਡਾ ਦੇਵੀ ਵਿਖੇ ਇਕ ਦੁਖਦਾਈ ਹਾਦਸੇ ’ਚ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ (ਕਰੀਬ 38 ਸਾਲ) ਪੁੱਤਰ ਗੁਰਮੁਖ ਸਿੰਘ, ਵਾਸੀ ਫੱਤੂਭੀਲਾ, ਚਵਿੰਡਾ ਦੇਵੀ ਇਲਾਕੇ ਵਿਚ ਪ੍ਰਾਈਵੇਟ ਤੌਰ ‘ਤੇ ਬਿਜਲੀ ਠੀਕ ਕਰਨ ਦਾ ਕੰਮ ਕਰ ਰਿਹਾ ਸੀ । ਇਸ ਦੌਰਾਨ ਅਚਾਨਕ ਉਸ ਨੂੰ ਬਿਜਲੀ ਦਾ ਤੇਜ਼ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬਿਜਲੀ ਦੇ ਪੋਲ ਤੋਂ ਹੇਠਾਂ ਡਿੱਗ ਪਿਆ। ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ 13 ਸਾਲਾ ਧੀ ਜਸਨੂਰ ਕੌਰ ਸਮੇਤ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਹੈ । ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਵਪਾਰਕ ਬਾਜ਼ਾਰਾਂ ਦੇ ਵਿਕਾਸ ਲਈ 40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਅਗਲੀ ਖ਼ਬਰ ਗੁਰਬਾਣੀ ਮਨੁੱਖਤਾ ਨੂੰ ਸੱਚ, ਸੇਵਾ ਅਤੇ ਸਿਮਰਨ ਦਾ ਰਾਹ ਦਿਖਾਉਂਦੀ ਹੈ- ਭਰੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।