02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਟਰਾਲੇ ਵਲੋਂ ਸਾਈਕਲ ਰੇਹੜੀ ਨੂੰ ਜ਼ਬਰਦਸਤ ਫੇਟ ਮਾਰਨ ਕਾਰਨ ਨਾਬਾਲਗ ਲੜਕੇ ਦੀ ਮੌਤ

ਮਾਨਾਂਵਾਲਾ, 1 ਸਤੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਤੋਂ ਬਠਿੰਡਾ ਵਾਇਆ ਮਾਨਾਂਵਾਲਾ ਜਾਣ ਵਾਲੇ ਹਾਈਵੇ ’ਤੇ ਇਕ ਟਰਾਲੇ ਵਲੋਂ ਸਾਈਕਲ ਰੇਹੜੀ ਨੂੰ ਜਬਰਦਸਤ ਫੇਟ ਮਾਰ ਦਿੱਤੀ ਗਈ, ਜਿਸ ਵਿਚ ਇਕ ਨਾਬਾਲਗ ਲੜਕੇ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੋਲਬੰਮ (ਉਮਰ ਕਰੀਬ 1 5-16 ਸਾਲ) ਪੁੱਤਰ ਨਰੇਸ਼ ਵਾਸੀ ਬਿਹਾਰ ਹਾਲ ਵਾਸੀ ਗਹਿਰੀ ਰੋਡ, ਜੰਡਿਆਲਾ ਗੁਰੂ, ਜੋ ਸੜਕ ਦੇ ਕੰਢੇ ਤੋਂ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਦਾ ਕੰਮ ਕਰਦਾ ਹੈ, ਅੱਜ ਆਪਣੀ ਮਾਂ ਸਵਿਤਾ ਦੇਵੀ ਨਾਲ ਅੰਮ੍ਰਿਤਸਰ ਬਠਿੰਡਾ ਹਾਈਵੇ ’ਤੇ ਤਰਨਤਾਰਨ ਰੋਡ ’ਤੇ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਨੇੜੇ ਪੈਦਲ ਹੀ ਸਾਈਕਲ ਰੇਹੜੀ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਪਿੱਛੋਂ ਬਠਿੰਡਾ ਤੋਂ ਜੰਮੂ ਜਾ ਰਹੇ ਇਕ ਟਰਾਲੇ ਨੰਬਰ (ਪੀ.

ਮ੍ਰਿਤਕ ਦੀ ਫਾਈਲ ਤਸਵੀਰ। 02-09-2026
ਮਾਨਾਂਵਾਲਾ, 1 ਸਤੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਤੋਂ ਬਠਿੰਡਾ ਵਾਇਆ ਮਾਨਾਂਵਾਲਾ ਜਾਣ ਵਾਲੇ ਹਾਈਵੇ ’ਤੇ ਇਕ ਟਰਾਲੇ ਵਲੋਂ ਸਾਈਕਲ ਰੇਹੜੀ ਨੂੰ ਜਬਰਦਸਤ ਫੇਟ ਮਾਰ ਦਿੱਤੀ ਗਈ, ਜਿਸ ਵਿਚ ਇਕ ਨਾਬਾਲਗ ਲੜਕੇ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੋਲਬੰਮ (ਉਮਰ ਕਰੀਬ 1 5-16 ਸਾਲ) ਪੁੱਤਰ ਨਰੇਸ਼ ਵਾਸੀ ਬਿਹਾਰ ਹਾਲ ਵਾਸੀ ਗਹਿਰੀ ਰੋਡ, ਜੰਡਿਆਲਾ ਗੁਰੂ, ਜੋ ਸੜਕ ਦੇ ਕੰਢੇ ਤੋਂ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਦਾ ਕੰਮ ਕਰਦਾ ਹੈ, ਅੱਜ ਆਪਣੀ ਮਾਂ ਸਵਿਤਾ ਦੇਵੀ ਨਾਲ ਅੰਮ੍ਰਿਤਸਰ ਬਠਿੰਡਾ ਹਾਈਵੇ ’ਤੇ ਤਰਨਤਾਰਨ ਰੋਡ ’ਤੇ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਨੇੜੇ ਪੈਦਲ ਹੀ ਸਾਈਕਲ ਰੇਹੜੀ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਪਿੱਛੋਂ ਬਠਿੰਡਾ ਤੋਂ ਜੰਮੂ ਜਾ ਰਹੇ ਇਕ ਟਰਾਲੇ ਨੰਬਰ (ਪੀ. ਬੀ. 02 ਏ ਜੇ 6398) ਨੇ ਜ਼ੋਰਦਾਰ ਫੇਟ ਮਾਰ ਦਿੱਤੀ, ਜਿਸ ਦੇ ਕਾਰਨ ਨਾਬਾਲਗ ਲੜਕੇ ਬੋਲਬੰਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਥਾਣਾ ਚਾਟੀਵਿੰਡ ਅਧੀਨ ਪੈਂਦੀ ਪੁਲਿਸ ਚੌਕੀ ਦੋਬੁਰਜੀ ਦੀ ਪੁਲਿਸ ਪਾਰਟੀ ਨੇ ਟਰਾਲੇ ਤੇ ਉਸਦੇ ਡਰਾਈਵਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਜੀ.ਐੱਨ.ਡੀ.ਯੂ. ਵੇਰਕਾ ਕਾਲਜ ਦੀ ਕਿਰਨਜੋਤ ਕੌਰ ਨੇ ਯੂਨੀਵਰਸਿਟੀ ਪ੍ਰੀਖਿਆਵਾਂ ’ਚ ਹਾਸਿਲ ਕੀਤਾ ਚੌਥਾ ਸਥਾਨ ਅਗਲੀ ਖ਼ਬਰ ਜਾਇਦਾਦੀ ਝਗੜੇ ਕਾਰਨ ਇਕ ਵਿਅਕਤੀ ਨੇ ਅੱਗ ਲਾ ਕੇ ਕੀਤੀ ਖੁਦਕੁਸ਼ੀ, ਭੈਣ ਤੇ ਜੀਜੇ ਖਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।