06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬੈਂਕ ਆਫ਼ ਇੰਡੀਆ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ 12 ਵਾਟਰ ਕੂਲਰ ਭੇਟ

ਅੰਮ੍ਰਿਤਸਰ, 5 ਅਗਸਤ (ਜੱਸ)-ਬੈਂਕ ਆਫ਼ ਇੰਡੀਆ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਅੱਜ 12 ਵਾਟਰ ਕੂਲਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਭੇਟ ਕੀਤੇ ਗਏ। ਇਸ ਮੌਕੇ ਬੈਂਕ ਆਫ਼ ਇੰਡੀਆ ਦੇ ਜ਼ੋਨਲ ਮੈਨੇਜਰ ਰਾਜੇਸ਼ ਕੁਮਾਰ ਬੈਂਸ, ਮਾਰਕੀਟਿੰਗ ਮੈਨੇਜਰ ਅਭੀਜੀਤ ਰੰਜਨ, ਬ੍ਰਾਂਚ ਮੈਨੇਜਰ ਵਿਕਰਮਜੀਤ ਸਿੰਘ, ਬ੍ਰਾਂਚ ਅਫਸਰ ਕੇਸ਼ਵ ਸਿੰਘ ਸਿੰਗਲਾ, ਗੁਰਮੁੱਖ ਸਿੰਘ ਅਤੇ ਹੋਰ ਬੈਂਕ ਅਧਿਕਾਰੀਆਂ ਨੂੰ ਓ.

ਅਜੀਤ ਡੈਸਕ 06-08-2026
ਅੰਮ੍ਰਿਤਸਰ, 5 ਅਗਸਤ (ਜੱਸ)-ਬੈਂਕ ਆਫ਼ ਇੰਡੀਆ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਅੱਜ 12 ਵਾਟਰ ਕੂਲਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਭੇਟ ਕੀਤੇ ਗਏ। ਇਸ ਮੌਕੇ ਬੈਂਕ ਆਫ਼ ਇੰਡੀਆ ਦੇ ਜ਼ੋਨਲ ਮੈਨੇਜਰ ਰਾਜੇਸ਼ ਕੁਮਾਰ ਬੈਂਸ, ਮਾਰਕੀਟਿੰਗ ਮੈਨੇਜਰ ਅਭੀਜੀਤ ਰੰਜਨ, ਬ੍ਰਾਂਚ ਮੈਨੇਜਰ ਵਿਕਰਮਜੀਤ ਸਿੰਘ, ਬ੍ਰਾਂਚ ਅਫਸਰ ਕੇਸ਼ਵ ਸਿੰਘ ਸਿੰਗਲਾ, ਗੁਰਮੁੱਖ ਸਿੰਘ ਅਤੇ ਹੋਰ ਬੈਂਕ ਅਧਿਕਾਰੀਆਂ ਨੂੰ ਓ.ਐੱਸ.ਡੀ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ ਨੇ ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਸਕੱਤਰ ਮਥਰੇਵਾਲ ਨੇ ਕਿਹਾ ਕਿ ਅੱਜ ਬੈਂਕ ਆਫ਼ ਇੰਡੀਆ ਵਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਸੰਗਤਾਂ ਦੀ ਸਹੂਲਤ ਲਈ 12 ਵਾਟਰ ਕੂਲਰ ਭੇਟ ਕੀਤੇ ਹਨ। ਉਨ੍ਹਾਂ ਬੈਂਕ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਇਸੇ ਦੌਰਾਨ ਬੈਂਕ ਦੇ ਜ਼ੋਨਲ ਮੈਨੇਜਰ ਸ੍ਰੀ ਬੈਂਸ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਵਲੋਂ ਅੱਜ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਅਜ਼ਾਦਦੀਪ ਸਿੰਘ, ਸੁਪ੍ਰਿੰਟੈਂਡੈਂਟ ਨਿਸ਼ਾਨ ਸਿੰਘ ਤੋਂ ਇਲਾਵਾ ਬੈਂਕ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਸਰਬਜੋਤ ਸਿੰਘ ਧੰਜਲ, ਕਰਮਜੀਤ ਸਿੰਘ ਰਿੰਟੂ। ਨੋਟੀਫਿਕੇਸ਼ਨ ਦੀ ਉਡੀਕ ’ਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਕੁਰਸੀ ਰਿੰ... ਅਗਲੀ ਖ਼ਬਰ ਸੁੰਦਰਤਾ ਲਈ ਚੌਕਾਂ ’ਚ ਬਣਾਏ ‘ਟੇਬਲ ਟਾਪ’ ਟੁੱਟਣ ਤੋਂ ਬਾਅਦ ਬਣ ਰਹੇ ਹਾਦਸਿਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।