13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਆਈ. ਸੀ. ਏ. ਆਈ. ਦੀ ਐੱਨ. ਆਈ. ਆਰ. ਸੀ. ਅੰਮ੍ਰਿਤਸਰ ਸ਼ਾਖਾ ਵਲੋਂ ਸੈਸ਼ਨ ਕਰਵਾਇਆ

ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਆਈ. ਸੀ.

ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਆਈ. ਸੀ. ਏ. ਆਈ. ਦੀ ਐੱਨ. ਆਈ. ਆਰ. ਸੀ. ਅੰਮ੍ਰਿਤਸਰ ਸ਼ਾਖਾ ਵਲੋਂ ਮੈਂਬਰਜ਼ ਇਨ ਇੰਡਸਟਰੀ ਐਂਡ ਬਿਜ਼ਨਸ ਕਮੇਟੀ ਦੀ ਅਗਵਾਈ ਹੇਠ ਇਕ ਸੈਸ਼ਨ ਕਰਵਾਇਆ ਗਿਆ, ਜਿਸ ’ਚ ਸੀ. ਏ. ਅਨੁਜ ਗੋਇਲ ਚੇਅਰਮੈਨ ਸੀ. ਐੱਮ. ਆਈ. ਬੀ. ਸੀ. ਏ. ਪ੍ਰੀਤੀ ਪਾਰਸ ਸਾਵਲਾ ਵਾਈਸ ਚੇਅਰਪਰਸਨ, ਸੀ. ਏ. ਦੁਰਗੇਸ਼ ਕੁਮਾਰ ਕਾਬਰਾ ਅਤੇ ਸੀ. ਏ. ਹੰਸ ਰਾਜ ਚੁੱਘ, ਐੱਨ. ਆਈ. ਆਰ. ਸੀ. ਚੇਅਰਪਰਸਨ ਸੀ. ਏ. ਦੀਕਸ਼ਾ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਹ ਸੈਸ਼ਨ ਪੰਜਾਬ ਦੇ ਮਜ਼ਬੂਤ ਉੱਦਮੀ ਵਾਤਾਵਰਨ ਪ੍ਰਣਾਲੀ ਅਤੇ ਅਗਲੀ ਪੀੜ੍ਹੀ ਦੇ ਵਿਕਾਸ-ਮੁਖੀ ਉੱਦਮਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਸਤ ਕਰਨ ਦੇ ਮੌਕਿਆਂ ’ਤੇ ਕੇਂਦ੍ਰਿਤ ਸੀ। ਇਸ ਮੌਕੇ ਸੈਸ਼ਨ ਦੇ ਪੈਨਲ ’ਚ ਸੀ. ਏ. ਅਜੈ ਕੁਮਾਰ ਪਾਂਡੇ, ਸੀ. ਐੱਫ. ਓ. ਵੈਲਨੈੱਸ ਫਾਰਐਵਰ ਮੈਡੀਕੇਅਰ ਲਿਮਟਿਡ, ਸੀ. ਏ. ਕੁਲਵੰਤ ਸਿੰਘ ਹੋਰਾ ਸੀ. ਐੱਫ. ਓ. ਕਲੋਵ ਡੈਂਟਲ, ਸੀ. ਏ. ਨਰੇਸ਼ ਕੁਮਾਰ ਬਾਂਸਲ, ਸੀ. ਐੱਫ. ਓ., ਕਿਊ ਥ੍ਰੀ ਟੈਕਨਾਲੋਜੀਜ਼, ਸੀ. ਏ. (ਡਾ.) ਪੁਸ਼ਪੇਂਦਰ ਦੀਕਸ਼ਿਤ, ਉਪ ਪ੍ਰਧਾਨ-ਵਿੱਤ ਅਤੇ ਸਮੂਹ ਟੈਕਸ ਮੁਖੀ ਪੀ. ਵੀ. ਆਰ. ਇਨੌਕਸ, ਸੀ. ਏ. ਦਿਲਬਾਗ ਕੌਰ ਡਿਪਟੀ ਚੀਫ਼ ਆਡੀਟਰ ਪੀ. ਐੱਸ. ਪੀ. ਸੀ. ਐੱਲ. ਅਤੇ ਜਤਿੰਦਰ ਵੰਸਿਲ, ਸੀ. ਐੱਫ. ਓ. ਅੰਮ੍ਰਿਤਸਰ ਅਰਬਨ ਵਾਟਰ ਐਂਡ ਵੇਸਟਵਾਟਰ ਮੈਨੇਜਮੈਂਟ ਲਿਮਟਿਡ ਸ਼ਾਮਿਲ ਸਨ। ਇਨ੍ਹਾਂ ਮਾਹਿਰਾਂ ਨੇ ਨਵੀਨਤਾ, ਕਾਰੋਬਾਰੀ ਵਿਸਥਾਰ, ਰਣਨੀਤਕ ਫ਼ੈਸਲੇ ਲੈਣ ਅਤੇ ਟਿਕਾਊ ਵਿਕਾਸ ’ਚ ਸੀ. ਐੱਫ. ਓ. ਐੱਸ. ਦੀ ਬਦਲਦੀ ਭੂਮਿਕਾ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ। ਸੈਸ਼ਨ ਦਾ ਸੰਚਾਲਨ ਸ੍ਰੀਮਤੀ ਗੀਤਾਂਜਲੀ ਮਾਥੁਰ ਅਤੇ ਸੌਰਭ ਮਨਚੰਦਾ ਦੁਆਰਾ ਕੀਤਾ ਗਿਆ। ਇਸ ਮੌਕੇ ਐੱਨ. ਆਈ. ਆਰ. ਸੀ. ਦੀ ਅੰਮ੍ਰਿਤਸਰ ਸ਼ਾਖਾ ਦੇ ਵਾਈਸ ਚੇਅਰਮੈਨ ਸੀ. ਏ. ਸਾਹਿਲ ਕਪੂਰ, ਸਕੱਤਰ ਸੀ. ਏ. ਰਾਘਵ ਬਾਂਸਲ, ਖਜ਼ਾਨਚੀ ਸੀ. ਏ. ਕਵਲ ਕੁਮਾਰ, ਨਿਕਾਸਾ ਚੇਅਰਮੈਨ ਸੀ. ਏ. ਸ਼ਸ਼ੀ ਪਾਲ, ਸਾਬਕਾ ਚੇਅਰਪਰਸਨ ਸੀ. ਏ. ਰਿਤੂ ਅਰੋੜਾ, ਸੀ. ਏ. ਨੀਰਜ ਸ਼ਰਮਾ, ਸੀ. ਏ. ਅਸ਼ਵਨੀ ਕਾਲੀਆ, ਸੀ. ਏ. ਗੌਰਵ ਅਰੋੜਾ, ਸੀ. ਏ. ਗੌਰਵ ਗੁਪਤਾ, ਸੀ. ਏ. ਇਕਬਾਲ ਸਿੰਘ ਗਰੋਵਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਲੰਮੇ ਸਮੇਂ ਤੋਂ ਲਾਗਤ ਰਾਸ਼ੀ ਨਾ ਮਿਲਣ ਕਰ ਕੇ ਸਕੂਲਾਂ ’ਚ ਬੰਦ ਹੋਣ ਦੀ ਕਗਾਰ ’ਤੇ ਪਹੁੰਚਿਆ ਮਿਡ-ਡੇ-ਮੀਲ ‘ ਕੁੱਕ-ਕਮ-ਹੈ... ਅਗਲੀ ਖ਼ਬਰ ਗਲੋਬਲ ਇੰਸਟੀਚਿਊਟਸ ਵਲੋਂ ‘ਇੰਡਕਸ਼ਨ’ ਪ੍ਰੋਗਰਾਮ ਨਾਲ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ ਨਵੇਂ ਸੈਸ਼ਨ ’ਚ ਆਏ ਵਿਦਿਆਰਥੀਆਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।