ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਵਲੋਂ ਸਿਵਲ ਸਰਜਨ ਦਫਤਰ ਦੇ ਬਾਹਰ ਲਾਇਆ ਧਰਨਾ
ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)-ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀਆਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇ ਸਬੰਧ ਵਿਚ ਅੱਜ ਇਥੇ ਸਿਵਲ ਸਰਜ਼ਨ ਦਫਤਰ ਵਿਖੇ ਯੂਨੀਅਨ ਵਲੋਂ ਧਰਨਾ ਦਿੱਤਾ ਗਿਆ ਜਿਸ ’ਚ ਪੁੱਜੇ ਕਰਮਚਾਰੀਆਂ ਨੇ ਮੰਗ ਕੀਤੀ ਕਿ ਪਿਛਲੇ 20 ਸਾਲਾਂ ਤੋਂ ਸੰਤਾਪ ਭੁਗਤ ਰਹੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ। ਇਹ ਜਾਣਕਾਰੀ ਦਿੰਦਿਆਂ ਕਿਰਨਦੀਪ ਕੌਰ ਨੇ ਦਸਿਆ ਕਿ ਪੰਜਾਬ ਦੇ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਮਿਤੀ 13 ਅਗਸਤ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਹਨ ਅਤੇ ਸਮੂਹ ਮੁਲਾਜ਼ਮਾਂ ਵਲੋਂ ਆਪਣੇ ਆਪਣੇ ਜ਼ਿਲ੍ਹਿਆਂ ’ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਅੰਮ੍ਰਿਤਸਰ, 1 ਸਤੰਬਰ (ਰੇਸ਼ਮ ਸਿੰਘ)-ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀਆਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇ ਸਬੰਧ ਵਿਚ ਅੱਜ ਇਥੇ ਸਿਵਲ ਸਰਜ਼ਨ ਦਫਤਰ ਵਿਖੇ ਯੂਨੀਅਨ ਵਲੋਂ ਧਰਨਾ ਦਿੱਤਾ ਗਿਆ ਜਿਸ ’ਚ ਪੁੱਜੇ ਕਰਮਚਾਰੀਆਂ ਨੇ ਮੰਗ ਕੀਤੀ ਕਿ ਪਿਛਲੇ 20 ਸਾਲਾਂ ਤੋਂ ਸੰਤਾਪ ਭੁਗਤ ਰਹੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ। ਇਹ ਜਾਣਕਾਰੀ ਦਿੰਦਿਆਂ ਕਿਰਨਦੀਪ ਕੌਰ ਨੇ ਦਸਿਆ ਕਿ ਪੰਜਾਬ ਦੇ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਮਿਤੀ 13 ਅਗਸਤ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਹਨ ਅਤੇ ਸਮੂਹ ਮੁਲਾਜ਼ਮਾਂ ਵਲੋਂ ਆਪਣੇ ਆਪਣੇ ਜ਼ਿਲ੍ਹਿਆਂ ’ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਸੰਘਰਸ਼ ਦੇ ਚਲਦਿਆਂ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਨੂੰ 2 ਸਤੰਬਰ ਤੱਕ ਅੱਗੇ ਪਾ ਦਿੱਤਾ ਗਿਆ ਹੈ। ਜਿਸ ਕਰਨ ਸਮੁੱਚੇ ਐੱਨ. ਐੱਚ. ਐੱਮ. ਮੁਲਾਜ਼ਮਾਂ ਵਿਚ ਸਰਕਾਰ ਦੀ ਇਸ ਟਾਲਮਟੋਲ ਵਾਲੀ ਨੀਤੀ ਦੇ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਸਮੁੱਚੇ ਐੱਨ ਐੱਚ. ਐੱਮ. ਮੁਲਾਜ਼ਮਾਂ ਵਲੋਂ ਪਹਿਲਾਂ ਤੋਂ ਚਲ ਰਹੀ ਕਲਮ ਛੋੜ / ਕੰਪਿਊਟਰ ਬੰਦ ਹੜਤਾਲ 2 ਸਤੰਬਰ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।