19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਦੋ ਮਹੀਨਿਆਂ ਤੋਂ ਤਨਖ਼ਾਹਾਂ ਨੂੰ ਤਰਸ ਰਿਹਾ ਈ. ਐੱਸ. ਆਈ. ਹਸਪਤਾਲ ਦਾ ਸਟਾਫ ਡਾਕਟਰਾਂ, ਨਰਸਾਂ ਤੇ ਹੋਰ ਸਟਾਫ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਸ਼ੁਰੂ

ਅੰਮ੍ਰਿਤਸਰ , 18 ਅਗਸਤ ( ਰੇਸ਼ਮ ਸਿੰਘ )- ਸਥਾਨਕ ਮਜੀਠਾ ਰੋਡ ’ ਤੇ ਸਥਿਤ ਈ . ਐੱਸ .

ਅਜੀਤ ਡੈਸਕ 19-08-2026
ਅੰਮ੍ਰਿਤਸਰ , 18 ਅਗਸਤ ( ਰੇਸ਼ਮ ਸਿੰਘ )- ਸਥਾਨਕ ਮਜੀਠਾ ਰੋਡ ’ ਤੇ ਸਥਿਤ ਈ . ਐੱਸ . ਆਈ . ਹਸਪਤਾਲ ਦੇ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਡਾਕਟਰਾਂ ਅਤੇ ਪੈਰਾ ਮੈਡੀਕਲ ਕਰਮਚਾਰੀਆਂ ਵਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ । ਇਸ ਦੌਰਾਨ ਮੁਲਾਜ਼ਮਾਂ ਨੇ ਸਿਹਤ ਸੇਵਾਵਾਂ ਦਾ ਬਾਈਕਾਟ ਕਰਦਿਆਂ ਹਸਪਤਾਲ ਵਿਚ ਸਿਹਤ ਅਧਿਕਾਰੀਆਂ ਖ਼ਿਲਾਫ਼ ਪਿੱਟ ਸਿਆਪਾ ਕੀਤਾ । ਧਰਨੇ ਦੌਰਾਨ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ । ਉਨ੍ਹਾਂ ਮਰੀਜ਼ਾਂ ਦੀ ਹੋ ਰਹੀ ਖਜ਼ਲ ਖੁਆਰੀ ਬਾਰੇ ਕਿਹਾ ਕਿ ਉਹ ਮਰੀਜ਼ਾਂ ਦੀ ਪੀੜਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਹਰ ਰੋਜ਼ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਮਰੀਜ਼ਾਂ ਦੀ ਸੇਵਾ ਕਰਦੇ ਹਨ , ਪਰ ਜਦੋਂ ਉਨ੍ਹਾਂ ਨੂੰ ਹੀ ਸਮੇਂ ਸਿਰ ਤਨਖ਼ਾਹ ਨਾ ਮਿਲੇ ਤਾਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ । ਧਰਨੇ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਨਰਿੰਦਰ ਸਿੰਘ , ਪ੍ਰੇਮਚੰਦ , ਸਵਿੰਦਰ ਸਿੰਘ ਭੱਟੀ ਅਤੇ ਫਾਰਮਾਸਿਸਟਾਂ ਦੇ ਆਗੂ ਸ਼ਮਸ਼ੇਰ ਸਿੰਘ ਕੋਹਰੀ ਤੇ ਅਸ਼ੋਕ ਕੁਮਾਰ ਹਾਜ਼ਰ ਸਨ । ਧਰਨੇ ਨੂੰ ਸੰਬੋਧਨ ਕਰਦਿਆਂ ਨਰਸਿੰਗ ਐਸੋਸੀਏਸ਼ਨ ਦੀਆਂ ਆਗੂਆਂ ਸੁਖਵਿੰਦਰ ਕੌਰ ਸੋਹੀ ਅਤੇ ਮਨਿੰਦਰ ਕੌਰ ਨੇ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ , ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ । ਡਾਕਟਰਾਂ ਦੀ ਤਰਫੋਂ ਡਾ : ਮੀਨਾਕਸ਼ੀ , ਡਾ : ਗੁਨੀਤ , ਡਾ : ਸਾਨੀਆ ਅਤੇ ਡਾ : ਨੀਨਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ । ਇਸੇ ਤਰ੍ਹਾਂ ਐੱਮ . ਐੱਲ . ਟੀ . ਸਟਾਫ ਵਲੋਂ ਅਵਤਾਰ ਸਿੰਘ , ਸੁਖਜਿੰਦਰ ਸਿੰਘ ਵੇਰਕਾ , ਸਬਪ੍ਰੀਤ ਕੌਰ , ਅਮਨਦੀਪ ਕੌਰ , ਰਿੱਚਾ ਸ਼ਰਮਾ ਅਤੇ ਸਤਬੀਰ ਸਿੰਘ , ਮੀਨੂ ਬਾਲਾ , ਦੀਪਕ ਕੁਮਾਰ ਅਤੇ ਐਕਸ - ਰੇ ਵਿਭਾਗ ਤੋਂ ਪਰਮਜੀਤ ਸਿੰਘ ਭਾਲੋਵਾਲੀ , ਜਦਕਿ ਓ . ਟੀ . ਵਿਭਾਗ ਤੋਂ ਨੀਲਮ , ਅਖਿਲ ਅਤੇ ਹਰਜਿੰਦਰ ਸਿੰਘ ਵੀ ਮੌਜੂਦ ਸਨ ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਡੀ. ਸੀ. ਦਫ਼ਤਰ ਅੱਗੇ ਵਿੱਤ ਮੰਤਰੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਨਸ਼ਿਆਂ ਵਿਰੁੱਧ ਚੁੱਕੀ ਆਵਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।