20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਨੇ ਮਨੋਵਿਗਿਆਨਕ ਥ੍ਰਿਲਰ ‘ਕਰਸਡ ਬਾਏ ਸ਼ੈਡੋਜ਼’ ਲਿਖਿਆ

ਅੰਮ੍ਰਿਤਸਰ, 19 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਅਜੀਤ ਡੈਸਕ 20-10-2026
ਅੰਮ੍ਰਿਤਸਰ, 19 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮ੍ਰਿਤਸਰ ’ਚ ਪੰਜਵੀਂ ਸਾਲ ਦੀ ਬੀ. ਏ. ਜੇ. ਐੱਮ. ਸੀ. ਦੀ ਵਿਦਿਆਰਥਣ ਸਾਕਸ਼ੀ ਕਪੂਰ ਨੇ ‘ਕਰਸਡ ਬਾਏ ਸ਼ੈਡੋਜ਼’ ਨਾਮਕ ਇਕ ਮਨੋਵਿਗਿਆਨਕ ਥ੍ਰਿਲਰ ਨਾਵਲ ਲਿਖਿਆ ਹੈ। ਇਹ ਕਿਤਾਬ ਨਾਇਕਾ, ਅਨਾਮਿਕਾ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੀ ਕਿਸ਼ੋਰ ਅਵਸਥਾ ਦੇ ਵੱਖ-ਵੱਖ ਪਹਿਲੂਆਂ ਨੂੰ ਨੈਵੀਗੇਟ ਕਰਦੀ ਹੈ ਅਤੇ ਲੰਬੇ ਸਮੇਂ ਤੋਂ ਆਪਣੇ ਅਤੀਤ ਨਾਲ ਜੂਝਦੀ ਹੈ। ਇਹ ਕਹਾਣੀ ਸਵੈ-ਪਿਆਰ ਅਤੇ ਸਵੈ-ਸਵੀਕਾਰ ਦਾ ਸੰਦੇਸ਼ ਦਿੰਦੀ ਹੈ ਅਤੇ ਐਮਾਜ਼ਾਨ ਅਤੇ ਫਲਿੱਪਕਾਰਟ ’ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਤਾਬ ਨੂੰ ਰਸਮੀ ਤੌਰ ’ ਤੇ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਤਾਬਾਂ ਲਿਖਣਾ ਅਤੇ ਪੜ੍ਹਨਾ ਦੋਵੇਂ ਜ਼ਰੂਰੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਿਤਾਬਾਂ ਸਾਨੂੰ ਵਰਤਮਾਨ ਅਤੇ ਅਤੀਤ ਨਾਲ ਜੋੜਦੀਆਂ ਹਨ ਅਤੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਸਾਕਸ਼ੀ ਕਪੂਰ ਨੂੰ ਉਸਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਭਾਗ ਦੇ ਮੁਖੀ ਪ੍ਰੋ. ਸੰਦੀਪ ਕੁਮਾਰ ਸ਼ਰਮਾ ਨੇ ਵਿਦਿਆਰਥਣ ਸਾਕਸ਼ੀ ਕਪੂਰ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਸੰਸਥਾ ਲਈ ਮਾਣ ਵਾਲੀ ਗੱਲ ਹੈ ਅਤੇ ਹੋਰ ਵਿਦਿਆਰਥੀਆਂ ਨੂੰ ਰਚਨਾਤਮਕ ਤੌਰ ’ਤੇ ਲਿਖਣ ਲਈ ਪ੍ਰੇਰਿਤ ਕਰੇਗੀ। ਕਾਲਜ ਸਟਾਫ਼ ਨੇ ਸਾਕਸ਼ੀ ਕਪੂਰ ਨੂੰ ਉਸਦੇ ਨਾਵਲ ਦੇ ਪ੍ਰਕਾਸ਼ਨ ’ਤੇ ਵਧਾਈ ਦਿੱਤੀ ਅਤੇ ਉਸਦੇ ਸਾਹਿਤਕ ਅਤੇ ਅਕਾਦਮਿਕ ਯਤਨਾਂ ’ਚ ਉਸਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਹਿਲਾ-ਪੁਰਸ਼ਾਂ ਦੀ ਇੰਟਰ-ਕਾਲਜ ਖੋ-ਖੋ ਲੀਗ ਸ਼ੁਰੂ ਅਗਲੀ ਖ਼ਬਰ ਪੰਜਾਬ ਸਟੇਟ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।