ਅੰਮ੍ਰਿਤਸਰ ’ਚ 12 ਸਾਲ ਦੇ ਬੱਚੇ ਦੀ ਪੱਖੇ ਨਾਲ ਫਾਹਾ ਲੱਗਣ ਕਾਰਨ ਭੇਦ ਭਰੇ ਹਾਲਾਤ ’ਚ ਮੌਤ
ਪਿਤਾ ਨੇ ਖੁਦਕੁਸ਼ੀ ਕਾਰਨ ਮੌਤ ’ਤੇ ਜਤਾਇਆ ਸ਼ੱਕ : ਪੁਲਿਸ ਨੇ ਕਿਹਾ ਜਾਂਚ ਜ਼ਾਰੀ
ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਸ਼ਹਿਰੀ ਦੇ ਖੇਤਰ ਮਜੀਠਾ ਰੋਡ ਥਾਣਾ ਅਧੀਨ ਪੈਂਦੇ ਖੇਤਰ ’ਚ ਅੱਜ 12 ਸਾਲਾ ਇਕ ਨਾਬਾਲਗ ਬੱਚੇ ਵਲੋਂ ਪੱਖੇ ਨਾਲ ਫਾਹਾ ਲੱਗਣ ਕਾਰਨ ਭੇਦ ਭਰੇ ਹਾਲਾਤ ’ਚ ਮੌਤ ਹੋ ਗਈ । ਹਾਲਾਂਕਿ ਮ੍ਰਿਤਕ ਦੇ ਪਿਤਾ ਨੇ ਖੁਦਕੁਸ਼ੀ ਵਰਗੀ ਘਟਨਾਂ ਤੋਂ ਇਨਕਾਰ ਕਰਦਿਆਂ ਮੌਤ ’ਤੇ ਸ਼ੱਕ ਜਤਾਇਆ ਹੈ ਤੇ ਕਿਹਾ ਕਿ ਹੋ ਸਕਦਾ ਹੈ ਕਿ ਉਸਦਾ ਕਤਲ ਕੀਤਾ ਗਿਆ ਹੋਵੇ।
ਮ
ਮ੍ਰਿਤਕ ਬੱਚੇ ਕਿਸ਼ਨ ਦੀ ਪੁਰਾਣੀ ਤਸਵੀਰ।
22-09-2026
ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਸ਼ਹਿਰੀ ਦੇ ਖੇਤਰ ਮਜੀਠਾ ਰੋਡ ਥਾਣਾ ਅਧੀਨ ਪੈਂਦੇ ਖੇਤਰ ’ਚ ਅੱਜ 12 ਸਾਲਾ ਇਕ ਨਾਬਾਲਗ ਬੱਚੇ ਵਲੋਂ ਪੱਖੇ ਨਾਲ ਫਾਹਾ ਲੱਗਣ ਕਾਰਨ ਭੇਦ ਭਰੇ ਹਾਲਾਤ ’ਚ ਮੌਤ ਹੋ ਗਈ । ਹਾਲਾਂਕਿ ਮ੍ਰਿਤਕ ਦੇ ਪਿਤਾ ਨੇ ਖੁਦਕੁਸ਼ੀ ਵਰਗੀ ਘਟਨਾਂ ਤੋਂ ਇਨਕਾਰ ਕਰਦਿਆਂ ਮੌਤ ’ਤੇ ਸ਼ੱਕ ਜਤਾਇਆ ਹੈ ਤੇ ਕਿਹਾ ਕਿ ਹੋ ਸਕਦਾ ਹੈ ਕਿ ਉਸਦਾ ਕਤਲ ਕੀਤਾ ਗਿਆ ਹੋਵੇ। ਪੁਲਿਸ ਵਲੋਂ ਮ੍ਰਿਤਕ ਬੱਚੇ ਦੀ ਲਾਸ਼ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਸ਼ਨਾਖਤ ਕਿਸ਼ਨ (12) ਪੁਤਰ ਅਸ਼ੋਕਪਾਲ ਵਾਸੀ ਚੌਂਕੀ ਵਾਲੀ ਗਲੀ ਨਵੀਂ ਆਬਾਦੀ ਅੰਮ੍ਰਿਤਸਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਅਸ਼ੋਕਪਾਲ ਨੇ ਦੱਸਿਆ ਕਿ ਉਹ ਇਥੇ ਮੀਟ ਸ਼ਾਪ ਦੀ ਦੁਕਾਨ ’ਤੇ ਕੰਮ ਕਰਦਾ ਹੈ ਜੋ ਸਵੇਰੇ 12 ਵਜੇ ਕੰਮ ’ਤੇ ਚਲਿਆ ਜਾਂਦਾ ਹੈ ਅਤੇ ਰਾਤ 12 ਵਜੇ ਘਰ ਪਰਤਦਾ ਹੈ। ਵਾਪਰੀ ਘਟਨਾ ਵੇਲੇ ਉਸਦਾ ਪੁੱਤਰ ਘਰ ’ਚ ਇਕੱਲਾ ਸੀ। ਜਦੋਂ ਕਿ ਅੱਜ ਸੈਨਟਰੀ ਦਾ ਕੰਮ ਕਰਵਾਉਣਾ ਸੀ ਤੇ ਉਹ ਸੈਨਟਰੀ ਵਾਲੇ ਨੂੰ ਲੈ ਕੇ ਘਰ ਆਇਆ ਸੀ। ਜਦੋਂ ਕਿ ਉਸਨੇ ਦੇਖਿਆ ਕਿ ਉਸਦਾ ਬੈੱਚਾ ਚੁੰਨੀ ਨਾਲ ਪੱਖੇ ਨਾਲ ਲਟਕਿਆ ਹੋਇਆ ਸੀ ਤੇ ਉਸਦੀ ਜੁਬਾਨ ਬਾਹਰ ਆਈ ਹੋਈ ਸੀ। ਉਸਨੇ ਕਿਹਾ ਕਿ ਉਸਦਾ ਪੁੱਤਰ ਖੁਦਕੁਸ਼ੀ ਨਹੀਂ ਕਰ ਸਕਦਾ ਕਿਉਂਕਿ ਉਹ ਬਹੁਤ ਛੋਟਾ ਸੀ। ਉਸ ਨੂੰ ਪੜਾਈ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦਾ ਬੋਝ ਹੋਣ ਦਾ ਇਨਕਾਰ ਕੀਤਾ। ਉਸਨੇ ਕਿਹਾ ਕਿ ਉਸਦਾ ਇਹ ਇਕਲੌਤਾ ਪੁੱਤਰ ਸੀ ਤੇ ਉਸ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ । ਉਸ ਨੂੰ ਸਮਝ ਨਹੀਂ ਲੱਗ ਰਿਹਾ ਕਿ ਉਸਦੇ ਪੁੱਤਰ ਨਾਲ ਅਜਿਹੀ ਘਟਨਾ ਕਿਵੇਂ ਵਾਪਰ ਗਈ। ਇਸ ਸੰਬੰਧੀ ਏ.ਡੀ.ਸੀ.ਪੀ.-2 ਸਰੀਵਨੇਲਾ ਨੇ ਦੱਸਿਆ ਕਿ ਉਨ੍ਹਾਂ ਮੌਕਾ ਦੇਖਿਆ ਹੈ ਅਤੇ ਪਤਾ ਲਗਾ ਕਿ ਫਾਹ ਲਗਣ ਕਾਰਨ ਲੜਕੇ ਦੀ ਮੌਤ ਹੋਈ ਹੈ । ਉਨ੍ਹਾਂ ਕਿਹਾ ਕਿ ਹੋਰ ਕੋਣਾਂ ’ਤੇ ਵੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।