ਅਸਮਿਤਾ ਖੇਲੋ ਇੰਡੀਆਂ ਵੁਮੈਨ ਸਾਇਕਲਿੰਗ ਸਟੇਟ ਲੀਗ ਅੱਜ ਤੋਂ ਸ਼ੁਰੂ ਹੋਵੇਗੀ- ਧਾਲੀਵਾਲ
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ)- ਮਹਿਲਾ ਸਾਈਕਲਿੰਗ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਹੋਣਹਾਰ ਮਹਿਲਾ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮਜ਼ਬੂਤ ਮੁਕਾਬਲੇਬਾਜ਼ੀ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਅਸਮਿਤਾ ਖੇਲੋ ਇੰਡੀਆ ਵੂਮੈਨ ਸਾਈਕਲਿੰਗ ਸਟੇਟ ਲੀਗ-ਟਰੈਕ 2026-27’ ਦੇ ਮੁਕਾਬਲੇ 18 ਅਤੇ 19 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਈਕਲਿੰਗ ਵੈਲੋਡਰੋਮ ਵਿਖੇ ਕਰਵਾਏ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖੇਲੋ ਇੰਡੀਆ ਦੀ ਅਸਮਿਤਾ ਪਹਿਲਕਦਮੀ ਤਹਿਤ ਕਰਵਾਈ ਜਾ ਰਹੀ ਇਹ ਸਟੇਟ ਲੀਗ ਮਹਿਲਾ ਖਿਡਾਰਨਾਂ ਨੂੰ ਸਾਈਕਲਿੰਗ ਨਾਲ ਜੋੜਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਢੁੱਕਵੇਂ ਮੌਕੇ ਪ੍ਰਦਾਨ ਕਰਨ ਵੱਲ ਇਕ ਅਹਿਮ ਉਪਰਾਲਾ ਹੈ।
ਚਰਨਜੀਤ ਸਿੰਘ ਧਾਲੀਵਾਲ।
18-09-2026