22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੁਰਦੁਆਰਾ ਸ੍ਰੀ ਪਲਾਹ ਸਾਹਿਬ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ * ਵਿਸ਼ਾਲ ਧਾਰਮਿਕ ਦੀਵਾਨ ਸਜਾਏ *ਕਈ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 21 ਸਤੰਬਰ (ਹਰਮਿੰਦਰ ਸਿੰਘ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਦਾ ਸਾਲਾਨਾ ਜੋੜ ਮੇਲੇ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਹੇਠ ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਸਾਹਿਬਾਨ ਦੇ ਭੋਗ ਪਾਏ ਗਏ ਜਿਸ ਉਪਰੰਤ ਗੁਰਦੁਆਰਾ ਸਾਹਿਬ ਦੇ ਨੇੜੇ ਖੁੱਲ੍ਹੇ ਪੰਡਾਲ ’ਚ ਵਿਸ਼ਾਲ ਦੀਵਾਨ ਸਜਾਏ ਗਏ।

ਅਜੀਤ ਡੈਸਕ 22-09-2026
ਅੰਮ੍ਰਿਤਸਰ, 21 ਸਤੰਬਰ (ਹਰਮਿੰਦਰ ਸਿੰਘ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਦਾ ਸਾਲਾਨਾ ਜੋੜ ਮੇਲੇ ਸ਼੍ਰੋਮਣੀ ਕਮੇਟੀ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਹੇਠ ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਸਾਹਿਬਾਨ ਦੇ ਭੋਗ ਪਾਏ ਗਏ ਜਿਸ ਉਪਰੰਤ ਗੁਰਦੁਆਰਾ ਸਾਹਿਬ ਦੇ ਨੇੜੇ ਖੁੱਲ੍ਹੇ ਪੰਡਾਲ ’ਚ ਵਿਸ਼ਾਲ ਦੀਵਾਨ ਸਜਾਏ ਗਏ। ਜਿਸ ਦੌਰਾਨ ਗੁ: ਸ੍ਰੀ ਪਲਾਹ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਤੋਂ ਇਲਾਵਾ ਭਾਈ ਜਗਰੂਪ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਦੇ ਜਥੇ ਵਲੋਂ ਗੁਰਬਾਣੀ ਦੇ ਰੱਸਭਿੰਨੇ ਕੀਰਤਨ ਦੀ ਛਹਿਬਰ ਲਗਾਈ। ਇਸ ਉਪਰੰਤ ਕਵੀਸ਼ਰ ਗਿਆਨੀ ਬਲਵਿੰਦਰ ਸਿੰਘ, ਕਵੀਸ਼ਰ ਭਾਈ ਗੁਰਪ੍ਰੀਤ ਸਿੰਘ, ਕਵੀਸ਼ਰ ਭਾਈ ਮੱਸਾ ਸਿੰਘ ਸਭਰਾ, ਭਾਈ ਕਸ਼ਮੀਰ ਸਿੰਘ ਰਡਾਲਾ ਦੇ ਜਥਿਆਂ ਵਲੋਂ ਕਵੀਸ਼ਰੀਆਂ ਰਾਹੀ ਸੰਗਤਾਂ ਨੂੰ ਗੁਰੂ ਜੱਸ ਸਰਵਨ ਕਰਵਾਇਆ। ਇਸ ਦੌਰਾਨ ਭਾਈ ਗੁਰਮੇਲ ਸਿੰਘ ਚਵਿੰਡਾ ਅਤੇ ਭਾਈ ਸਤਪਾਲ ਸਿੰਘ ਐੱਮ. ਏ. ਦੇ ਢਾਡੀ ਜਥਿਆਂ ਵਲੋਂ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਪ੍ਰਚਾਰਕ ਗੁਰਵਿੰਦਰ ਸਿੰਘ ਖੋਦੇਬੇਟ, ਭਾਈ ਗੁਰਰਾਜ ਸਿੰਘ ਪ੍ਰਚਾਰਕ ਵਲੋਂ ਸਟੇਜ ਦੀ ਸੇਵਾ ਨਿਭਾਈ। ਇਸ ਮੌਕੇ ’ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਜਥੇ: ਹਰਦਲਬੀਰ ਸਿੰਘ ਸ਼ਾਹ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਜਨ: ਸਕੱਤਰ ਅਮਰ ਸਿੰਘ ਭੰਗੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਗੁਰਦੁਆਰਾ ਪਲਾਹ ਸਾਹਿਬ ਦੀ ਪਾਵਨ ਧਰਤੀ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਸ ਅਸਥਾਨ ਤੋਂ ਸਿੱਖ ਇਤਿਹਾਸ ਦੀ ਪਹਿਲੀ ਜੰਗ ਦਾ ਮੁੱਢ ਬੱਝਾ ਸੀ ਅਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਗੁਰੂ ਘਰ ਨੂੰ ਮੁਗ਼ਲਾਂ ’ਤੇ ਜਿੱਤ ਪ੍ਰਾਪਤ ਹੋਈ। ਇਸ ਮੌਕੇ ’ਤੇ ਵਧੀਕ ਮੈਨੇਜਰ ਬਿਕਰਮਜੀਤ ਸਿੰਘ, ਮੀਤ ਮੈਨੇਜਰ ਜੈ ਸਿੰਘ ਵਲੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਹੋਰ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ’ਤੇ ਕਾਰ ਸੇਵਾ ਬਾਬਾ ਭੂਰੀ ਵਾਲੇ ਸੰਪ੍ਰਦਾ ਵਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ , ਵੰਨ ਸੁਵੰਨੇ ਪਦਾਰਥਾਂ ਦੇ ਲੰਗਰ ਲਗਾਏ ਗਏ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੁਸਾਇਟੀ ਗੁ: ਪਲਾਹ ਸਾਹਿਬ ਦੇ ਜਥੇ ਵਲੋਂ ਸਰਦਾਈ ਦੀ ਛਬੀਲ ਲਗਾਈ ਗਈ ਅਤੇ ਖੈਰਾਬਾਦ ਦੀ ਸੰਗਤ ਵਲੋਂ ਚਾਹ ਪਕੌੜਿਆਂ ਲੰਗਰ ਲਗਾਇਆ ਗਿਆ। ਇਸੇ ਦੌਰਾਨ ਪਿੰਡ ਗੁਮਟਾਲਾ ਦੀ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਦੇ ਨੇੜੇ ਖੁੱਲ੍ਹੇ ਸਥਾਨ ’ਤੇ ਲੰਗਰ ਲਗਾਏ ਗਏ। ਇਸ ਮੌਕੇ ’ਤੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ, ਕੌਂਸਲਰ ਅਮਰਜੀਤ ਸਿੰਘ, ਪ੍ਰਭ ਉੱਪਲ, ਸੁਖਵਿੰਦਰ ਸਿੰਘ ਵਾਹਲਾ, ਮਾ: ਪ੍ਰਦੀਪ ਸਿੰਘ, ਮਨਜੀਤ ਸਿੰਘ ਢਿੱਲੋਂ (ਹਰਮਨ ਗੁਮਟਾਲਾ), ਹਰਪਾਲ ਸਿੰਘ ਢਿੱਲੋਂ, ਅਮਨਦੀਪ ਸਿੰਘ ਛੀਨਾ, ਅਮਰਜੀਤ ਸਿੰਘ, ਬਾਊ ਗੁਮਟਾਲਾ, ਬਾਬਾ ਰਣਜੋਧ ਸਿੰਘ, ਕਸ਼ਮੀਰ ਸਿੰਘ ਐੱਸ. ਆਈ., ਭਗਵੰਤ ਸਿੰਘ ਗਿੱਲ, ਨਗਿੰਦਰ ਸਿੰਘ ਪੰਨੂੰ, ਸ਼ਰਨਜੀਤ ਸਿੰਘ ਲੱਕੀ, ਅਵਤਾਰ ਸਿੰਘ, ਸੁਲੱਖਣ ਸਿੰਘ ਪਟਵਾਰੀ, ਬਲਕਾਰ ਸਿੰਘ ਸੋਹਲ, ਸਤਨਾਮ ਸਿੰਘ ਢਿੱਲੋਂ, ਰਣਜੀਤ ਸਿੰਘ ਗੋਲਡੀ ਗੁਮਟਾਲਾ, ਮਾਣਕ ਸਿੰਘ, ਬਲਦੇਵ ਸਿੰਘ ਖੈਰਾਬਾਦ, ਦਿਲਰਾਜ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
ਪਿਛਲੀ ਖ਼ਬਰ ਅੰਮ੍ਰਿਤਸਰ ’ਚ 12 ਸਾਲ ਦੇ ਬੱਚੇ ਦੀ ਪੱਖੇ ਨਾਲ ਫਾਹਾ ਲੱਗਣ ਕਾਰਨ ਭੇਦ ਭਰੇ ਹਾਲਾਤ ’ਚ ਮੌਤ ਪਿਤਾ ਨੇ ਖੁਦਕੁਸ਼ੀ ਕਾਰਨ ਮੌ... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਚਾਵਲਾ ਮਾਮਲੇ ’ਚ ਜਥੇਦਾਰ ਗੜਗੱਜ ਦੇ ਨਾਂਅ ਮੰਗ ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।