18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵਲੋਂ ਵੰਡ ਦੇ ਦੁਖਾਂਤ ਨੂੰ ਕੀਤਾ ਗਿਆ ਯਾਦ

ਅੰਮ੍ਰਿਤਸਰ, 17 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵਲੋਂ ‘ਵੰਡ ਦੇ ਦੁਖਾਂਤ ਨੂੰ ਯਾਦ’ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੀ ਵੰਡ ਨਾਲ ਜੁੜੇ ਮਨੁੱਖੀ ਦੁੱਖਾਂ, ਵੱਡੇ ਪੱਧਰ ‘ਤੇ ਹੋਏ ਉਜਾੜੇ ਅਤੇ ਇਸ ਦੇ ਲੰਮੇ ਸਮੇਂ ਤੱਕ ਰਹੇ ਸਮਾਜਿਕ ਤੇ ਮਾਨਸਿਕ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਕਰਨਾ ਸੀ।

ਅਜੀਤ ਡੈਸਕ 18-08-2026
ਅੰਮ੍ਰਿਤਸਰ, 17 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵਲੋਂ ‘ਵੰਡ ਦੇ ਦੁਖਾਂਤ ਨੂੰ ਯਾਦ’ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੀ ਵੰਡ ਨਾਲ ਜੁੜੇ ਮਨੁੱਖੀ ਦੁੱਖਾਂ, ਵੱਡੇ ਪੱਧਰ ‘ਤੇ ਹੋਏ ਉਜਾੜੇ ਅਤੇ ਇਸ ਦੇ ਲੰਮੇ ਸਮੇਂ ਤੱਕ ਰਹੇ ਸਮਾਜਿਕ ਤੇ ਮਾਨਸਿਕ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਕਰਨਾ ਸੀ। ਇਹ ਸਮਾਗਮ ਵਿਭਾਗ ਦੇ ਮੁਖੀ ਡਾ. ਗੁਰਸ਼ਮਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀ ਸਵੈ-ਸੇਵਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਤਹਿਤ ਸਕੂਲ ਵਲੋਂ ਵੰਡ ਦੇ ਦੁਖਾਂਤ ਨਾਲ ਸੰਬੰਧਿਤ ਵਿਸ਼ੇ ‘ਤੇ ਚਿੱਤਰਕਲਾ ਮੁਕਾਬਲਾ ਅਤੇ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਦੀ ਇਸ ਮਹੱਤਵਪੂਰਨ ਅਤੇ ਦੁਖਦਾਈ ਘਟਨਾ ਨੂੰ ਹਮਦਰਦੀ, ਇਤਿਹਾਸਕ ਚੇਤਨਾ ਅਤੇ ਅਕਾਦਮਿਕ ਸਮਝ ਨਾਲ ਵੇਖਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਇਤਿਹਾਸ ਵਿਭਾਗ ਅਤੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਦੇ ਸਾਬਕਾ ਮੁਖੀ ਅਤੇ ਸੇਵਾਮੁਕਤ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ ਨੇ ਵਿਦਿਆਰਥੀਆਂ ਨਾਲ ਵੰਡ ਦੇ ਇਤਿਹਾਸਕ, ਰਾਜਨੀਤਿਕ ਅਤੇ ਸਮਾਜਿਕ ਪੱਖਾਂ ਬਾਰੇ ਵਿਚਾਰ ਸਾਂਝੇ ਕੀਤੇ। ਚਿੱਤਰਕਲਾ ਅਤੇ ਲੇਖ ਮੁਕਾਬਲੇ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀ ਸਵੈ-ਸੇਵਕਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਪਿਛਲੀ ਖ਼ਬਰ ਸੰਤ ਮਿਸ਼ਰਾ ਸਿੰਘ ਕਾਲੋਨੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ * ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਅਗਲੀ ਖ਼ਬਰ ਪਸਰਿਆ ਰਿਹਾ ਸੰਨਾਟਾ ਅਤੇ ਚੁਫੇਰੇ ਲੱਗੇ ਰਹੇ ਗੰਦਗੀ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।