20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਪਰਿੰਗ ਡੇਲ ਸਕੂਲ ਦੇ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਦੀ ਕੁਇਜ਼ ਪ੍ਰਤੀਯੋਗਤਾ ’ਚ ਮਾਰੀ ਹੈਟ੍ਰਿਕ

ਅੰਮ੍ਰਿਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੇ ਖਿਡਾਰੀਆਂ ਨੇ ਲਗਾਤਾਰ ਤੀਜੇ ਸਾਲ ਰਾਸ਼ਟਰੀ ਪੱਧਰ ਦੀ ਕੁਇਜ਼ ਪ੍ਰਤੀਯੋਗਤਾ ਜਿੱਤ ਕੇ ਇਕ ਵਾਰ ਫਿਰ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਹੈ। ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਸਕੂਲ ਦੀ ਕੁਇਜ਼ ਟੀਮ ਨੇ ਲਾਰੈਂਸ ਸਕੂਲ, ਸਨਾਵਰ ਵਿਖੇ ਵਕਾਰੀ ‘19ਵੇਂ ਕਿਰਲੋਸਕਰ ਬਿਜ਼ਨਸ ਕੁਇਜ਼’ ’ਚ ਜਿੱਤ ਹਾਸਿਲ ਕੀਤੀ ਹੈ।

ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੇ ਖਿਡਾਰੀਆਂ ਨੇ ਲਗਾਤਾਰ ਤੀਜੇ ਸਾਲ ਰਾਸ਼ਟਰੀ ਪੱਧਰ ਦੀ ਕੁਇਜ਼ ਪ੍ਰਤੀਯੋਗਤਾ ਜਿੱਤ ਕੇ ਇਕ ਵਾਰ ਫਿਰ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਹੈ। ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਸਕੂਲ ਦੀ ਕੁਇਜ਼ ਟੀਮ ਨੇ ਲਾਰੈਂਸ ਸਕੂਲ, ਸਨਾਵਰ ਵਿਖੇ ਵਕਾਰੀ ‘19ਵੇਂ ਕਿਰਲੋਸਕਰ ਬਿਜ਼ਨਸ ਕੁਇਜ਼’ ’ਚ ਜਿੱਤ ਹਾਸਿਲ ਕੀਤੀ ਹੈ। ਸੰਧੂ ਨੇ ਜਾਣਕਾਰੀ ਦਿੱਤੀ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਵ੍ਰਿਧਿਤਾ ਅਗਰਵਾਲ, ਕਰਨ ਅਗਰਵਾਲ ਅਤੇ ਦਸਵੀਂ ਜਮਾਤ ਦੇ ਕੁਬੇਰ ਮਹਾਜਨ ਦੀ ਸਕੂਲੀ ਟੀਮ ਨੇ ਆਪਣੀ ਮਾਰਗਦਰਸ਼ਕ ਨੀਰੂ ਈਸਰ ਦੀ ਅਗਵਾਈ ਹੇਠ ਦੇਸ਼ ਭਰ ਤੋਂ ਯੋਗਤਾ ਪ੍ਰਾਪਤ 26 ਸਰਵੋਤਮ ਸਕੂਲਾਂ ਨਾਲ ਮੁਕਾਬਲਾ ਕਰਦੇ ਹੋਏ ਲਗਾਤਾਰ ਤੀਜੇ ਸਾਲ ਰਨਿੰਗ ਟਰਾਫੀ ਆਪਣੇ ਨਾਮ ਕਰਕੇ ਹੈਟ੍ਰਿਕ ਬਣਾਈ। ਉਨ੍ਹਾਂ ਕਿਹਾ ਕਿ ਜੱਜਾਂ ਦੇ ਪੈਨਲ ਦੁਆਰਾ ਵੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਪਰਿੰਗ ਡੇਲ ਦੇ ਕੁਇਜ਼ਰਾਂ ਨੇ ਰਾਸ਼ਟਰੀ ਪੱਧਰ ਦੀਆਂ ਵੱਕਾਰੀ ਕੁਇਜ਼ ਪ੍ਰਤੀਯੋਗਤਾਵਾਂ ’ਚ ਜਿੱਤ ਦਰਜ ਕੀਤੀ ਹੈ। ਉਨ੍ਹਾਂ ਖਿਡਾਰੀਆ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਵਿਦਿਆਰਥਣਾਂ ਦਾ ਸਹੋਦਯਾ ਇੰਟਰ-ਸਕੂਲ ਮੁਕਾਬਲਾ-2026 ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੀਮਿੰਟ ਵਰਕਰਾਂ ਵਲੋਂ ਥਰਮਲ ਕਾਮਿਆਂ ਦੀ ਡਟਵੀਂ ਹਮਾਇਤ ਦਾ ਐਲਾਨ- ਸੀਟੂ ਆਗੂ ਬਲਕਾਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।