22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰੇਲਵੇ ਦਾ ਮੈਗਾ ਬਲਾਕ : 27 ਤਰੀਕ ਤੱਕ 21 ਟਰੇਨਾਂ ਰੱਦ, ਕਈਆਂ ਦੇ ਬਦਲੇ ਰੂਟ ਪਹਿਲੇ ਦਿਨ ਸ਼ਾਨ-ਏ-ਪੰਜਾਬ 3 ਘੰਟੇ 45 ਮਿੰਟ ਦੀ ਦੇਰੀ ਨਾਲ ਹੋਈ ਰਵਾਨਾ, ਯਾਤਰੀ ਪ੍ਰੇਸ਼ਾਨ

ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ‘ਤੇ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਲੰਬੇ ਲੂਪਾਂ ਦੇ ਨਿਰਮਾਣ ਅਤੇ ਸਟੇਸ਼ਨ ਦੇ ਵਿਸਥਾਰ ਦੇ ਕੰਮ ਕਾਰਨ 27 ਸਤੰਬਰ ਤੱਕ ਪੰਜਾਬ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਟਰੇਨਾਂ ਦਾ ਸ਼ਡਿਊਲ ਪ੍ਰਭਾਵਿਤ ਹੋਵੇਗਾ, ਜਿਸਦਾ ਅਸਰ ਅੱਜ ਪਹਿਲੇ ਦਿਨ ਤੋਂ ਹੀ ਦੇਖਣ ਨੂੰ ਮਿਲਿਆ ਹੈ। ਦਿੱਲੀ ਨੂੰ ਜਾਣ ਵਾਲੀ ਸ਼ਾਨ-ਏ-ਪੰਜਾਬ (12498) ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 3 ਘੰਟੇ 45 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ, ਜਿਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਅਜੀਤ ਡੈਸਕ 22-09-2026
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ‘ਤੇ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਲੰਬੇ ਲੂਪਾਂ ਦੇ ਨਿਰਮਾਣ ਅਤੇ ਸਟੇਸ਼ਨ ਦੇ ਵਿਸਥਾਰ ਦੇ ਕੰਮ ਕਾਰਨ 27 ਸਤੰਬਰ ਤੱਕ ਪੰਜਾਬ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਟਰੇਨਾਂ ਦਾ ਸ਼ਡਿਊਲ ਪ੍ਰਭਾਵਿਤ ਹੋਵੇਗਾ, ਜਿਸਦਾ ਅਸਰ ਅੱਜ ਪਹਿਲੇ ਦਿਨ ਤੋਂ ਹੀ ਦੇਖਣ ਨੂੰ ਮਿਲਿਆ ਹੈ। ਦਿੱਲੀ ਨੂੰ ਜਾਣ ਵਾਲੀ ਸ਼ਾਨ-ਏ-ਪੰਜਾਬ (12498) ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 3 ਘੰਟੇ 45 