05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਰਾਜਾਸਾਂਸੀ ਹਵਾਈ ਅੱਡੇ ’ਤੇ 31500 ਅਮਰੀਕੀ ਡਾਲਰ ਸਮੇਤ ਇਕ ਯਾਤਰੀ ਕਾਬੂ ਰਾਜਾਸਾਂਸੀ ਹਵਾਈ ਅੱਡੇ ਤੋਂ ਵਾਇਆ ਦਿੱਲੀ ਬੈਂਕਾਕ ਜਾ ਰਿਹਾ ਸੀ ਯਾਤਰੀ

ਅਜਨਾਲਾ/ਰਾਜਾਸਾਂਸੀ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਸੁਰੱਖਿਆ ਜਾਂਚ ਦੌਰਾਨ ਸੀ. ਆਈ.

ਰਾਜਾਸਾਂਸੀ ਹਵਾਈ ਅੱਡਾ ਵਿਖੇ ਇਕ ਯਾਤਰੀ ਕੋਲੋਂ ਮਿਲੀ ਵਿਦੇਸ਼ੀ ਕਰੰਸੀ। ਅਜੀਤ ਤਸਵੀਰ 05-08-2026
ਅਜਨਾਲਾ/ਰਾਜਾਸਾਂਸੀ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਸੁਰੱਖਿਆ ਜਾਂਚ ਦੌਰਾਨ ਸੀ.ਆਈ.ਐੱਸ.ਐੱਫ. ਦੇ ਜਵਾਨਾਂ ਵਲੋਂ ਵਿਦੇਸ਼ੀ ਕਰੰਸੀ ਦੀ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਕ ਯਾਤਰੀ ਕੋਲੋਂ 31500 ਅਮਰੀਕੀ ਡਾਲਰ (ਲਗਭਗ ਭਾਰਤੀ 30 ਲੱਖ ਰੁਪਏ) ਬਰਾਮਦ ਕੀਤੇ ਹਨ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਵਾਇਆ ਦਿੱਲੀ ਬੈਂਕਾਕ ਜਾਣ ਵਾਲੇ ਇਕ ਯਾਤਰੂ ਦੀ ਜਦ ਸੀ.ਆਈ.ਐੱਸ.ਐੱਫ. ਜਵਾਨਾਂ ਵਲੋਂ ਬਾਰੀਕੀ ਨਾਲ ਸਕਰੀਨਿੰਗ ਕੀਤੀ ਗਈ ਤਾਂ ਅੰਮ੍ਰਿਤਸਰ ਨਾਲ ਸੰਬੰਧਿਤ ਉਕਤ ਯਾਤਰੀ ਦੇ ਅੰਦਰੂਨੀ ਕੱਪੜਿਆਂ ’ਚ ਲੁਕਾਏ ਗਏ 31500 ਅਮਰੀਕੀ ਡਾਲਰ (ਲਗਭਗ ਭਾਰਤੀ 30 ਲੱਖ ਰੁਪਏ) ਵਿਦੇਸ਼ੀ ਕਰੰਸੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਯਾਤਰੀ ਇਸ ਕਰੰਸੀ ਨੂੰ ਆਪਣੇ ਕੋਲ ਰੱਖਣ ਜਾਂ ਵਿਦੇਸ਼ ਲਿਜਾਣ ਸਬੰਧੀ ਕੋਈ ਵੀ ਲੋੜੀਂਦਾ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਸੀ.ਆਈ.ਐੱਸ.ਐੱਫ਼. ਨੇ ਯਾਤਰੀ ਅਤੇ ਬਰਾਮਦ ਕੀਤੀ ਗਈ ਵਿਦੇਸ਼ੀ ਕਰੰਸੀ ਨੂੰ ਅਗਲੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ (ਡੀ ਆਰ.ਆਈ) ਦੇ ਹਵਾਲੇ ਕਰ ਦਿੱਤਾ।
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਚਾਰ ਪੈਟਰੋਲ ਬੰਬਾਂ ਤੇ 3 ਪਿਸਤੌਲਾਂ ਸਮੇਤ 9 ਕਾਬੂ * ਪੁਲਿਸ ਅਦਾਰਿਆਂ ’... ਅਗਲੀ ਖ਼ਬਰ ਅਜਨਾਲਾ ਪੁਲਿਸ ਵਲੋਂ 2 ਮੈਂਬਰੀ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼, ਚੋਰੀ ਦੀਆਂ 3 ਐਕਟਿਵਾ ਤੇ 3 ਮੋਟਰਸਾਈਕਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।