17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਾਂ ਨਵਾਂ ਹਸਪਤਾਲ, ਨਾਂ ਨਵਾਂ ਗਰਿੱਡ ਫਿਰ ਵੀ ਪੰਜਾਬ ਹੋਇਆ ਕਰਜਾਈ – ਮਜੀਠੀਆ ਮਜੀਠੀਆ ਦੀ ਅਗਵਾਈ ’ਚ ਬਿਜਲੀ ਕੱਟਾਂ ਦੇ ਖਿਲਾਫ਼ ਬਿਜਲੀ ਦਫਤਰ ਮਜੀਠਾ ਮੂਹਰੇ ਵਿਸ਼ਾਲ ਧਰਨਾ

ਮਜੀਠਾ, 16 ਸਤੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਪੰਜਾਬ ਵਿਚ ਲੱਗ ਰਹੇ ਲਗਾਤਾਰ ਅਣ ਐਲਾਨੇ ਬਿਜਲੀ ਕੱਟਾਂ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਮਜੀਠਾ ਪਾਵਰਕਾਮ ਦਫਤਰ ਦੇ ਮੂਹਰੇ ਹਲਕੇ ਦੇ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਅਤੇ ਆਗੂਆਂ ਵਲੋਂ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਅਤੇ ਭਗਵੰਤ ਮਾਨ, ਕੇਜ਼ਰੀਵਾਲ, ਹਰਪਾਲ ਚੀਮਾ ਅਤੇ ਤਰੁਨਪ੍ਰੀਤ ਸੌਂਦ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜੀ ਕਰਦਿਆਂ ਪੁਤਲੇ ਫੂਕੇ ਗਏ। ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਵਕਤ ਕਿਸਾਨਾਂ ਨੂੰ ਝੋਨਾ, ਸਬਜ਼ੀਆਂ ਵਗੈਰਾ ਵਾਸਤੇ 24 ਘੰਟੇ ਨਿਰਵਿਘਨ ਬਿਜਲੀ ਦੀ ਸਖ਼ਤ ਜਰੂਰਤ ਹੈ ਪਰ ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਚਲਦਿਆਂ ਪੰਜਾਬ ਵਿਚ ਲੰਬੇ ਅਤੇ ਬਾਰ ਬਾਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਸਿੰਚਾਈ ਅਤੇ ਹੋਰ ਕੰਮਾਂ ਵਾਸਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਿਜਲੀ ਘਰ ਮਜੀਠਾ ਦੇ ਦਫਤਰ ਮੂਹਰੇ ਵਿਖੇ ਬਿਜਲੀ ਕੱਟਾਂ ਖਿਲਾਫ ਵਿਸ਼ਾਲ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ। ਤਸਵੀਰ : ਸਹਿਮੀ, ਸੋਖੀ 17-09-2026
ਮਜੀਠਾ, 16 ਸਤੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਪੰਜਾਬ ਵਿਚ ਲੱਗ ਰਹੇ ਲਗਾਤਾਰ ਅਣ ਐਲਾਨੇ ਬਿਜਲੀ ਕੱਟਾਂ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਮਜੀਠਾ ਪਾਵਰਕਾਮ ਦਫਤਰ ਦੇ ਮੂਹਰੇ ਹਲਕੇ ਦੇ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਅਤੇ ਆਗੂਆਂ ਵਲੋਂ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਅਤੇ ਭਗਵੰਤ ਮਾਨ, ਕੇਜ਼ਰੀਵਾਲ, ਹਰਪਾਲ ਚੀਮਾ ਅਤੇ ਤਰੁਨਪ੍ਰੀਤ ਸੌਂਦ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜੀ ਕਰਦਿਆਂ ਪੁਤਲੇ ਫੂਕੇ ਗਏ। ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਵਕਤ ਕਿਸਾਨਾਂ ਨੂੰ ਝੋਨਾ, ਸਬਜ਼ੀਆਂ ਵਗੈਰਾ ਵਾਸਤੇ 24 ਘੰਟੇ ਨਿਰਵਿਘਨ ਬਿਜਲੀ ਦੀ ਸਖ਼ਤ ਜਰੂਰਤ ਹੈ ਪਰ ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਚਲਦਿਆਂ ਪੰਜਾਬ ਵਿਚ ਲੰਬੇ ਅਤੇ ਬਾਰ ਬਾਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਸਿੰਚਾਈ ਅਤੇ ਹੋਰ ਕੰਮਾਂ ਵਾਸਤੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ’ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਨਾਂ ਤਾਂ ਕੋਈ ਨਵਾਂ ਹਸਪਤਾਲ, ਨਾਂ ਕੋਈ ਨਵਾਂ ਸਕੂਲ, ਅਤੇ ਨਾਂ ਹੀ ਕੋਈ ਨਵੀਂ ਭਰਤੀ ਹੋਈ ਨਾਂ ਕੋਈ ਨਵਾਂ ਗਰਿੱਡ ਲੱਗਾ ਪਰ ਫਿਰ ਵੀ ਪੰਜਾਬ ਕਰਜਾਈ ਹੋ ਗਿਆ। ਇਸੇ ਕਰਕੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਬਦਲਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਮੌਕੇ ਮਜੀਠੀਆ ਦੇ ਨਾਲ ਮੇਜ਼ਰ ਸ਼ਿਵਚਰਨ ਸਿੰਘ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਕੁਲਵਿੰਦਰ ਸਿੰਘ ਧਾਲੀਵਾਲ, ਲਖਬੀਰ ਸਿੰਘ ਗਿੱਲ, ਕੁਲਜੀਤ਼ ਸਿੰਘ ਬਰਾੜ, ਜਥੇਦਾਰ ਸੰਤੋਖ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿੱਟੇਵਿੱਡ, ਹਰਿੰਦਰ ਸਿੰਘ ਭੁੱਲਰ ਕੋਟਲਾ, ਜ਼ੋਬਨਪ੍ਰੀਤ ਸਿੰਘ ਗਿੱਲ, ਪ੍ਰਿੰਸ ਨਈਅਰ, ਸਲਵੰਤ ਸਿੰਘ ਸੇਠ, ਚਰਨਜੀਤ ਸਿੰਘ ਗੋਲਾ, ਅਮਰਬੀਰ ਸਿੰਘ ਗਿੱਲ, ਸਰਬਜੀਤ ਸਿੰਘ ਸੁਪਾਰੀਵਿੰਡ, ਹਰਕੀਰਤ ਸਿੰਘ ਸ਼ਹੀਦ, ਜਗਰੂਪ ਸਿੰਘ ਚੰਦੀ, ਰਣਜੀਤ ਸਿੰਘ ਭੋਮਾ ਸਾਬਕਾ ਸਰਪੰਚ, ਮਨਜੀਤ ਸਿੰਘ ਭੋਮਾ, ਜਤਿੰਦਰਪਾਲ ਸਿੰਘ ਹਮਜਾ, ਸੁਰਿੰਦਰਪਾਲ ਸਿੰਘ ਗੋਕਲ, ਬੱਬੀ ਭੰਗਵਾਂ, ਰਾਜਵਿੰਦਰ ਸਿੰਘ ਰਾਜਾ ਲਦੇਹ, ਅਮਨਦੀਪ ਗਿੱਲ ਸੁਪਾਰੀਵਿੰਡ, ਨਵਜਿੰਦਰ ਸਿੰਘ ਗਾਂਧੀ, ਬੀਰੀ ਧਰਮ ਕੌਰ ਮਹਿਮੂਦਪੁਰਾ, ਨਿਰਮਲ ਸਿੰਘ ਵੀਰਮ, ਪਰਮਜੀਤ ਸਿੰਘ ਰੰਧਾਵਾ, ਸਰਪੰਚ ਗੁਰਮੀਤ ਸਿੰਘ ਬੱਲ, ਸਰਪੰਚ ਰਘਬੀਰ ਸਿੰਘ ਸੰਧੂ, ਸੁਖਵਿੰਦਰ ਸਿੰਘ ਗੋਲਡੀ, ਕਵਲਜੀਤ ਸਿੰਘ ਰੋਜ਼ੀ ਬੱਲ, ਨਰੇ਼ਸ ਕੁਮਾਰ, ਹਰਬੰਸ ਸਿੰਘ ਮੱਲੀ, ਮੈਨੇਜ਼ਰ ਜਗਰੂਪ ਸਿੰਘ, ਪ੍ਰਭਪਾਲ ਸਿੰਘ ਝੰਡੇ, ਸੁਖਦੀਪ ਸਿੰਘ ਦੀਪੀ ਸਰਪੰਚ, ਕ੍ਰਿਪਾਲ ਸਿੰਘ ਪਾਲੀ, ਨਵਦੀਪ ਸਿੰਘ ਨਾਗ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਐੱਸ.ਡੀ.ਓ ਲਖਬੀਰ ਸਿੰਘ, ਹਰਦੀਸ਼ ਸਿੰਘ ਭੰਗਾਲੀ, ਹਰਦੇਵ ਸਿੰਘ ਠੇਕੇਦਾਰ, ਮੱਖਣ ਸਿੰਘ ਹਰੀਆਂ, ਬਾਪੂ ਰਤਨ ਸਿੰਘ ਆਦਿ ਅਕਾਲੀ ਵਰਕਰ ਹਾਜ਼ਰ ਸਨ। 16 ਏਐਸਆਰ08
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨੌਜਵਾਨ ਆਗੂ ਨਵਤੇਜ ਸਿੰਘ ਛੀਨਾ ਦਾ ਦਿਹਾਂਤ ਅਗਲੀ ਖ਼ਬਰ ਜਥੇਦਾਰ ਜਲਾਲ ਉਸਮਾ ਦੀ ਅਗਵਾਈ ਹੇਠ ਐਸ.ਡੀ.ਐੱਮ. ਦਫਤਰ ਅੱਗੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।