ਉਪਲ ਨਿਊਰੋ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਨੇ 30 ਸਾਲਾ ਔਰਤ ਦੇ ਗੋਡੇ ਬਦਲੀ ਦਾ ਕੀਤਾ ਸਫ਼ਲ ਆਪ੍ਰੇਸ਼ਨ
ਅੰਮ੍ਰਿਤਸਰ, 28 ਅਗਸਤ (ਰੇਸ਼ਮ ਸਿੰਘ)- ਉੱਪਲ ਨਿਊਰੋ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਨੇ ਮਨੁੱਖੀ ਸੇਵਾ ਅਤੇ ਮੈਡੀਕਲ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤਾ ਹੈ। ਇਕ 30 ਸਾਲਾ ਔਰਤ ਦੇ ਦੋਵੇਂ ਚੂਲ੍ਹੇ ਅਤੇ ਗੋਡੇ ਸਫਲਤਾਪੂਰਵਕ ਬਦਲ ਕੇ ਉਸਨੂੰ ਜ਼ਿੰਦਗੀ ਦਾ ਇਕ ਨਵਾਂ ਰਸਤਾ ਦਿੱਤਾ ਹੈ।
ਉੱਪਲ ਹਸਪਤਾਲ ਵਿਖੇ ਇਕ ਔਰਤ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੀ ਕਰਨ ਉਪਰੰਤ ਡਾਕਟਰਾਂ ਤੇ ਸਟਾਫ ਦੀ ਟੀਮ ਨਾਲ। ਤਸਵੀਰ : ਹਰਜੀਤ ਸਿੰਘ
29-08-2026