19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਖੱਡਿਆਂ ’ਚ ਤਬਦੀਲ ਹੋਈ ਵੇਰਕਾ-ਮੁੱਧਲ ਮੁੱਖ ਸੜਕ

ਵੇਰਕਾ, 18 ਅਗਸਤ (ਲਖਵਿੰਦਰ ਸਿੰਘ)-ਵੇਰਕਾ ਤੋਂ ਪਿੰਡ ਮੂਧਲ ਅਤੇ ਬਾਈਪਾਸ ਨੂੰ ਜੋੜਨ ਵਾਲੀ ਮੁੱਖ ਸੜਕ ਇਸ ਵੇਲੇ ਆਪਣੀ ਬਦਹਾਲੀ ’ਤੇ ਅੱਥਰੂ ਵਹਾ ਰਹੀ ਹੈ। ਸੜਕ ਦੀ ਖ਼ਸਤਾ ਹਾਲਤ ਅਤੇ ਥਾਂ-ਥਾਂ ਪਏ ਡੂੰਘੇ ਖੱਡੇ ਰੋਜ਼ਾਨਾ ਭਿਆਨਕ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ, ਪਰ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।

ਵੇਰਕਾ ਤੋਂ ਪਿੰਡ ਮੂਧਲ ਮੁੱਖ ਸੜਕ ’ਤੇ ਪਏ ਖੱਡਿਆਂ ਦੇ ਦ੍ਰਿਸ਼। ਤਸਵੀਰਾਂ: ਲਖਵਿੰਦਰ ਸਿੰਘ 19-08-2026
ਵੇਰਕਾ, 18 ਅਗਸਤ (ਲਖਵਿੰਦਰ ਸਿੰਘ)-ਵੇਰਕਾ ਤੋਂ ਪਿੰਡ ਮੂਧਲ ਅਤੇ ਬਾਈਪਾਸ ਨੂੰ ਜੋੜਨ ਵਾਲੀ ਮੁੱਖ ਸੜਕ ਇਸ ਵੇਲੇ ਆਪਣੀ ਬਦਹਾਲੀ ’ਤੇ ਅੱਥਰੂ ਵਹਾ ਰਹੀ ਹੈ। ਸੜਕ ਦੀ ਖ਼ਸਤਾ ਹਾਲਤ ਅਤੇ ਥਾਂ-ਥਾਂ ਪਏ ਡੂੰਘੇ ਖੱਡੇ ਰੋਜ਼ਾਨਾ ਭਿਆਨਕ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ, ਪਰ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਸਰਕਾਰ ਦੇ ‘ਬਦਲਾਅ’ ਅਤੇ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਇਸ ਖ਼ਰਾਬ ਸੜਕ ਤੋਂ ਲੰਘਦਿਆਂ ਹੀ ਨਿਕਲ ਜਾਂਦੀ ਹੈ । ਇਸ ਰਸਤੇ ਤੋਂ ਰੋਜ਼ਾਨਾ ਲੰਘਣ ਵਾਲੇ ਹਜ਼ਾਰਾਂ ਵਾਹਨ ਚਾਲਕਾਂ, ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਸਫ਼ਰ ਕਿਸੇ ਖ਼ੌਫ਼ਨਾਕ ਸੁਪਨੇ ਤੋਂ ਘੱਟ ਨਹੀਂ ਹੈ । ਖੱਡਿਆਂ ਤੋਂ ਬਚਣ ਦੇ ਚੱਕਰ ’ਚ ਵਾਹਨ ਆਪਸ ਵਿਚ ਟਕਰਾ ਜਾਂਦੇ ਹਨ, ਜਿਸ ਕਾਰਨ ਰੋਜ਼ਾਨਾ ਛੋਟੇ-ਮੋਟੇ ਹਾਦਸੇ ਵਾਪਰਨਾ ਆਮ ਗੱਲ ਹੋ ਗਈ ਹੈ। ਬਾਰਿਸ਼ ਦੇ ਦਿਨਾਂ ਵਿਚ ਇਹ ਖੱਡੇ ਪਾਣੀ ਨਾਲ ਭਰ ਕੇ ‘ਖ਼ੂਨੀ ਟੋਇਆਂ’ ਦਾ ਰੂਪ ਧਾਰਨ ਕਰ ਲੈਂਦੇ ਹਨ, ਜਿਸ ਨਾਲ ਹਰ ਵੇਲੇ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ । ਮਾਹਿਰ ਡਾਕਟਰਾਂ ਅਨੁਸਾਰ ਖ਼ਸਤਾ ਹਾਲਤ ਸੜਕ ਤੋਂ ਲੰਘਣ ਨਾਲ ਲੋਕਾਂ ਨੂੰ ਕਈ ਗੰਭੀਰ ਸਰੀਰਕ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਸੜਕ ‘ਤੇ ਲੱਗਣ ਵਾਲੇ ਲਗਾਤਾਰ ਝਟਕਿਆਂ ਕਾਰਨ ਵਾਹਨ ਚਾਲਕਾਂ ਦੀ ਰੀੜ੍ਹ ਦੀ ਹੱਡੀ ‘ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ‘ਡਿਸਕ ਪ੍ਰੋਲੈਪਸ’ ਅਤੇ ਧੌਣ ਦੇ ਦਰਦ (ਸਰਵਾਈਕਲ) ਦੀ ਸਮੱਸਿਆ ਵਧ ਸਕਦੀ ਹੈ। ਦੋ-ਪਹੀਆ ਵਾਹਨ ਚਾਲਕਾਂ ਦੇ ਗੋਡਿਆਂ ਅਤੇ ਮੋਢਿਆਂ ਦੇ ਜੋੜਾਂ ਵਿਚ ਅਸਹਿ ਦਰਦ ਰਹਿਣ ਲੱਗ ਪੈਂਦਾ ਹੈ। ਅਜਿਹੀ ਟੁੱਟੀ ਸੜਕ ‘ਤੇ ਸਫ਼ਰ ਕਰਨਾ ਗਰਭਵਤੀ ਔਰਤਾਂ ਲਈ ਬੇਹੱਦ ਖ਼ਤਰਨਾਕ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਨੇਤਾ ਜਿੱਤਣ ਤੋਂ ਬਾਅਦ ਹਲਕੇ ਵਿਚੋਂ ਗਾਇਬ ਹੋ ਚੁੱਕੇ ਹਨ, ਕਿਉਂਕਿ ਉਨ੍ਹਾਂ ਵਲੋਂ ਇਸ ਟੁੱਟੀ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ। ਇੱਥੋਂ ਦੇ ਵਸਨੀਕ ਅਤੇ ਸਤਿਗੁਰੂ ਸੇਵਾ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਜਤਿੰਦਰ ਸਿੰਘ ਮੂਧਲ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਅਗਰ ਇਸ ਸੜਕ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਨਸ਼ਿਆਂ ਵਿਰੁੱਧ ਚੁੱਕੀ ਆਵਾਜ਼ ਅਗਲੀ ਖ਼ਬਰ ਵਧੀਕ ਡੀ.ਸੀ. ਵਲੋਂ ਜ਼ਿਲ੍ਹੇ ਦੇ 430 ਪਿੰਡਾਂ ’ਚ ਠੋਸ ਕੂੜਾ ਪ੍ਰਬੰਧਨ ਦਾ ਕੰਮ ਸ਼ੁਰੂ ਲਈ ਕਰਨ ਯਤਨ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।