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ, ਜਿਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਰੇਲਵੇ ਵਲੋਂ 7 ਦਿਨਾਂ ਦੇ ਬਲਾਕ ਦੌਰਾਨ 21 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਅਤੇ ਕਈ ਟਰੇਨਾਂ ਦੇ ਹੀ ਰੂਟ ਬਦਲ ਦਿੱਤੇ ਗਏ ਹਨ ਅਤੇ ਬਹੁਤ ਸਾਰੀਆਂ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਜਾ ਰਿਹਾ ਹੈ। ਮੈਗਾ ਬਲਾਕ ਦੇ ਕਾਰਨ ਰੇਲਵੇ ਵਲੋਂ 27 ਸਤੰਬਰ ਤੱਕ ਪਠਾਨਕੋਟ-ਦਿੱਲੀ ਪਠਾਨਕੋਟ (22430/22429) ਰੇਲਗੱਡੀ ਨੂੰ ਮੁਕੇਰੀਆਂ-ਜਲੰਧਰ ਛਾਉਣੀ-ਲੁਧਿਆਣਾ ਰਾਹੀਂ ਮੋੜੇਗਾ। ਭਗਤ ਕੀ ਕੋਠੀ-ਜੰਮੂ ਤਵੀ (14803/14804) ਜਲੰਧਰ ਸ਼ਹਿਰ-ਮੁਕੇਰੀਆਂ-ਪਠਾਨਕੋਟ ਰਾਹੀਂ ਚੱਲੇਗੀ। ਅੰਮ੍ਰਿਤਸਰ-ਟਾਟਾ ਨਗਰ (18104), ਅੰਮ੍ਰਿਤਸਰ-ਗੋਰਖਪੁਰ (22424), ਅੰਮ੍ਰਿਤਸਰ-ਨਰਪਤਗੰਜ (14604), ਅੰਮ੍ਰਿਤਸਰ-ਅਜਮੇਰ (19612), ਨਵੀਂ ਦਿੱਲੀ-ਅੰਮ੍ਰਿਤਸਰ (12029) ਸ਼ਤਾਬਦੀ ਟਰੇਨਾਂ ਅੰਮ੍ਰਿਤਸਰ-ਤਰਨ ਤਾਰਨ-ਬਿਆਸ ਰਾਹੀਂ ਚੱਲਣਗੀਆਂ। ਇਸੇ ਤਰ੍ਹਾਂ ਮੁੰਬਈ ਛਤਰਪਤੀ ਸ਼ਿਵਾਜੀ ਮੁੰਬਈ ਟਰਮੀਨਸ-ਅੰਮ੍ਰਿਤਸਰ (11057), ਪੂਰਨੀਆ ਕੋਰਟ-ਅੰਮ੍ਰਿਤਸਰ (14617), ਜੈਨਗਰ-ਅੰਮ੍ਰਿਤਸਰ (14673), ਕੋਲਕਾਤਾ-ਅੰਮ੍ਰਿਤਸਰ (12317) ਟਰੇਨਾਂ ਉਪਰੋਕਤ ਤਰੀਕਾਂ ਦੇ ਵਿਚਕਾਰ ਬਿਆਸ-ਤਰਨ ਤਾਰਨ-ਅੰਮ੍ਰਿਤਸਰ ਰਾਹੀਂ ਚੱਲਣਗੀਆਂ। ਜਦਕਿ ਪਠਾਨਕੋਟ-ਅੰਮ੍ਰਿਤਸਰ (54614) 26 ਅਤੇ 27 ਸਤੰਬਰ ਨੂੰ ਪਠਾਨਕੋਟ ਤੋਂ 4 ਘੰਟੇ (240 ਮਿੰਟ) ਦੀ ਦੇਰੀ ਨਾਲ ਰਵਾਨਾ ਹੋਵੇਗੀ। ਅੰਮ੍ਰਿਤਸਰ-ਸਿਆਲਦਾਹ 27 ਸਤੰਬਰ ਨੂੰ 185 ਮਿੰਟ (ਲਗਭਗ 3 ਘੰਟੇ) ਦੀ ਦੇਰੀ ਨਾਲ ਰਵਾਨਾ ਹੋਵੇਗੀ। ਅੰਮ੍ਰਿਤਸਰ-ਜੈਨਗਰ (14650/14674) 26 ਅਤੇ 27 ਸਤੰਬਰ ਨੂੰ 150 ਮਿੰਟ ਦੇਰੀ ਨਾਲ ਰਵਾਨਾ ਹੋਵੇਗੀ। ਅੰਮ੍ਰਿਤਸਰ-ਗੋਰਖਪੁਰ (22424) 27 ਸਤੰਬਰ ਨੂੰ 120 ਮਿੰਟ ਦੇਰੀ ਨਾਲ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਟਰੇਨ ਨੰ. 12411 ਚੰਡੀਗੜ੍ਹ-ਅੰਮ੍ਰਿਤਸਰ, ਟਰੇਨ ਨੰਬਰ 12412 ਅੰਮ੍ਰਿਤਸਰ-ਚੰਡੀਗੜ੍ਹ, ਟਰੇਨ ਨੰਬਰ 14505 ਅੰਮ੍ਰਿਤਸਰ-ਨੰਗਲ ਡੈਮ, ਟਰੇਨ ਨੰਬਰ 14506 ਨੰਗਲ ਡੈਮ-ਅੰਮ੍ਰਿਤਸਰ, ਟਰੇਨ ਨੰਬਰ 14541 ਚੰਡੀਗੜ੍ਹ-ਅੰਮ੍ਰਿਤਸਰ 25 ਤੋਂ 27 ਸਤੰਬਰ ਤੱਕ ਰੱਦ ਰਹੇਗੀ। ਟਰੇਨ ਨੰਬਰ 14542 ਅੰਮ੍ਰਿਤਸਰ-ਚੰਡੀਗੜ੍ਹ 26 ਅ ਤੇ 27 ਸਤੰਬਰ ਨੂੰ ਰੱਦ ਰਹੇਗੀ, ਟਰੇਨ ਨੰਬਰ 14680 ਅੰਮ੍ਰਿਤਸਰ-ਨਵੀਂ ਦਿੱਲੀ, ਟਰੇਨ ਨੰਬਰ 14679 ਨਵੀਂ ਦਿੱਲੀ-ਅੰਮ੍ਰਿਤਸਰ, ਟਰੇਨ ਨੰਬਰ 12054 ਅੰਮ੍ਰਿਤਸਰ-ਹਰਿਦੁਆਰ, ਟਰੇਨ ਨੰਬਰ 12053 ਹਰਿਦੁਆਰ-ਅੰਮ੍ਰਿਤਸਰ, ਟਰੇਨ ਨੰਬਰ 74641 ਜਲੰਧਰ ਸ਼ਹਿਰ-ਅੰਮ੍ਰਿਤਸਰ, ਟਰੇਨ ਨੰਬਰ 25 ਸਤੰਬਰ ਤੋਂ 27 ਸਤੰਬਰ ਤੱਕ ਰੱਦ ਰਹੇਗੀ। ਟਰੇਨ ਨੰਬਰ 74691 ਅੰਮ੍ਰਿਤਸਰ-ਕਾਦੀਆਂ, ਟਰੇਨ ਨੰਬਰ 74692 ਕਾਦੀਆਂ-ਅੰਮ੍ਰਿਤਸਰ 26 ਤੋਂ 27 ਸਤੰਬਰ ਤੱਕ ਰੱਦ ਰਹੇਗੀ। ਟਰੇਨ ਨੰਬਰ 74603 ਬਿਆਸ-ਤਰਨ ਤਾਰਨ, ਟਰੇਨ ਨੰਬਰ 74604 ਤਰਨ ਤਾਰਨ-ਬਿਆਸ 23 ਤੋਂ 27 ਸਤੰਬਰ ਤੱਕ ਰੱਦ ਰਹੇਗੀ। ਇਸੇ ਤਰ੍ਹਾਂ ਬਿਆਸ-ਤਰਨ ਤਾਰਨ (74605/74606), ਟਰੇਨ ਨੰਬਰ 74686 ਭਗਤਾਂਵਾਲਾ-ਖੇਮਕਰਨ, ਟਰੇਨ ਨੰਬਰ 74685 ਖੇਮਕਰਨ-ਭਗਤਾਂਵਾਲਾ 21 ਤੋਂ 27 ਸਤੰਬਰ ਤੱਕ ਰੱਦ ਰਹੇਗੀ। ਟਰੇਨ ਨੰਬਰ 74661 ਅੰਮ੍ਰਿਤਸਰ-ਅਟਾਰੀ, ਟਰੇਨ ਨੰਬਰ 74662 ਅਟਾਰੀ-ਅੰਮ੍ਰਿਤਸਰ 25 ਤੋਂ 27 ਸਤੰਬਰ ਤੱਕ ਰੱਦ ਰਹੇਗੀ।
ਪਿਛਲੀ ਖ਼ਬਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਲੋਂ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਆਰੰਭ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।