11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅੱਖਰ ਸਾਹਿਤ ਅਕਾਦਮੀ ਤੇ ਡਾ. ਕੁਲਵੰਤ ਯਾਦਗਾਰੀ ਟਰੱਸਟ ਵਲੋਂ ਵਿਰਸਾ ਵਿਹਾਰ ’ਚ ਸਨਮਾਨ ਸਮਾਰੋਹ ਅੱਜ

ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)-ਅੱਖਰ ਸਾਹਿਤ ਅਕਾਦਮੀ ਅਤੇ ਡਾ: ਕੁਲਵੰਤ ਯਾਦਗਾਰੀ ਟਰੱਸਟ ਵਲੋਂ ਸਲਾਨਾ ਸਨਮਾਨ ਸਮਾਰੋਹ ਕੱਲ੍ਹ 11 ਅਕਤੂਬਰ ਨੂੰ ਸਵੇਰੇ 11 ਵਜੇ ਵਿਰਸਾ ਵਿਹਾਰ ਵਿਖੇ ਕਰਵਾਇਆ ਜਾ ਰਿਹਾ ਹੈ। ਡਾ.

ਡਾ: ਕਰਨੈਲ ਸ਼ੇਰਗਿੱਲ ਅਤੇ ਡਾ: ਵਿਕਰਮਜੀਤ ਸਿੰਘ 11-10-2026
ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)-ਅੱਖਰ ਸਾਹਿਤ ਅਕਾਦਮੀ ਅਤੇ ਡਾ: ਕੁਲਵੰਤ ਯਾਦਗਾਰੀ ਟਰੱਸਟ ਵਲੋਂ ਸਲਾਨਾ ਸਨਮਾਨ ਸਮਾਰੋਹ ਕੱਲ੍ਹ 11 ਅਕਤੂਬਰ ਨੂੰ ਸਵੇਰੇ 11 ਵਜੇ ਵਿਰਸਾ ਵਿਹਾਰ ਵਿਖੇ ਕਰਵਾਇਆ ਜਾ ਰਿਹਾ ਹੈ। ਡਾ. ਕਰਨੈਲ ਸ਼ੇਰਗਿੱਲ ਅਤੇ ਡਾ: ਵਿਕਰਮਜੀਤ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਡਾ: ਕੁਲਵੰਤ ਯਾਦਗਾਰੀ ਐਵਾਰਡ ਕਹਾਣੀਕਾਰ ਜਸਬੀਰ ਰਾਣਾ ਨੂੰ ਦਿੱਤਾ ਜਾਵੇਗਾ ਜਦੋਂਕਿ ਪ੍ਰਮਿੰਦਰਜੀਤ ਯਾਦਗਾਰੀ ਐਵਾਰਡ ਸ਼ਾਇਰ ਅਮਰਜੀਤ ਕੌਂਕੇ ਨੂੰ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਡਾ. ਮਨਮੋਹਨ ਕਰਨਗੇ ਜਦੋਂ ਕਿ ਮੁੱਖ ਮਹਿਮਾਨ ਡਾ: ਹਰਭਜਨ ਸਿੰਘ ਭਾਟੀਆ ਹੋਣਗੇ। ਡਾ: ਬਿਕਰਮ ਨੇ ਦੱਸਿਆ ਕਿ ਇਸ ਮੌਕੇ ਡਾ: ਕਰਨੈਲ ਸ਼ੇਰਗਿੱਲ ਯੂਕੇ ਦਾ ਗਜ਼ਲ -ਗੀਤ ਸੰਗ੍ਰਹਿ ਬਦਲਦੇ ਪਰਛਾਵੇਂ ਵੀ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਨਮਾਨ ਸਮਾਗਮ ਵਿਚ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਤੇ ਰਮੇਸ਼ ਯਾਦਵ ਸਮੇਤ ਹੋਰ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਨਗੀਆਂ।
ਪਿਛਲੀ ਖ਼ਬਰ ਇਤਿਹਾਸਿਕ ਗੁਰਦੁਆਰਾ ਸ਼ਹੀਦ ਬਾਬਾ ਬੁਲਾਕਾ ਸਿੰਘ ਜੀ ਪਿੰਡ ਸਾਂਘਣਾ ਵਿਖੇ 2 ਦਿਨਾਂ ਸਾਲਾਨਾ ਜੋੜ ਮੇਲੇ ਦੀ ਸ਼ੁਰੂਆਤ ਅਗਲੀ ਖ਼ਬਰ ਡਾ. ਧਰਮ ਸਿੰਘ ਦੀ ਪੁਸਤਕ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਦੀ ਭਾਸ਼ਾ ਵਿਭਾਗ ਪੰਜਾਬ ਵਲੋਂ ਸਰਵੋਤਮ ਪੁਸਤਕ ਵਜੋਂ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।