26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਾਕਿ ਦੇ ਬੱਚਿਆਂ ਦਾ ਭਵਿੱਖ ਸਿੰਧੂ ਨਦੀ ਦੇ ਪਾਣੀ ’ਤੇ ਨਿਰਭਰ : ਮੁਈਨ ਵੱਟੂ

ਅੰਮ੍ਰਿਤਸਰ, 25 ਅਗਸਤ (ਸੁਰਿੰਦਰ ਕੋਛੜ)- ਸਿੰਧੂ ਜਲ ਸੰਧੀ ‘ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਆਯੋਜਿਤ ਇਕ ਸੈਮੀਨਾਰ ਵਿਚ ਆਪਣੇ ਭਾਸ਼ਣ ਦੌਰਾਨ ਪਾਕਿ ਦੇ ਜਲ ਸਰੋਤ ਮੰਤਰੀ ਮੀਆਂ ਮੁਈਨ ਵੱਟੂ ਨੇ ਕਿਹਾ ਕਿ ਸਿੰਧੂ ਨਦੀ ਪਾਕਿ ਦੀ ਧੜਕਣ ਹੈ। ਉਨ੍ਹਾਂ ਕਿਹਾ ਕਿ ਸਿੰਧੂ ਨਦੀ ਦਾ ਪਾਣੀ ਘਰਾਂ ਨੂੰ ਪਾਲਦਾ ਹੈ, ਖੇਤਾਂ ਨੂੰ ਸਿੰਜਦਾ ਹੈ ਅਤੇ ਪਾਕਿ ਦੇ ਬੱਚਿਆਂ ਦਾ ਭਵਿੱਖ ਇਸ ’ਤੇ ਨਿਰਭਰ ਕਰਦਾ ਹੈ ।

ਸੰਬੋਧਨ ਕਰਦੇ ਹੋਏ ਮੰਤਰੀ ਮੀਆਂ ਮੁਈਨ ਵੱਟੂ, ਨਸੀਰ ਮੇਮਨ ਤੇ ਹੋਰ। ਤਸਵੀਰ ਰਾਹੀਂ: ਸੁਰਿੰਦਰ ਕੋਛੜ 26-08-2026
ਅੰਮ੍ਰਿਤਸਰ, 25 ਅਗਸਤ (ਸੁਰਿੰਦਰ ਕੋਛੜ)- ਸਿੰਧੂ ਜਲ ਸੰਧੀ ‘ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਆਯੋਜਿਤ ਇਕ ਸੈਮੀਨਾਰ ਵਿਚ ਆਪਣੇ ਭਾਸ਼ਣ ਦੌਰਾਨ ਪਾਕਿ ਦੇ ਜਲ ਸਰੋਤ ਮੰਤਰੀ ਮੀਆਂ ਮੁਈਨ ਵੱਟੂ ਨੇ ਕਿਹਾ ਕਿ ਸਿੰਧੂ ਨਦੀ ਪਾਕਿ ਦੀ ਧੜਕਣ ਹੈ। ਉਨ੍ਹਾਂ ਕਿਹਾ ਕਿ ਸਿੰਧੂ ਨਦੀ ਦਾ ਪਾਣੀ ਘਰਾਂ ਨੂੰ ਪਾਲਦਾ ਹੈ, ਖੇਤਾਂ ਨੂੰ ਸਿੰਜਦਾ ਹੈ ਅਤੇ ਪਾਕਿ ਦੇ ਬੱਚਿਆਂ ਦਾ ਭਵਿੱਖ ਇਸ ’ਤੇ ਨਿਰਭਰ ਕਰਦਾ ਹੈ । ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਵਲੋਂ ਸਾਂਝੇ ਪਾਣੀ ਦੀ ਜਾਇਜ਼ ਅਤੇ ਸ਼ਾਂਤੀਪੂਰਨ ਵਰਤੋਂ ਦਾ ਵਿਰੋਧ ਨਹੀਂ ਕਰਦਾ । ਉਨ੍ਹਾਂ ਭਾਰਤ ਨੂੰ ਸਿੰਧੂ ਸੰਧੀ ਦੀ ਪਾਲਣਾ ਕਰਨ ਅਤੇ ਪਾਣੀ ਦੇ ਡੇਟਾ ਨੂੰ ਸਾਂਝਾ ਕਰਨਾ ਮੁੜ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ । ਵੱਟੂ ਨੇ ਇਸ ਮੌਕੇ ਇਕ ਭੜਕਾਊ ਬਿਆਨ ਜਾਰੀ ਕਰਦਿਆਂ ਭਾਰਤ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਪਾਕਿਸਤਾਨ ਦੇ ਸੰਜਮ ਨੂੰ ਕਮਜ਼ੋਰੀ ਨਾ ਸਮਝੇ । ਉਨ੍ਹਾਂ ਕਿਹਾ ਕਿ ਭਾਰਤ ਦੇ ਇਸ ਕਦਮ ਦੇ ਮੱਦੇਨਜ਼ਰ ਪਾਕਿ ਆਪਣੀ ਪਾਣੀ ਭੰਡਾਰਨ ਸਮਰੱਥਾ ਵਧਾਏਗਾ । ਦੱਸਣਯੋਗ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਮੁਅੱਤਲ ਕੀਤੀ ਸਿੰਧੂ ਜਲ ਸੰਧੀ ਨੂੰ ਲੈ ਕੇ ਪਾਕਿ ਵਲੋਂ ਲਗਾਤਾਰ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਇਸ ਮਾਮਲੇ ਬਾਰੇ ਪਾਕਿ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਵਿਦੇਸ਼ ਮੰਤਰੀ, ਗ੍ਰਹਿ ਮੰਤਰੀ ਸਮੇਤ ਦਰਜਨਾਂ ਸਿਆਸਤਦਾਨ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਵੀ ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇ ਚੁੱਕੇ ਹਨ । ਪਾਕਿ ਜਲ ਸਰੋਤ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਪਾਣੀ ਨੂੰ ਹਥਿਆਰਬੰਦ ਨਹੀਂ ਬਣਾਉਣਾ ਚਾਹੀਦਾ ਅਤੇ ਆਪਣਾ ਫੈਸਲਾ ਉਲਟਾਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਸੂਬੇ ਦੇ ਪਿੰਡਾਂ ’ਚ ਫਲੈਕਸੀਆਂ ਲਗਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਸੋਨੇ ਨੇ ਫੜੀ ਤੇਜ਼ੀ, 3 ਹਫ਼ਤਿਆਂ ’ਚ 20 ਹਜ਼ਾਰ ਰੁਪਏ ਹੋਇਆ ਮਹਿੰਗਾ ਚਾਂਦੀ ਦੀਆਂ ਕੀਮਤਾਂ ’ ਚ ਵੀ ਹੋਇਆ ਇਜ਼ਾਫਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।