ਲੰਮੇ ਸਮੇਂ ਤੋਂ ਲਾਗਤ ਰਾਸ਼ੀ ਨਾ ਮਿਲਣ ਕਰ ਕੇ ਸਕੂਲਾਂ ’ਚ ਬੰਦ ਹੋਣ ਦੀ ਕਗਾਰ ’ਤੇ ਪਹੁੰਚਿਆ ਮਿਡ-ਡੇ-ਮੀਲ
‘ ਕੁੱਕ-ਕਮ-ਹੈਲਪਰਜ਼ ਅਤੇ ਸਫ਼ਾਈ ਸੇਵਕਾਂ’ ਨੂੰ ਵੀ ਨਹੀਂ ਮਿਲਿਆ ਮਿਹਨਤਾਨਾ
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਸਕੂਲਾਂ ’ਚ ਮਈ 2026 ਤੋਂ ਫੰਡਾਂ ਦੇ ਬਕਾਏ ਨਾ ਮਿਲਣ ਕਰਕੇ ਉਧਾਰ ਵਜੋਂ ਮਿਡ-ਡੇਅ ਮੀਲ ਚਲਾ ਰਹੇ ਅਧਿਆਪਕਾਂ ਦੀਆਂ ਜਿਥੇ ਪ੍ਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ, ਉਥ ਹੀ ਕੁੱਕ-ਕਮ-ਹੈਲਪਰਜ਼ ਅਤੇ ਸਫ਼ਾਈ ਸੇਵਕਾਂ’ ਵੀ ਮਿਹਨਤਾਨਾ ਨਾ ਮਿਲਣ ਦਾ ਰੋਸ ਵਧਦਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸਕੱਤਰ ਜਿੰਦਰ ਪਾਇਲਟ, ਸੂਬਾ ਸਲਾਹਕਾਰ ਬਲਕਾਰ ਸਿੰਘ ਵਲਟੋਹਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ‘ ਮਈ 2026 ਤੋਂ ਮਿਡ-ਡੇ-ਮੀਲ ਸਕੀਮ ਅਧੀਨ ਫੰਡ ਜਾਰੀ ਨਾ ਹੋਣ ਕਾਰਨ ਪੈਦਾ ਹੋਏ ਬਕਾਏ ਬਹੁਤ ਭਾਰੀ ਹੋ ਗਏ ਹਨ।
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਸਕੂਲਾਂ ’ਚ ਮਈ 2026 ਤੋਂ ਫੰਡਾਂ ਦੇ ਬਕਾਏ ਨਾ ਮਿਲਣ ਕਰਕੇ ਉਧਾਰ ਵਜੋਂ ਮਿਡ-ਡੇਅ ਮੀਲ ਚਲਾ ਰਹੇ ਅਧਿਆਪਕਾਂ ਦੀਆਂ ਜਿਥੇ ਪ੍ਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ, ਉਥ ਹੀ ਕੁੱਕ-ਕਮ-ਹੈਲਪਰਜ਼ ਅਤੇ ਸਫ਼ਾਈ ਸੇਵਕਾਂ’ ਵੀ ਮਿਹਨਤਾਨਾ ਨਾ ਮਿਲਣ ਦਾ ਰੋਸ ਵਧਦਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸਕੱਤਰ ਜਿੰਦਰ ਪਾਇਲਟ, ਸੂਬਾ ਸਲਾਹਕਾਰ ਬਲਕਾਰ ਸਿੰਘ ਵਲਟੋਹਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ‘ ਮਈ 2026 ਤੋਂ ਮਿਡ-ਡੇ-ਮੀਲ ਸਕੀਮ ਅਧੀਨ ਫੰਡ ਜਾਰੀ ਨਾ ਹੋਣ ਕਾਰਨ ਪੈਦਾ ਹੋਏ ਬਕਾਏ ਬਹੁਤ ਭਾਰੀ ਹੋ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਕੂਲਾਂ ਸਥਾਨਕ ਵਿਕਰੇਤਾਵਾਂ ਤੋਂ ਉਧਾਰ ‘ਤੇ ਜ਼ਰੂਰੀ ਭੋਜਨ ਵਸਤੂਆਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀਆਂ ‘ ਭੋਜਨ ਪਰੋਸਿਆ ਜਾਂਦਾ ਰਹੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਹ ਵਿਦਿਆਰਥੀਆਂ ‘ ਮਿੱਡ ਡੇ ਮੀਲ ਯਕੀਨੀ ਬਣਾਉਣ ਲਈ ਉਧਾਰ ‘ਤੇ ਭੋਜਨ ਤਿਆਰ ਕਰਨ ਲਈ ਲੋੜੀਂਦੇ ਅਨਾਜ ਅਤੇ ਹੋਰ ਜ਼ਰੂਰੀ ਚੀਜ਼ਾਂ ਖ਼ਰੀਦ ਰਹੇ ਹਨ ਜਿਸ ਦਾ ਅਜੇ ਤੱਕ ਭੁਗਤਾਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲਾਂ ‘ਤੇ ਸਥਾਨਕ ਸਪਲਾਇਰਾਂ ਦੇ ਬਕਾਏ ਵੱਧਣ ਕਰਕੇ ਰਾਸ਼ਨ ਲਿਆਉਣਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਡ-ਡੇਅ-ਮੀਲ ਯੋਜਨਾ ਤਹਿਤ ਫੰਡ ਤੁਰੰਤ ਜਾਰੀ ਕੀਤੇ ਜਾਣ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਨਤੀਜੇ ਵਜੋਂ ਕਿਸੇ ਸਮੇਂ ਵੀ ਮਿਡ-ਡੇ-ਮੀਲ ਬੰਦ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਸਕੂਲਾਂ ‘ਚ ਦਰਜਾ ਚਾਰ ਮਿੱਡ-ਡੇ-ਮੀਲ ਬਣਾਉਣ ਵਾਸਤੇ ਕੁੱਕ-ਕੰਮ-ਹੈਲਪਰਜ ਅਤੇ ਸਫਾਈ ਸੇਵਕਾਂ ਦੀਆਂ ਤਨਖਾਹਾਂ ਪਿਛਲੇ ਲੰਮੇ ਸਮੇਂ ਤੋਂ ਪ੍ਰਾਪਤ ਨਹੀਂ ਹੋਈਆਂ ਹਨ, ਜਿਸ ਕਰਕੇ ਉਨ੍ਹਾਂ ਦੀ ਹਾਲਤ ਫਾਕੇ ਕੱਟਣ ਵਾਲੀ ਬਣ ਗਈ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਮੰਗ ਕੀਤੀ ਹੈ ਕਿ ਦਰਜਾ ਚਾਰ ਕਰਮਚਾਰੀਆਂ ਦੀਆਂ ਤਨਖਾਵਾਂ ਤੁਰੰਤ ਜਾਰੀ ਕੀਤੀਆਂ ਜਾਣ। ਇਸ ਮੌਕੇ ਬਲਜਿੰਦਰ ਸਿੰਘ ਵਡਾਲੀ ਜ਼ਿਲ੍ਹਾ ਪ੍ਰਧਾਨ, ਰਾਕੇਸ਼ ਕੁਮਾਰ ਧਵਨ ਜ਼ਿਲ੍ਹਾ ਸਕੱਤਰ, ਕੁਲਦੀਪ ਸ਼ਰਮਾ ਵਿੱਤ ਸਕੱਤਰ ਅਤੇ ਦਿਨੇਸ਼ ਕੁਮਾਰ ਹਾਜ਼ਰ ਸਨ।