03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਚਾਰ ਦੇ ਡੱਬੇ ’ਚੋਂ ਨਿਕਲੀ ਮਰੀ ਹੋਈ ਕੋਹੜ ਕਿਰਲੀ

ਅੰਮ੍ਰਿਤਸਰ, 2 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ’ਚ ਖਾਣ ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਦੇ ਮਾਮਲੇ ’ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਇਥੇ ਰਾਮ ਬਾਗ ’ਚੋਂ ਖਰੀਦ ਕੀਤੇ ਅਚਾਰ ਦੇ ਡੱਬੇ ’ਚੋਂ ਮਰੀ ਹੋਈ ਕੋਹੜ ਕਿਰਲੀ ਨਿਕਲਣ ਦੀ ਸ਼ਿਕਾਇਤ ਕੀਤੀ ਗਈ ਹੈ। ਮਿਲੇ ਵੇਰਵਿਆਂ ਅਨੁਸਾਰ ਦਿਹਾਤੀ ਖੇਤਰ ਨਾਲ ਸੰਬੰਧਿਤ ਕਾ: ਚਰਨ ਸਿੰਘ ਨੇ ਦੱਸਿਆ ਕਿ ਇਥੇ ਰਾਮ ਬਾਗ ਨੇੜੇ ਸਬਜ਼ੀ ਮੰਡੀ ਹੈ ਜਿਥੇ ਸਬਜ਼ੀਆਂ ਤੇ ਆਚਾਰ ਵੀ ਮਿਲਦਾ ਹੈ ਉਸਨੇ ਇਕ ਕਿਲੋ ਅਚਾਰ ਖਰੀਦ ਕੀਤਾ ਤਾਂ ਘਰ ਜਾ ਕੇ ਜਦੋਂ ਉਸਨੇ ਅਚਾਰ ਡੱਬੇ ’ਚੋਂ ਖਾਣ ਲਈ ਕੱਢ ਕੇ ਕੌਲੀ ’ਚ ਪਾਇਆ ਤਾਂ ਉਸ ਵਿਚੋਂ ਕੋਹੜ ਕਿਰਲੀ ਪਾਈ ਗਈ।

ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ’ਚ ਖਾਣ ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਦੇ ਮਾਮਲੇ ’ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਦੋਂ ਕਿ ਇਥੇ ਰਾਮ ਬਾਗ ’ਚੋਂ ਖਰੀਦ ਕੀਤੇ ਅਚਾਰ ਦੇ ਡੱਬੇ ’ਚੋਂ ਮਰੀ ਹੋਈ ਕੋਹੜ ਕਿਰਲੀ ਨਿਕਲਣ ਦੀ ਸ਼ਿਕਾਇਤ ਕੀਤੀ ਗਈ ਹੈ। ਮਿਲੇ ਵੇਰਵਿਆਂ ਅਨੁਸਾਰ ਦਿਹਾਤੀ ਖੇਤਰ ਨਾਲ ਸੰਬੰਧਿਤ ਕਾ: ਚਰਨ ਸਿੰਘ ਨੇ ਦੱਸਿਆ ਕਿ ਇਥੇ ਰਾਮ ਬਾਗ ਨੇੜੇ ਸਬਜ਼ੀ ਮੰਡੀ ਹੈ ਜਿਥੇ ਸਬਜ਼ੀਆਂ ਤੇ ਆਚਾਰ ਵੀ ਮਿਲਦਾ ਹੈ ਉਸਨੇ ਇਕ ਕਿਲੋ ਅਚਾਰ ਖਰੀਦ ਕੀਤਾ ਤਾਂ ਘਰ ਜਾ ਕੇ ਜਦੋਂ ਉਸਨੇ ਅਚਾਰ ਡੱਬੇ ’ਚੋਂ ਖਾਣ ਲਈ ਕੱਢ ਕੇ ਕੌਲੀ ’ਚ ਪਾਇਆ ਤਾਂ ਉਸ ਵਿਚੋਂ ਕੋਹੜ ਕਿਰਲੀ ਪਾਈ ਗਈ। ਉਸਨੇ ਦੋਸ਼ ਲਾਇਆ ਕਿ ਸਿਹਤ ਵਿਭਾਗ ਦਾ ਫੂਡ ਸੇਫਟੀ ਵਿਭਾਗ ਪੂਰੀ ਤਰ੍ਹਾਂ ਕੁੰਭਕਰਨ ਦੀ ਨੀਂਦ ਸੁੱਤਿਆ ਹੋਇਆ ਹੈ, ਜਿਸ ਕਾਰਨ ਕੋਈ ਪੁਛਣ ਗਿੱਛਣ ਵਾਲਾ ਨਹੀਂ ਹੈ। ਇਸ ਸੰਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਉਚਿਤ ਕਾਰਵਾਈ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੀ ਕਾਫੀ ਹੋਰਡਿੰਗ ਲਗੇ ਹੋਏ ਹਨ ਜਿਨ੍ਹਾਂ ’ਤੇ ਲਿਖਿਆ ਹੈ ਕਿ ਆਸ ਪਾਸ ਨਕਲੀ ਘਿਓ ਵਿਕ ਰਿਹਾ ਹੈ ਪਰ ਇਸ ਦੇ ਬਾਵਜੂਦ ਸਿਹਤ ਵਿਭਾਗ ਕੋਈ ਸਖ਼ਤ ਕਾਰਵਾਈ ਕਰਨ ਤੋਂ ਅਸਮਰਥ ਰਿਹਾ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਚੌਥੇ ਨੈਸ਼ਨਲ ਗਤਕਾ ਮੁਕਾਬਲੇ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਮਜੀਠੀਆ ਤੇ ਸਮਰਾ ਵਲੋਂ ਹਲਕਾ ਅਜਨਾਲਾ ਦੇ ਨਵ-ਨਿਯੁਕਤ ਪਾਰਟੀ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।