28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੰਜਾਬ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਵਲੋਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਰੋਸ ਪ੍ਰਦਰਸ਼ਨ

ਛੇਹਰਟਾ, 27 ਸਤੰਬਰ (ਪੱਤਰ ਪ੍ਰੇਰਕ)-ਭਾਰਤੀ ਚੋਣ ਕਮਿਸ਼ਨ ਨਾਲ ਜੁੜੇ ਤਾਜ਼ਾ ਵਿਵਾਦਾਂ ਦੇ ਖ਼ਿਲਾਫ਼ ਅੱਜ ਛੇਹਰਟਾ ਚੌਂਕ ਵਿਚ ਪੰਜਾਬ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਵਲੋਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਛੇਹਰਟਾ ਚੌਂਕ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਯੂਥ ਕਾਂਗਰਸ ਦੇ ਅਹੁਦੇਦਾਰ ਤੇ ਵਰਕਰ। ਤਸਵੀਰ ਅਜੀਤ 28-09-2026
ਛੇਹਰਟਾ, 27 ਸਤੰਬਰ (ਪੱਤਰ ਪ੍ਰੇਰਕ)-ਭਾਰਤੀ ਚੋਣ ਕਮਿਸ਼ਨ ਨਾਲ ਜੁੜੇ ਤਾਜ਼ਾ ਵਿਵਾਦਾਂ ਦੇ ਖ਼ਿਲਾਫ਼ ਅੱਜ ਛੇਹਰਟਾ ਚੌਂਕ ਵਿਚ ਪੰਜਾਬ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਵਲੋਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਰੋਸ ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੁਮਾਰ ਰਾਹੁਲ ਤੇ ਹਲਕਾ ਪੱਛਮੀ ਦੇ ਪ੍ਰਧਾਨ ਰਣਜੀਤ ਸਿੰਘ ਬਾਜਵਾ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਵਿਚ ਕਥਿਤ ਗੜਬੜੀਆਂ ਦੇ ਇਲਜ਼ਾਮ ਲਗਾਉਂਦੇ ਹੋਏ ਚੋਣ ਕਮਿਸ਼ਨ ਕੋਲੋਂ ਪਾਰਦਰਸ਼ਤਾ ਦੀ ਮੰਗ ਕੀਤੀ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲਾ ਵਾਈਸ ਪ੍ਰਧਾਨ ਸੰਦੀਪ ਸਿੰਘ ਸੰਧੂ,ਰਵੀ ਮਿਸ਼ਰਾ ਬੁਲਾਰਾ ਸੂਬਾ ਯੂਥ ਕਾਂਗਰਸ,ਜ਼ਿਲ੍ਹਾ ਜਨਰਲ ਸਕੱਤਰ ਅਜੇ ਰਾਂਚਲ,ਪ੍ਰਕਿਸੀਤ ਸ਼ਰਮਾ ਜਨਰਲ ਸਕੱਤਰ ਜ਼ਿਲ੍ਹਾ, ਪੂਰਬੀ ਦੇ ਪ੍ਰਧਾਨ ਯੁਵਰਾਜ ਸਿੰਘ, ਹਲਕਾ ਮਜੀਠਾ ਦੇ ਪ੍ਰਧਾਨ ਸੁੱਖ ਕਥੂਨੰਗਲ, ਉੱਤਰੀ ਹਲਕਾ ਉਪ ਪ੍ਰਧਾਨ ਰਿਤਿਕ ਸ਼ਰਮਾ, ਪੁਤਲੀਘਰ ਬਲਾਕ ਪ੍ਰਧਾਨ ਵਿਸ਼ਾਲ ਭਗਤ, ਛੇਹਰਟਾ ਬਲਾਕ ਪ੍ਰਧਾਨ ਕਰਨ ਸ਼ਰਮਾ, ਰੋਹਿਤ ਭੱਟੀ ਹਲਕਾ ਨੌਰਥ ਵਾਈਸ ਪ੍ਰਧਾਨ ਬਲਾਕ ਰਣਜੀਤ ਐਵੀਨਿਊ, ਪੱਛਮੀ ਹਲਕਾ ਜਨਰਲ ਸਕੱਤਰ ਰਾਜਨ ਰੰਧਾਵਾ,ਸਾਹਿਲ ਮਹਾਜਨ ਹਲਕਾ ਪੂਰਬੀ ਵਾਈਸ ਪ੍ਰਧਾਨ, ਦੀਪਕ ਸਿੰਘ ਵਾਈਸ ਬਲਾਕ ਪ੍ਰਧਾਨ ਦੱਖਣੀ 1, ਯੂਥ ਆਗੂ ਅੰਮ੍ਰਿਤਪਾਲ ਸਿੰਘ ਹਨੀ, ਰਘੂ ਸ਼ਰਮਾ, ਕਸ਼ਮੀਰ ਸਿੰਘ ਪ੍ਰਧਾਨ, ਰਵਿੰਦਰ ਭਾਰਦਵਾਜ, ਆਲਮਦੀਪ ਲੱਕੀ ਆਦ ਹਾਜ਼ਰ ਸਨ।
ਪਿਛਲੀ ਖ਼ਬਰ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਅਧਿਆਤਮਿਕ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਵੇਰਕਾ ਦੇ ਮੁੱਖ ਬਾਜ਼ਾਰ ਵਿਚ ਸ਼ਰੇਆਮ ਹੋ ਰਹੀ ਬਿਜਲੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।