05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਜਨਾਲਾ ਪੁਲਿਸ ਵਲੋਂ 2 ਮੈਂਬਰੀ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼, ਚੋਰੀ ਦੀਆਂ 3 ਐਕਟਿਵਾ ਤੇ 3 ਮੋਟਰਸਾਈਕਲ ਬਰਾਮਦ

ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਸਮੇਤ ਇਲਾਕੇ ਭਰ ’ਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆਂ 2 ਮੈਂਬਰੀ ਮੋਟਰਸਾਈਕਲ ਤੇ ਐਕਟਿਵਾ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਚੋਰੀ ਕੀਤੀਆਂ 3 ਐਕਟਿਵਾ ਤੇ 3 ਮੋਟਰਸਾਈਕਲ ਬਰਾਮਦ ਕੀਤੇ ਹਨ । ਥਾਣਾ ਅਜਨਾਲਾ ਦੇ ਐੱਸ.

ਅਜੀਤ ਡੈਸਕ 05-08-2026
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਸਮੇਤ ਇਲਾਕੇ ਭਰ ’ਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਵੱਡੀ ਕਾਮਯਾਬੀ ਹਾਸਿਲ ਕਰਦਿਆਂ 2 ਮੈਂਬਰੀ ਮੋਟਰਸਾਈਕਲ ਤੇ ਐਕਟਿਵਾ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਚੋਰੀ ਕੀਤੀਆਂ 3 ਐਕਟਿਵਾ ਤੇ 3 ਮੋਟਰਸਾਈਕਲ ਬਰਾਮਦ ਕੀਤੇ ਹਨ । ਥਾਣਾ ਅਜਨਾਲਾ ਦੇ ਐੱਸ.ਐੱਚ.ਓ ਇੰਸਪੈਕਟਰ ਅਰਜਨ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ ਸਰਵਣ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ’ਚ ਜਦ ਸੂਆ ਮਹਿਲ ਬੁਖ਼ਾਰੀ ਪੁੱਜੀ ਤਾਂ ਪਿੰਡ ਧਾਰੀਵਾਲ ਦੀ ਤਰਫ਼ੋਂ ਇਕ ਐਕਟਿਵਾ ਆ ਰਹੀ ਸੀ, ਜਿਸ ‘ਤੇ 2 ਨੌਜਵਾਨ ਸਵਾਰ ਸਨ, ਜਿਸ ਨੂੰ ਪੁਲਸ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਸਰਵਣ ਸਿੰਘ ਵਲੋਂ ਜਦੋਂ ਉਕਤ ਨੌਜਵਾਨਾਂ ਕੋਲੋਂ ਐਕਟਿਵਾ ਦੇ ਕਾਗ਼ਜ਼ਾਤ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਆਰ.ਸੀ., ਡਰਾਈਵਿੰਗ ਲਾਇਸੈਂਸ ਅਤੇ ਐਕਟਿਵਾ ਦੀ ਮਾਲਕੀ ਸੰਬੰਧੀ ਕੋਈ ਹੋਰ ਸਬੂਤ ਨਹੀਂ ਕਰ ਸਕੇ, ਜਿਸ ਤੋਂ ਸਾਬਤ ਹੋਇਆ ਕਿ ਇਹ ਐਕਟਿਵਾ ਚੋਰੀ ਦੀ ਹੈ। ਐੱਸ.ਐੱਚ.ਓ ਇੰਸ: ਅਰਜਨ ਕੁਮਾਰ ਨੇ ਦੱਸਿਆ ਕਿ ਉਕਤ ਐਕਟਿਵਾ ਸੰਬੰਧੀ ਕਾਬੂ ਨੌਜਵਾਨਾਂ ਦੀ ਪਹਿਚਾਣ ਸਤਨਾਮ ਸਿੰਘ ਉਰਫ਼ ਸੱਤੂ ਪੁੱਤਰ ਜਗਤਾਰ ਸਿੰਘ ਅਤੇ ਸਾਹਿਲ ਪੁੱਤਰ ਬਿੱਟੂ ਉਰਫ਼ ਭਿੱਟੋ ਦੋਵੇਂ ਵਾਸੀ ਭੱਖਾ ਹਰੀ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਦੋਵਾਂ ਨੂੰ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਦੋਵਾਂ ਦੀ ਨਿਸ਼ਾਨਦੇਹੀ ‘ਤੇ ਅਜਨਾਲਾ ਖੇਤਰ ‘ਚ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ 2 ਹੋਰ ਐਕਟਿਵਾ ਤੇ 3 ਮੋਟਰਸਾਈਕਲ ਝਾੜੀਆਂ ਵਿਚੋਂ ਬਰਾਮਦ ਕੀਤੇ ਗਏ ਹਨ ।
ਪਿਛਲੀ ਖ਼ਬਰ ਰਾਜਾਸਾਂਸੀ ਹਵਾਈ ਅੱਡੇ ’ਤੇ 31500 ਅਮਰੀਕੀ ਡਾਲਰ ਸਮੇਤ ਇਕ ਯਾਤਰੀ ਕਾਬੂ ਰਾਜਾਸਾਂਸੀ ਹਵਾਈ ਅੱਡੇ ਤੋਂ ਵਾਇਆ ਦਿੱਲੀ ਬੈਂ... ਅਗਲੀ ਖ਼ਬਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਣਦੇਖੀ ਕਰਨ ਦੇ ਦੋਸ਼ ਹੇਠ ਮਹਿੰਦਰਾ ਕਾਲਜ ਦੀ ਪ੍ਰਿੰਸੀਪਲ ਖ਼ਿਲਾਫ਼ ਗੈਸਟ ਪ੍ਰੋਫ਼ੈਸਰਾਂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।