ਬੰਦ ਪਈ ਪੁਰਾਣੀ ਸਬਜ਼ੀ ਮੰਡੀ ਬਣ ਗਈ ਕੂੜਾ ਡੰਪ
ਅੰਮ੍ਰਿਤਸਰ, 2 ਨਵੰਬਰ (ਹਰਮਿੰਦਰ ਸਿੰਘ)-ਸ਼ਹਿਰ ਦੇ ਘਰ ਘਰ ’ਚੋਂ ਕੂੜਾ ਲੈ ਕੇ ਉਸ ਨੂੰ ਇਕ ਜਗ੍ਹਾ ’ਤੇ ਇਕੱਠਾ ਕਰਕੇ ਕੂੜਾ ਡੰਪ ਤੱਕ ਲੈ ਕੇ ਜਾਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆ ’ਚ ‘ਕੂੜਾ ਕਲੈਕਸ਼ਨ ਪੁਆਇੰਟ’ ਬਣਾਏ ਗਏ ਹਨ ਪਰ ਇਨ੍ਹਾਂ ਵਿਚੋਂ ਕਈ ਕਲੈਕਸ਼ਨ ਪੁਆਇੰਟਾਂ ’ਚੋਂ ਕੂੜਾ ਦੀ ਸਹੀ ਢੰਗ ਨਾਲ ਚੁਕਾਈ ਨਾ ਹੋਣ ਕਰਕੇ ਇਹ ਕੂੜਾ ਡੰਪ ਦਾ ਰੂਪ ਅਖ਼ਤਿਆਰ ਕਰ ਗਏ ਹਨ। ਅਜਿਹਾ ਹੀ ਹਾਲ ਗੇਟ ਦੇ ਬਾਹਰਵਾਰ ਪੁਰਾਣੀ ਸਬਜ਼ੀ ਮੰਡੀ ’ਚ ਹੋਇਆ ਪਿਆ ਹੈ।
ਅੰਮ੍ਰਿਤਸਰ, 2 ਨਵੰਬਰ (ਹਰਮਿੰਦਰ ਸਿੰਘ)-ਸ਼ਹਿਰ ਦੇ ਘਰ ਘਰ ’ਚੋਂ ਕੂੜਾ ਲੈ ਕੇ ਉਸ ਨੂੰ ਇਕ ਜਗ੍ਹਾ ’ਤੇ ਇਕੱਠਾ ਕਰਕੇ ਕੂੜਾ ਡੰਪ ਤੱਕ ਲੈ ਕੇ ਜਾਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆ ’ਚ ‘ਕੂੜਾ ਕਲੈਕਸ਼ਨ ਪੁਆਇੰਟ’ ਬਣਾਏ ਗਏ ਹਨ ਪਰ ਇਨ੍ਹਾਂ ਵਿਚੋਂ ਕਈ ਕਲੈਕਸ਼ਨ ਪੁਆਇੰਟਾਂ ’ਚੋਂ ਕੂੜਾ ਦੀ ਸਹੀ ਢੰਗ ਨਾਲ ਚੁਕਾਈ ਨਾ ਹੋਣ ਕਰਕੇ ਇਹ ਕੂੜਾ ਡੰਪ ਦਾ ਰੂਪ ਅਖ਼ਤਿਆਰ ਕਰ ਗਏ ਹਨ। ਅਜਿਹਾ ਹੀ ਹਾਲ ਗੇਟ ਦੇ ਬਾਹਰਵਾਰ ਪੁਰਾਣੀ ਸਬਜ਼ੀ ਮੰਡੀ ’ਚ ਹੋਇਆ ਪਿਆ ਹੈ। ਜਿੱਥੇ ਹਜ਼ਾਰਾਂ ਟਨ ਕੂੜੇ ਦੀ ਚੁਕਾਈ ਨਾ ਹੋਣ ਕਰਕੇ ਇਹ ਕੂੜਾ ਸੜ ਰਿਹਾ ਹੈ। ਜਿਸ ਦੇ ਨਾਲ ਸ਼ਹਿਰ ਦੇ ਵਿਚਕਾਰ ਬਣ ਗਿਆ ਇਹ ਨਵਾਂ ਕੂੜਾ ਡੰਪ ਕਈ ਇਲਾਕਿਆਂ ’ਚ ਬਦਬੂ ਫੈਲਾਅ ਰਿਹਾ ਹੈ। ਜਿਸ ਕਾਰਨ ਹਾਲ ਗੇਟ ਰਾਹੀ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਅਤੇ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਛੋਟੇ ਟਿੱਪਰਾਂ ਰਾਹੀਂ ਘਰ ਘਰ ’ਚੋਂ ਕੂੜਾ ਇਕੱਠਾ ਕਰਕੇ ਇਨ੍ਹਾਂ ਨੂੰ ਕੰਪੈਕਟਰਾਂ ਅਤੇ ਵੱਡੇ ਟਿੱਪਰਾਂ ਰਾਹੀਂ ਕੂੜਾ ਡੰਪ ਤੱਕ ਪਹੁੰਚਾਉਣ ਲਈ ‘ਕੂੜਾ ਕਲੈਕਸ਼ਨ ਪੁਆਇੰਟ’ ਬਣਾਏ ਗਏ ਹਨ। ਇਨ੍ਹਾਂ ਕਲੈਕਸ਼ਨ ਪੁਆਇੰਟਾਂ ’ਚੋਂ ਸਾਰਾ ਕੂੜਾ ਇਕ ਹੀ ਦਿਨ ਵਿਚ ਚੁੱਕ ਕੇ ਉਸ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਕੂੜਾ ਚੁੱਕਣ ਵਾਲੀ ਕੰਪਨੀ ਨੂੰ ਸੌਂਪੀ ਗਈ ਹੈ ਪਰ ਹਰ ਰੋਜ਼ ਕੂੜਾ ਖ਼ਤਮ ਨਹੀ ਕੀਤਾ ਜਾ ਰਿਹਾ ਜਿਸ ਕਾਰਨ ਦਿਨ ਪ੍ਰਤੀ ਦਿਨ ਕੂੜਾ ਵੱਧਦਾ ਜਾ ਰਿਹਾ ਹੈ। ਇਹ ਕਲੈਕਸ਼ਨ ਪੁਆਇੰਟ ਸ਼ਹਿਰ ਵਿਚ ਕੂੜਾ ਡੰਪ ਵਿਚ ਤਬਦੀਲ ਹੋ ਰਹੇ ਹਨ। ਪੁਰਾਣੀ ਸਬਜ਼ੀ ਮੰਡੀ ਜਿਸ ਨੂੰ ਪੁਰਾਣੀ ਮੇਵਾ ਮੰਡੀ ਵੀ ਕਿਹਾ ਜਾਂਦਾ ਹੈ। ਉਕਤ ਜਗ੍ਹਾ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ। ਕਈ ਸਾਲ ਪਹਿਲਾਂ ਇਸ ਮੰਡੀ ਦਾ ਕਬਜ਼ਾ ਨਗਰ ਨਿਗਮ ਵਲੋਂ ਲੈ ਲਿਆ ਗਿਆ ਸੀ ਜਿਸ ਵਿਚ ਇਕ ਪਾਣੀ ਦੀ ਟੈਂਕੀ ਬਣਾਈ ਜਾ ਰਹੀ ਹੈ ਅਤੇ ਇਸ ਦੇ ਵੱਡੇ ਹਿੱਸੇ ਨੂੰ ਨਗਰ ਨਿਗਮ ਵਲੋਂ ਪਾਰਕਿੰਗ ਵਜੋਂ ਠੇਕੇ ’ਤੇ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਮੰਡੀ ