ਵੇਦ ਕਥਾ ਭਵਨ ਦੁਰਗਿਆਣਾ ਮੰਦਰ ਵਿਖੇ ਆਧਿਆਤਮਿਕ ਸਤਿਸੰਗ ਕਰਵਾਇਆ
ਅੰਮ੍ਰਿਤਸਰ, 5 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਵੇਦ ਕਥਾ ਭਵਨ ਦੁਰਗਿਆਣਾ ਮੰਦਰ ਵਿਖੇ ਆਧਿਆਤਮਿਕ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਸਾਧਵੀ ਗੰਗਾਧਰੀ ਭਾਰਤੀ ਨੇ ਹਾਜ਼ਰ ਸ਼ਰਧਾਲੂਆਂ ਨੂੰ ਮਨੁੱਖੀ ਜੀਵਨ ਦੇ ਅਸਲ ਉਦੇਸ਼ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਮਨੁੱਖੀ ਜੀਵਨ ਦੀ ਸਾਰਥਕਤਾ ਕੇਵਲ ਸੰਸਾਰਿਕ ਉਪਲਬਧੀਆਂ ਅਤੇ ਭੌਤਿਕ ਸੁੱਖ-ਸਹੂਲਤਾਂ ਤੱਕ ਸੀਮਿਤ ਨਹੀਂ ਹੈ, ਸਗੋਂ ਆਤਮ-ਬੋਧ ਅਤੇ ਅੰਤਰ-ਚੇਤਨਾ ਦੇ ਜਾਗਰਨ ’ਚ ਨਿਹਿਤ ਹੈ।
ਅਜੀਤ ਡੈਸਕ
07-10-2026