01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਕੂੜੇ ਦੇ ਢੇਰ ਤੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਵਿੱਤਰ ਸ਼ਹਿਰ-ਡਿੰਪਾ

ਅੰਮ੍ਰਿਤਸਰ, 31 ਅਕਤੂਬਰ (ਰੇਸ਼ਮ ਸਿੰਘ)-ਜਿਥੇ ਇਕ ਪਾਸੇ ਸਰਕਾਰ ਅੰਮਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨ ਰਹੀ ਹੈ ਉਥੇ ਗੰਦਗੀ ਦੀ ਭਰਮਾਰ, ਕੂੜੇ ਦੀ ਸਮਸਿਆ ਦਾ ਹੱਲ ਨਾ ਹੋਣਾ ਤੇ ਪੀਣ ਵਾਲੇ ਗੰਦੇ ਪਾਣੀ ਦੀ ਸਮਸਿਆ ਨਾਲ ਪੂਰਾ ਸ਼ਹਿਰ ਜੂਝ ਰਿਹਾ ਹੈ ਜਦੋਂ ਕਿ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਇਹ ਪ੍ਰਗਟਾਵਾ ਸਾਬਕਾ ਲੋਕ ਸਭਾ ਮੈਂਬਰ ਤੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਇੰਚਾਰਜ਼ ਜਸਬੀਰ ਸਿੰਘ ਡਿੰਪਾ ਨੇ ਕੀਤਾ ਜੋ ਕਿ ਇਥੇ ਗੁਰਵਿੰਦਰ ਸਿੰਘ ਪੱਟੀ ਵਲੋਂ ਸ਼ਿਵਾਲਾ ਕਲੋਨੀ ਵਿਖੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਥੇ ਬਾਅਦ ਲੋੜਵੰਦ ਬੀਬੀਆਂ ਨੂੰ ਰਾਸ਼ਨ ਵੀ ਵੰਡਿਆ ਗਿਆ।

ਅਜੀਤ ਡੈਸਕ 01-11-2026
ਅੰਮ੍ਰਿਤਸਰ, 31 ਅਕਤੂਬਰ (ਰੇਸ਼ਮ ਸਿੰਘ)-ਜਿਥੇ ਇਕ ਪਾਸੇ ਸਰਕਾਰ ਅੰਮਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨ ਰਹੀ ਹੈ ਉਥੇ ਗੰਦਗੀ ਦੀ ਭਰਮਾਰ, ਕੂੜੇ ਦੀ ਸਮਸਿਆ ਦਾ ਹੱਲ ਨਾ ਹੋਣਾ ਤੇ ਪੀਣ ਵਾਲੇ ਗੰਦੇ ਪਾਣੀ ਦੀ ਸਮਸਿਆ ਨਾਲ ਪੂਰਾ ਸ਼ਹਿਰ ਜੂਝ ਰਿਹਾ ਹੈ ਜਦੋਂ ਕਿ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਇਹ ਪ੍ਰਗਟਾਵਾ ਸਾਬਕਾ ਲੋਕ ਸਭਾ ਮੈਂਬਰ ਤੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਇੰਚਾਰਜ਼ ਜਸਬੀਰ ਸਿੰਘ ਡਿੰਪਾ ਨੇ ਕੀਤਾ ਜੋ ਕਿ ਇਥੇ ਗੁਰਵਿੰਦਰ ਸਿੰਘ ਪੱਟੀ ਵਲੋਂ ਸ਼ਿਵਾਲਾ ਕਲੋਨੀ ਵਿਖੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਥੇ ਬਾਅਦ ਲੋੜਵੰਦ ਬੀਬੀਆਂ ਨੂੰ ਰਾਸ਼ਨ ਵੀ ਵੰਡਿਆ ਗਿਆ। ਗੁਰਵਿੰਦਰ ਸਿੰਘ ਪੱਟੀ ਜੀ ਵਲੋਂ ਸ਼ਿਵਾਲਾ ਕਲੋਨੀ ਵਿਖੇ ਇਕ ਵਿਸ਼ਾਲ ਰੈਲੀ ਕਰਵਾਈ ਗਈ ਅਤੇ ਉਸ ਤੋਂ ਬਾਅਦ ਗ਼ਰੀਬ ਔਰਤਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਸ: ਡਿੰਪਾ ਨੇ ਆਪ ਸਰਕਾਰ ਨੂੰ ਆੜੇ ਹੱਥੀਂ ਲਿਆ ਉਹਨਾਂ ਕਿਹਾ ਕਿ ਆਪ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਇੱਥੇ ਨਸ਼ਾ ਦਾ ਵਿਰੋਧ ਕਰਨ ਵਾਲਿਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਤੇ ਜਿਹੜੇ ਨਸ਼ੇ ਵੇਚਣ ਵਾਲੇ ਹਨ ਉਹ ਸਰਕਾਰ ਦੇ ਝੰਡਾ ਪ੍ਰਧਾਨ ਬਣੇ ਹੋਏ ਹਨ । ਆਮ ਲੋਕਾਂ ਦਾ ਜੀਵਨ ਦੁਰਬਰ ਹੋਇਆ ਪਿਆ ਹੈ, ਬਿਜਲੀ ਦੇ ਭਾਰੀ ਘੱਟ ਲੱਗ ਰਹੇ ਹਨ, ਲੋਕਾਂ ਨੂੰ ਸਾਫ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ, ਇਥੋਂ ਤੱਕ ਕਿ ਜਿਹੜਾ ਰਾਸ਼ਨ ਵੀ ਸਰਕਾਰੀ ਡਿਪੂਆਂ ਤੇ ਮਿਲ ਰਿਹਾ ਹੈ ਉਸ ਦੀ ਕੁਆਲਿਟੀ ਬਹੁਤ ਘਟੀਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਸੇ ਸਰਕਾਰ ਦੇ ਰਾਜ ਵਿੱਚ ਜਦੋਂ ਮਿਊਨਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਿਚ ਮੇਅਰ ਤੇ ਵਿਧਾਇਕ ਆਪ ਧਿਰ ਦੇ ਹਨ ਤਾਂ ਸਰਕਾਰ ਵੀ ਇਹਨਾਂ ਦੀ ਹੈ ਤੇ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਗਲੀਆਂ, ਬਾਜ਼ਾਰਾਂ ਤੇ ਸੜਕਾਂ ਵਿਚ ਕੂੜੇ ਕਰਕਟ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਗਲੀਆਂ ਨਾਲੀਆਂ ’ਚੋਂ ਬਦਬੂ ਫੈਲ ਰਹੀ ਉਨ੍ਹਾਂ ਕਿਹਾ ਕਿ ਆਪ ਸਰਕਾਰ ਜਿਹੜੀ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਇਥੇ ਨਸ਼ਾ ਦਾ ਵਿਰੋਧ ਕਰਨ ਵਾਲਿਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਤੇ ਜਿਹੜੇ ਨਸ਼ੇ ਵੇਚਣ ਵਾਲੇ ਹਨ ਉਹ ਸਰਕਾਰ ਦੇ ਝੰਡਾ ਪ੍ਰਧਾਨ ਬਣੇ ਹੋਏ ਹਨ। ਲੋਕਾਂ ਦਾ ਜੀਵਨ ਦੁਰਬਰ ਹੋਇਆ ਪਿਆ ਹੈ, ਬਿਜਲੀ ਦੇ ਭਾਰੀ ਘੱਟ ਲੱਗ ਰਹੇ ਹਨ, ਲੋਕਾਂ ਨੂੰ ਸਾਫ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ, ਇਥੋਂ ਤੱਕ ਕਿ ਜਿਹੜਾ ਰਾਸ਼ਨ ਵੀ ਸਰਕਾਰੀ ਡਿਪੂਆਂ ਤੇ ਮਿਲ ਰਿਹਾ ਹੈ ਉਸ ਦੀ ਕੁਆਲਿਟੀ ਬਹੁਤ ਘਟੀਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਸੇ ਸਰਕਾਰ ਦੇ ਰਾਜ ਵਿੱਚ ਜਦੋਂ ਮਿਊਨਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਿੱਚ ਮੇਅਰ ਵੀ ਇਹਨਾਂ ਦਾ ਹੀ ਹੈ, ਐਮਐਲਏ ਵੀ ਇਹਨਾਂ ਦਾ ਹੀ ਹੈ, ਸਰਕਾਰ ਵੀ ਇਹਨਾਂ ਦੀ ਹੈ ਤੇ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਗਲੀਆਂ, ਬਾਜ਼ਾਰਾਂ ਤੇ ਸੜਕਾਂ ਵਿਚ ਕੂੜੇ ਕਰਕਟ ਦੇ ਢੇਰ ਲੱਗੇ ਹੋਏ ਹਨ ਮੁਸ਼ਕ ਆ ਰਹੀ ਹੈ ਗਲੀਆਂ ਟੁੱਟੀਆਂ ਪਈਆਂ ਹਨ ਰਿਪੇਅਰ ਲਈ ਤਰਸ ਰਹੀਆਂ ਹਨ ਸੀਵਰੇਜ ਬਿਲਕੁਲ ਬੰਦ ਪੇ ਹਨਇਸ ਮੌਕੇ ਤੇ ਸ਼ਿੰਦਰ ਪ੍ਰਧਾਨ ਅਤੇ ਅਮ੍ਰਿਤ ਪਾਲ ਸਿੰਘ ਦੋਵੇਂ ਕੌਂਸਲਰ ਨਰਿੰਦਰ ਕੁਮਾਰ , ਦੀਪੂ ਭਲਵਾਨ, ਰਾਜੂ ਏਐਸ ਫਾਰਮ ਵਾਲੇ, ਰੋਜਰ, ਸਨੀ ਸਹੋਤਾ ਵੀ ਇਸ ਮੌਕੇ ਤੇ ਹਾਜ਼ਰ ਰਹੇ
ਪਿਛਲੀ ਖ਼ਬਰ ਪੰਜਾਬ ਦਿਵਸ ਮੌਕੇ ਲੇਖਕਾਂ ਅਤੇ ਸਾਹਿਤਕਾਰਾਂ ਵਲੋਂ ਪੰਜਾਬ ਅਤੇ ਪੰਜਾਬੀ ਦੇ ਮੁੱਦਿਆਂ ਤੋਂ ਮੂੰਹ ਫੇਰਨ ਲਈ ਰਾਜਸੀ ਧਿਰਾਂ... ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ਦੇ ਨਸ਼ਾ ਸੰਵੇਦਨਸ਼ੀਲ ਇਲਾਕਿਆਂ ’ਚ ਵੱਡੇ ਪੱਧਰ ’ਤੇ ਚਲਾਇਆ ਤਲਾਸ਼ੀ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।