25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬਲੋਚ ਬਾਗ਼ੀਆਂ ਨਾਲ ਨਜਿੱਠਣ ਲਈ ਪਾਕਿ ਨੇ ਭਰਤੀ ਕੀਤੇ 2,000 ਸਾਬਕਾ ਅਫ਼ਗਾਨ ਸੈਨਿਕ

ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ’ਚ ਬਲੋਚ ਬਾਗ਼ੀਆਂ ਦੇ ਲਗਾਤਾਰ ਵੱਧ ਰਹੇ ਹਮਲਿਆਂ ਕਾਰਨ ਪਾਕਿਸਤਾਨੀ ਫ਼ੌਜ ਅਤੇ ਸੁਰੱਖਿਆ ਬਲਾਂ ’ਤੇ ਦਬਾਅ ਕਾਫ਼ੀ ਵੱਧ ਗਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਪਾਕਿ ਨੇ ਲਗਭਗ 2,000 ਸਾਬਕਾ ਅਫ਼ਗਾਨ ਸੈਨਿਕਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਆ ਬਲਾਂ ਵਿਚ ਭਰਤੀ ਕੀਤਾ ਹੈ।

ਅਜੀਤ ਡੈਸਕ 25-09-2026
ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ’ਚ ਬਲੋਚ ਬਾਗ਼ੀਆਂ ਦੇ ਲਗਾਤਾਰ ਵੱਧ ਰਹੇ ਹਮਲਿਆਂ ਕਾਰਨ ਪਾਕਿਸਤਾਨੀ ਫ਼ੌਜ ਅਤੇ ਸੁਰੱਖਿਆ ਬਲਾਂ ’ਤੇ ਦਬਾਅ ਕਾਫ਼ੀ ਵੱਧ ਗਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਪਾਕਿ ਨੇ ਲਗਭਗ 2,000 ਸਾਬਕਾ ਅਫ਼ਗਾਨ ਸੈਨਿਕਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਆ ਬਲਾਂ ਵਿਚ ਭਰਤੀ ਕੀਤਾ ਹੈ। ਰਿਪੋਰਟਾਂ ਅ ਨੁਸਾਰ ਇਹ ਉਹ ਅਫ਼ਗਾਨ ਸੈਨਿਕ ਹਨ ਜਿਨ੍ਹਾਂ ਨੇ ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਨਾਲ ਮਿਲ ਕੇ ਤਾਲਿਬਾਨ ਵਿਰੁੱਧ ਲੜਾਈ ਲੜੀ ਸੀ। ਇਨ੍ਹਾਂ ਕੋਲ ਪਹਿਲਾਂ ਤੋਂ ਹੀ ਮਿਲਟਰੀ ਟਰੇਨਿੰਗ ਹੋਣ ਕਰਕੇ ਪਾਕਿਸਤਾਨੀ ਸੁਰੱਖਿਆ ਪ੍ਰਬੰਧ ਨੂੰ ਇਨ੍ਹਾਂ ਨੂੰ ਨਵੇਂ ਸਿਰਿਓਂ ਸਿਖਲਾਈ ਦੇਣ ਦੀ ਲੋੜ ਨਹੀਂ ਪਵੇਗੀ। - ਬਲੋਚਿਸਤਾਨ ਵਿਚ ਵਿਗੜ ਰਹੇ ਹਾਲਾਤ ਸੁਰੱਖਿਆ ਅਧਿਐਨ ਸੰਸਥਾ ਪੀ. ਆਈ. ਸੀ. ਐੱਸ. ਐੱਸ. ਦੇ ਮੁਤਾਬਿਕ ਬਲੋਚਿਸਤਾਨ ’ਚ ਦੋ ਮਹੀਨਿਆਂ ਦੌਰਾਨ 172 ਹਮਲੇ ਹੋਏ, ਜਿਨ੍ਹਾਂ ਵਿਚ ਇਕੱਲੇ ਜੁਲਾਈ ਮਹੀਨੇ ਅੰਦਰ 62 ਸੁਰੱਖਿਆ ਮੁਲਾਜ਼ਮ ਮਾਰੇ ਗਏ। ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਨੌਸ਼ਕੀ ਸ਼ਹਿਰ ’ਚ ਬਾਗ਼ੀਆਂ ਤੋਂ ਕੰਟਰੋਲ ਵਾਪਸ ਲੈਣ ਲਈ ਫ਼ੌਜ ਨੂੰ ਹੈਲੀਕਾਪਟਰਾਂ ਅਤੇ ਡਰੋਨਾਂ ਦੀ ਵਰਤੋਂ ਕਰਨੀ ਪਈ।
ਪਿਛਲੀ ਖ਼ਬਰ 14 ਸਾਲ ਪੜ੍ਹਾਈ ਦੇ ਗੈਪ ਵਾਲੀ ਵਿਦਿਆਰਥਣ ਦਾ ਔਜੀ ਹੱਬ ਨੇ ਲਗਵਾਇਆ ਯੂ.ਕੇ. ਦਾ ਵੀਜ਼ਾ ਅਗਲੀ ਖ਼ਬਰ 26 ਤੋਂ 28 ਸਤੰਬਰ ਤੱਕ ਰਣਜੀਤ ਐਵੀਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।