ਅਕਾਲੀ ਆਗੂ ਅਤੇ ਗੁੱਜਰਾਂ ਦੀ ਲੜਾਈ ਨੇ ਲਿਆ ਨਵਾਂ ਮੋੜ : ਪਿੰਡ ਵਾਸੀ ਗੁੱਜਰਾਂ ਦੇ ਹੱਕ ਵਿਚ ਨਿੱਤਰੇ
ਬਾਬਾ ਬਕਾਲਾ ਸਾਹਿਬ, 1 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਕੌਰ ਕਮੇਟੀ ਜਥੇਦਾਰ ਬੂਟਾ ਸਿੰਘ ਸਠਿਆਲਾ ਅਤੇ ਪਿੰਡ ਸਠਿਆਲਾ ਦੇ ਗੁੱਜਰਾਂ ਵਿਚ ਹੋਈ ਲੜਾਈ ਨੇ ਉਦੋਂ ਨਵਾਂ ਮੋੜ ਲਿਆ, ਜਦੋਂ ਅੱਜ ਪਿੰਡ ਸਠਿਆਲਾ ਨਿਵਾਸੀ, ਉਕਤ ਘਟਨਾ ਵਿਚ ਜ਼ਖਮੀਂ ਹੋਏ ਗੁੱਜਰ ਗੁਲਜ਼ਾਰ ਪੁੱਤਰ ਬਾਬੂ ਦੇ ਹੱਕ ਵਿਚ ਨਿੱਤਰ ਆਏ । ਇਸ ਸੰਬੰਧੀ ਅੱਜ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਜੇਰੇ ਇਲਾਜ ਜ਼ਖਮੀਂ ਗੁੱਜਰ ਦਾ ਹਾਲ ਚਾਲ ਪੁੱਛਣ ਮੌਕੇ ਪ੍ਰਿੰਸਪਾਲ ਸਿੰਘ ਨਮਾਜੀ, ਗਿੰਦਰ ਪ੍ਰਧਾਨ, ਹਰਪਾਲ ਸਿੰਘ ਭਾਲਾ, ਸਤਵਿੰਦਰ ਸਿੰਘ ਸਠਿ ਆਲਾ, ਬਿੱਟੂ ਸਿੰਘ ਸਠਿਆਲਾ, ਪਾਲੀ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਬੂਟਾ ਸਿੰਘ, ਅਤੇ ਸਾਲੇ ਨੇ ਬੀਤੇ ਦਿਨੀਂ ਦੇਰ ਰਾਤ ਨੂੰ ਕਥਿਤ ਤੌਰ ’ਤੇ ਗੁੱਜਰਾਂ ਨੂੰ ਗਾਲਾਂ ਕੱਢੀਆਂ ਅਤੇ ਅੱਗਿਓਂ ਜਦੋਂ ਗੁੱਜਰਾਂ ਨੇ ਇਸ ਦੀ ਵਿਰੋਧਤਾ ਕੀਤੀ ਤਾਂ ਉਨ੍ਹਾਂ ਨੇ ਤੇਜਧਾਰ ਹਥਿਆਰਾਂ ਨਾਲ ਗੁੱਜਰਾਂ ’ਤੇ ਹਮਲਾ ਕੀਤਾ, ਜਿਸ ਨਾਲ ਗੁੱਜਰ ਗੁਲਜ਼ਾਰ ਜ਼ਖਮੀਂ ਹੋ ਗਿਆ ।
ਬਾਬਾ ਬਕਾਲਾ ਸਾਹਿਬ, 1 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਕੌਰ ਕਮੇਟੀ ਜਥੇਦਾਰ ਬੂਟਾ ਸਿੰਘ ਸਠਿਆਲਾ ਅਤੇ ਪਿੰਡ ਸਠਿਆਲਾ ਦੇ ਗੁੱਜਰਾਂ ਵਿਚ ਹੋਈ ਲੜਾਈ ਨੇ ਉਦੋਂ ਨਵਾਂ ਮੋੜ ਲਿਆ, ਜਦੋਂ ਅੱਜ ਪਿੰਡ ਸਠਿਆਲਾ ਨਿਵਾਸੀ, ਉਕਤ ਘਟਨਾ ਵਿਚ ਜ਼ਖਮੀਂ ਹੋਏ ਗੁੱਜਰ ਗੁਲਜ਼ਾਰ ਪੁੱਤਰ ਬਾਬੂ ਦੇ ਹੱਕ ਵਿਚ ਨਿੱਤਰ ਆਏ । ਇਸ ਸੰਬੰਧੀ ਅੱਜ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਜੇਰੇ ਇਲਾਜ ਜ਼ਖਮੀਂ ਗੁੱਜਰ ਦਾ ਹਾਲ ਚਾਲ ਪੁੱਛਣ ਮੌਕੇ ਪ੍ਰਿੰਸਪਾਲ ਸਿੰਘ ਨਮਾਜੀ, ਗਿੰਦਰ ਪ੍ਰਧਾਨ, ਹਰਪਾਲ ਸਿੰਘ ਭਾਲਾ, ਸਤਵਿੰਦਰ ਸਿੰਘ ਸਠਿ ਆਲਾ, ਬਿੱਟੂ ਸਿੰਘ ਸਠਿਆਲਾ, ਪਾਲੀ ਸਿੰਘ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਬੂਟਾ ਸਿੰਘ, ਅਤੇ ਸਾਲੇ ਨੇ ਬੀਤੇ ਦਿਨੀਂ ਦੇਰ ਰਾਤ ਨੂੰ ਕਥਿਤ ਤੌਰ ’ਤੇ ਗੁੱਜਰਾਂ ਨੂੰ ਗਾਲਾਂ ਕੱਢੀਆਂ ਅਤੇ ਅੱਗਿਓਂ ਜਦੋਂ ਗੁੱਜਰਾਂ ਨੇ ਇਸ ਦੀ ਵਿਰੋਧਤਾ ਕੀਤੀ ਤਾਂ ਉਨ੍ਹਾਂ ਨੇ ਤੇਜਧਾਰ ਹਥਿਆਰਾਂ ਨਾਲ ਗੁੱਜਰਾਂ ’ਤੇ ਹਮਲਾ ਕੀਤਾ, ਜਿਸ ਨਾਲ ਗੁੱਜਰ ਗੁਲਜ਼ਾਰ ਜ਼ਖਮੀਂ ਹੋ ਗਿਆ । ਜਿਸ ’ਤੇ ਉਨ੍ਹਾਂ ਨੇ ਤੁਰੰਤ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਪਰ ਉਲਟਾ ਅਕਾਲੀ ਆਗੂ ਹਸਪਤਾਲ ਵਿਚ ਦਾਖਲ ਹੋਕੇ ਗੁੱਜਰਾਂ ’ਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਾਕੇ ਉਨ੍ਹਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰ ਰਿਹਾ ਹੈ । ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਗੁੱਜਰ ਪਰਿਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇ । ਇਸ ਮੌਕੇ ਗੁੱਜਰ ਭਾਈਚਾਰੇ ਦੇ ਰਹਿਮੂਦੀਨ, ਮਸਕੀਨ ਅਲੀ, ਜਮਾਤੂ ਪ੍ਰਧਾਨ, ਫਕੀਰਾ ਅਤੇ ਹੋਰ ਹਾਜ਼ਰ ਸਨ ।