02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਾਜੀਵ ਅਨੇਜਾ ਸਵਦੇਸ਼ੀ ਵਪਾਰੀ ਮੰਚ ਦੇ ਰਾਸ਼ਟਰੀ ਮੈਂਬਰ ਬਣੇ

ਅੰਮ੍ਰਿਤਸਰ, 1 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸਵਦੇਸ਼ੀ ਵਪਾਰੀ ਮੰਚ ਦੀ ਦੋ-ਰੋਜ਼ਾ ਰਾਸ਼ਟਰੀ ਮੀਟਿੰਗ ਹੋਈ, ਜਿੱਥੇ ਮੁੱਖ ਭਾਸ਼ਣ ਅਤੇ ਮਾਰਗਦਰਸ਼ਨ ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸੰਗਠਨ ਮੰਤਰੀ ਕਸ਼ਮੀਰੀ ਲਾਲ, ਸਹਿ-ਸੰਗਠਨ ਮੰਤਰੀ ਸਤੀਸ਼ ਕੁਮਾਰ, ਭਾਰਤ ਸਰਕਾਰ ਦੇ ਵਪਾਰੀ ਭਲਾਈ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ, ਸਵਦੇਸ਼ੀ ਵਪਾਰੀ ਮੰਚ ਦੇ ਰਾਸ਼ਟਰੀ ਕਨਵੀਨਰ ਬੀ. ਸੀ.

ਅਜੀਤ ਡੈਸਕ 02-09-2026
ਅੰਮ੍ਰਿਤਸਰ, 1 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸਵਦੇਸ਼ੀ ਵਪਾਰੀ ਮੰਚ ਦੀ ਦੋ-ਰੋਜ਼ਾ ਰਾਸ਼ਟਰੀ ਮੀਟਿੰਗ ਹੋਈ, ਜਿੱਥੇ ਮੁੱਖ ਭਾਸ਼ਣ ਅਤੇ ਮਾਰਗਦਰਸ਼ਨ ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸੰਗਠਨ ਮੰਤਰੀ ਕਸ਼ਮੀਰੀ ਲਾਲ, ਸਹਿ-ਸੰਗਠਨ ਮੰਤਰੀ ਸਤੀਸ਼ ਕੁਮਾਰ, ਭਾਰਤ ਸਰਕਾਰ ਦੇ ਵਪਾਰੀ ਭਲਾਈ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ, ਸਵਦੇਸ਼ੀ ਵਪਾਰੀ ਮੰਚ ਦੇ ਰਾਸ਼ਟਰੀ ਕਨਵੀਨਰ ਬੀ.ਸੀ. ਭਾਰਤੀਆ ਅਤੇ ਪ੍ਰਵੀਨ ਖੰਡੇਲਵਾਲ (ਐੱਮ.ਪੀ.-ਚਾਂਦਨੀ ਚੌਕ) ਨੇ ਪ੍ਰਦਾਨ ਕੀਤਾ। ਇਸ ’ਚ ਪੰਦਰਾਂ ਰਾਜਾਂ ਦੀ ਨੁਮਾਇੰਦਗੀ ਕੀਤੀ ਗਈ ਸੀ, ਅਤੇ ਦੇਸ਼ ਭਰ ’ਚ ਕੰਮ ਕਰ ਰਹੇ ਵਪਾਰੀ ਸੰਗਠਨਾਂ ਵਿਚੋਂ ਚੁਣੇ ਗਏ ਸੈਂਕੜੇ ਮੁੱਖ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਟੀਮ 21 ਰਾਜ ਪੱਧਰ ’ਤੇ ਅਤੇ ਟੀਮ 11 ਜ਼ਿਲ੍ਹਾ ਪੱਧਰ ’ਤੇ (ਇਕ ਕਨਵੀਨਰ, ਦੋ ਸਹਿ-ਕਨਵੀਨਰ, ਅਤੇ ਇਕ ਜ਼ਿਲ੍ਹਾ ਕਾਰਜਕਾਰੀ ਮੈਂਬਰ) ਮੰਚ ਦਾ ਪ੍ਰਬੰਧਨ ਕਰਨ ਲਈ ਬਣਾਈ ਜਾਵੇਗੀ। ਅੰਮ੍ਰਿਤਸਰ ਤੋਂ ਰਾਜੀਵ ਅਨੇਜਾ, ਜੋ ਕਿ ਭਾਰਤ ਸਰਕਾਰ ਦੇ ਭਾਰਤੀ ਵਪਾਰੀ ਭਲਾਈ ਬੋਰਡ ਦੇ ਰਾਸ਼ਟਰੀ ਮੈਂਬਰ ਅਤੇ ਭਾਰਤੀ ਵਪਾਰੀ ਬੋਰਡ ਦੇ ਪੰਜਾਬ ਪ੍ਰਧਾਨ ਵੀ ਹਨ, ਨੂੰ ਸਵਦੇਸ਼ੀ ਵਪਾਰੀ ਮੰਚ ਵਲੋਂ ਰਾਸ਼ਟਰੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਰਾਜੀਵ ਅਨੇਜਾ ਨੇ ਸਭ ਤੋਂ ਪਹਿਲਾਂ ਸਾਰਿਆਂ ਦਾ ਉਨ੍ਹਾਂ ਨੂੰ ਰਾਸ਼ਟਰੀ ਮੈਂਬਰ ਬਣਾਉਣ ਲਈ ਧੰਨਵਾਦ ਕੀਤਾ ।
ਪਿਛਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਵਲੋਂ ਸਿਵਲ ਸਰਜਨ ਦਫਤਰ ਦੇ ਬਾਹਰ ਲਾਇਆ ਧਰਨਾ ਅਗਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿਚ ਸੀ: ਡਿਪਟੀ ਮੇਅਰ ਪ੍ਰਿਅੰਕਾ ਨੇ ਦੁਰਗਿਆਣਾ ਕਮੇਟੀ ਪ੍ਰਧਾਨ ਪ੍ਰੋ: ਚਾਵਲਾ ਨਾਲ ਬੈਠਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।