19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਮੀਟ ’ ਚ ਮਾਰੀਆਂ ਮੱਲਾਂ

ਮਾਨਾਂਵਾਲਾ, 18 ਅਗਸਤ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ ਦੇ 28 ਵਿਦਿਆਰਥੀਆਂ ਨੇ ਸੀ. ਬੀ.

ਭਾਜਪਾ ਯੂਥ ਸੰਮੇਲਨ ’ਚ ਪਹੁੰਚੇ ਸੁਖਮਿੰਦਰ ਸਿੰਘ ਪਿੰਟੂ ਨਾਲ ਸੁਖਨੂਰ ਰੰਧਾਵਾ, ਕਿਸ਼ੋਰ ਰੈਣਾ ਅਤੇ ਹੋਰ। ਤਸਵੀਰ: ਹਰਜੀਤ ਸਿੰਘ 19-08-2026
ਮਾਨਾਂਵਾਲਾ, 18 ਅਗਸਤ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ ਦੇ 28 ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਕਲਸਟਰ ਅਥਲੈਟਿਕਸ ਮੀਟ 2026 ’ਚ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਉਮਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਅਤੇ ਖੇਡ-ਭਾਵਨਾ ਦਾ ਪ੍ਰਦਰਸ਼ਨ ਕਰਦਿਆਂ 7 ਪੁਜ਼ੀਸ਼ਨਾਂ ਹਾਸਿਲ ਕਰਕੇ ਕੁੱਲ 25 ਮੈਡਲ ਆਪਣੇ ਨਾਂਅ ਕੀਤੇ। ਉਨ੍ਹਾਂ ਦੱਸਿਆ ਕਿ ਅਲੱਗ-ਅਲੱਗ ਮੁਕਾਬਲਿਆਂ ਦੌਰਾਨ ਲੜਕੀਆਂ ਨੇ ਉਮਰ ਵਰਗ ਅੰਡਰ 19 ਅਧੀਨ 200 ਮੀਟਰ ਦੌੜ ਵਿਚ ਇਕ ਸਿਲਵਰ ਮੈਡਲ ਤੇ ਅੰਡਰ 14 ਅਧੀਨ 4×100 ਮੀਟਰ, ਅੰਡਰ 19 ਅਧੀਨ 4×400 ਮੀਟਰ ਅਤੇ 100 ਮੀਟਰ ਦੌੜਾਂ ਦੌਰਾਨ ਕੁੱਲ 11 ਬ੍ਰੋਨਜ਼ ਮੈਡਲ ਹਾਸਿਲ ਕੀਤੇ। ਇਸ ਦੇ ਨਾਲ ਹੀ ਲੜਕਿਆਂ ਨੇ ਵੀ ਉਮਰ ਵਰਗ ਅੰਡਰ 14, 17 ਤੇ 19 ਅਧੀਨ ਕੁੱਲ 13 ਸਿਲਵਰ ਮੈਡਲਾਂ ’ਤੇ ਮੱਲਾਂ ਮਾਰੀਆਂ । ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ, ਵਾਈਸ ਪ੍ਰਿੰਸੀਪਲ ਸਤਜਿੰਦਰ ਸਿੰਘ ਨੇ ਡੀ.ਪੀ.ਈ. ਕੁਲਕਰਨ ਸਿੰਘ ਸਮੇਤ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ’ਚ ਵੀ ਖੇਡਾਂ ਦੇ ਖੇਤਰ ’ਚ ਹੋਰ ਉੱਚੀਆਂ ਮੰਜ਼ਿਲਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਮਹਿੰਗਾਈ ਭੱਤੇ ਦਾ ਫੈਸਲਾ ਲਾਗੂ ਨਾ ਕਰਨ ਦੀ ਨਿਖੇਧੀ ਅਗਲੀ ਖ਼ਬਰ ‘ਟੈਲੇਂਟ ਆਫ਼ ਪੰਜਾਬ’ ਦੇ ਆਡੀਸ਼ਨ ’ਚ ਹਰਮਨ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।