ਲੁਹਾਰਕਾ ਰੋਡ-ਗੁਮਟਾਲਾ ਲਿੰਕ ਸੜਕ ਦੇ ਨਿਰਮਾਣ ਨਾਲ ਵੱਡੀ ਸਮੱਸਿਆ ਦਾ ਹੱਲ ਹੋਵੇਗਾ : ਹਰਮਨ ਗੁਮਟਾਲਾ
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)-ਵਾਰਡ ਨੰ: 2 ਦੇ ਇਲਾਕੇ ਲੁਹਾਰਕਾ ਰੋਡ ਤੋਂ ਗੁਮਟਾਲਾ ਤੱਕ ਲਿੰਕ ਸੜਕ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਨੂੰ ਇਲਾਕਾ ਨਿਵਾਸੀਆਂ ਦੀ ਏਕਤਾ ਦੀ ਜਿੱਤ ਹੈ। ਇਹ ਪ੍ਰਗਟਾਵਾ ਸਮਾਜ ਸੇਵੀ ਮਨਜੀਤ ਸਿੰਘ ਢਿੱਲੋਂ (ਹਰਮਨ ਗੁਮਟਾਲਾ) ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਚਲ ਰਹੇ ਕੰਮ ਦਾ ਮੌਕੇ ’ਤੇ ਜਾਇਜ਼ਾ ਲੈਂਦੇ ਹੋਏ ਕੀਤਾ।
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)-ਵਾਰਡ ਨੰ: 2 ਦੇ ਇਲਾਕੇ ਲੁਹਾਰਕਾ ਰੋਡ ਤੋਂ ਗੁਮਟਾਲਾ ਤੱਕ ਲਿੰਕ ਸੜਕ ਨੂੰ ਬਣਾਉਣ ਦੇ ਕੰਮ ਦੀ ਸ਼ੁਰੂਆਤ ਨੂੰ ਇਲਾਕਾ ਨਿਵਾਸੀਆਂ ਦੀ ਏਕਤਾ ਦੀ ਜਿੱਤ ਹੈ। ਇਹ ਪ੍ਰਗਟਾਵਾ ਸਮਾਜ ਸੇਵੀ ਮਨਜੀਤ ਸਿੰਘ ਢਿੱਲੋਂ (ਹਰਮਨ ਗੁਮਟਾਲਾ) ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਚਲ ਰਹੇ ਕੰਮ ਦਾ ਮੌਕੇ ’ਤੇ ਜਾਇਜ਼ਾ ਲੈਂਦੇ ਹੋਏ ਕੀਤਾ। ਮਨਜੀਤ ਸਿੰਘ ਢਿੱਲੋਂ (ਹਰਮਨ ਗੁਮਟਾਲਾ ) ਨੇ ਕਿਹਾ ਕਿ ਉਨ੍ਹਾਂ ਵਲੋਂ ਇਲਾਕੇ ਦੀਆਂ ਸੰਸਥਾਵਾਂ ਅਤੇ ਇਲਾਕੇ ਦੇ ਵਸਨੀਕਾਂ ਦੇ ਸਹਿਯੋਗ ਨਾਲ ਉਕਤ ਸੜਕ ਦੀ ਮੰਦੀ ਹਾਲਤ ਦਾ ਮੁੱਦਾ ਚੁਕਿਆ ਸੀ ਅਤੇ ਇਸ ਸੰਬੰਧ ਵਿਚ ਉਨ੍ਹਾਂ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਸਮਸਿਆਂ ਤੋਂ ਜਾਣੂ ਕਰਵਾਇਆ ਗਿਆ ਸੀ । ਕਮਿਸ਼ਨਰ ਨਗਰ ਨਿਗਮ ਵਲੋਂ ਇਸ ਸੜਕ ਨੂੰ 8 ਸਤੰਬਰ ਤੱਕ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ। ਜਿਸ ਸੰਬੰਧੀ ਅਖਬਾਰਾਂ ਵਿਚ ਵੀ ਪ੍ਰਕਾਸ਼ਿਤ ਹੋ ਚੁਕਾ ਸੀ । ਇਸ ਤੋਂ ਬਾਅਦ ਇਸ ਸੜਕ ਨੂੰ ਬਣਾਉਣ ਦੇ ਕੰਮ ਦਾ ਸਿਆਸੀ ਤੌਰ ’ਤੇ ਲਾਹਾ ਲੈਣ ਦੇ ਮਕਸਦ ਨਾਲ ਹਲਕਾ ਵਿਧਾਇਕ ਵਲੋਂ ਇਸ ਉਦਘਾਟਨ ਪਹਿਲਾਂ ਹੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸੜਕ ਬਣਨ ਨਾਲ ਇਲਾਕੇ ਦੇ ਲੋਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਲੁਹਾਰਕਾ ਰੋਡ ਪੁਲ ਦਾ ਨਿਰਮਾਨ ਕਾਰਜ ਚਲ ਰਿਹਾ ਹੈ ਜਿਸ ਕਾਰਨ ਬਾਈਪਾਸ ’ਤੇ ਅਕਸਰ ਜਾਮ ਲੱਗਾ ਰਹਿੰਦਾ ਹੈ। ਆਵਾਜਾਈ ਦੇ ਜਾਮ ਤੋਂ ਬਚਣ ਲਈ ਵਧੇਰੇ ਕਰਕੇ ਲੋਕ ਇਸ ਸੜਕ ਰਾਹੀ ਹੀ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਆਵਾਜਾਈ ਸਮੱਸਿਆ ਤੋਂ ਵੀ ਕੁਝ ਰਾਹਤ ਮਿਲੇਗੀ। ਇਸ ਮੌਕੇ ਕਾਂਗਰਸੀ ਆਗੂ ਗੁਰਸਾਹਿਬ ਸਿੰਘ ਸਾਬੀ ਔਜਲਾ, ਹਰਪਾਲ ਸਿੰਘ ਢਿੱਲੋਂ, ਚਿਤਕਰਨ ਸਿੰਘ ਚਿੱਤਾ, ਜਗਬੀਰ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ ਗੁਮਟਾਲਾ, ਬਲਜੀਤ ਸਿੰਘ, ਵਰਿੰਦਰ ਸਿੰਘ ਆਦਿ ਮੌਜੂਦ ਸਨ।