18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡੀ.ਆਰ. ਮਾਡਰਨ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ

ਛੇਹਰਟਾ,17 ਅਗਸਤ (ਪੱਤਰ ਪ੍ਰੇਰਕ)-ਆਜ਼ਾਦੀ ਦਿਵਸ ਦੇ ਮੌਕੇ ਡੀ. ਆਰ.

ਸੁਤੰਤਰਤਾ ਦਿਵਸ ਮੌਕੇ ਬੱਚਿਆਂ ਦੇ ਨਾਲ ਹਨ ਚੇਅਰਮੈਨ ਡੀ.ਐੱਸ.ਪਠਾਨੀਆ,ਪ੍ਰਿੰਸੀਪਲ ਹਿਮਾਨੀ ਪਠਾਨੀਆ,ਡਾਇਰੈਕਟਰ ਰਵਿੰਦਰ ਪਠਾਨੀਆ ਤੇ ਹੋਰ। ਤਸਵੀਰ ਅਜੀਤ 18-08-2026
ਛੇਹਰਟਾ,17 ਅਗਸਤ (ਪੱਤਰ ਪ੍ਰੇਰਕ)-ਆਜ਼ਾਦੀ ਦਿਵਸ ਦੇ ਮੌਕੇ ਡੀ.ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਨਾਲ ਭਰਿਆ ਇਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ । ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਡੀ.ਐੱਸ.ਪਠਾਨੀਆ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ । ਪ੍ਰਗਰਾਮ ਦੌਰਾਨ ਸਕੂਲ ਦੇ ਐੱਨ.ਸੀ.ਸੀ. ਕੈਡਿਟਾਂ ਨੇ ਅਨੁਸ਼ਾਸਿਤ ਢੰਗ ਨਾਲ ਮਾਰਚ ਪਾਸਟ ਕੀਤਾ ਅਤੇ ਤਿਰੰਗੇ ਨੂੰ ਸਲਾਮੀ ਦਿੱਤੀ, ਜਿਸ ਨਾਲ ਸਾਰਿਆਂ ਵਿਚ ਦੇਸ਼ ਭਗਤੀ ਦੀਆਂ ਭਾਵਨਾਵਾਂ ਹੋਰ ਵੀ ਵਧੀਆਂ । ਵਿਦਿਆਰਥੀਆਂ ਨੇ ਆਜ਼ਾਦੀ ਸੰਗਰਾਮ ਦੇ ਨਾਇਕਾਂ ਅਤੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ । ਇਸ ਮੌਕੇ ਪ੍ਰਿੰਸੀਪਲ ਹਿਮਾਨੀ ਪਠਾਨੀਆ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਆਜ਼ਾਦੀ ਨਾ ਸਿਰਫ਼ ਸਾਡਾ ਹੱਕ ਹੈ, ਸਗੋਂ ਇਸ ਦੇ ਨਾਲ ਰਾਸ਼ਟਰ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਵੀ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਰਾਸ਼ਟਰ ਦੀ ਸੇਵਾ ਦੇ ਮਾਰਗ ‘ਤੇ ਚੱਲਣ ਲਈ ਉਤਸ਼ਾਹਿਤ ਕੀਤਾ । ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾਇਰੈਕਟਰ ਰਵਿੰਦਰ ਪਠਾਨੀਆ ਨੇ ਕਿਹਾ ਕਿ ਦੇਸ਼ ਦਾ ਭਵਿੱਖ ਅੱਜ ਦੇ ਵਿਦਿਆਰਥੀਆਂ ਦੇ ਹੱਥਾਂ ਵਿਚ ਹੈ । ਮੁੱਖ ਮਹਿਮਾਨ ਚੇਅਰਮੈਨ ਡੀ. ਐੱਸ. ਪਠਾਨੀਆ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ । ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ । ਇਸ ਦੌਰਾਨ, ਸਕੂਲ ਕੈਂਪਸ ਖੁਸ਼ੀ ਅਤੇ ਦੇਸ਼ ਭਗਤੀ ਦੇ ਉਤਸ਼ਾਹ ਨਾਲ ਭਰ ਗਿਆ।
ਪਿਛਲੀ ਖ਼ਬਰ ਪਸਰਿਆ ਰਿਹਾ ਸੰਨਾਟਾ ਅਤੇ ਚੁਫੇਰੇ ਲੱਗੇ ਰਹੇ ਗੰਦਗੀ ਦੇ ਢੇਰ ਅਗਲੀ ਖ਼ਬਰ ਚੱਬੇਵਾਲ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕਿਸਾਨ ਵਿੰਗ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।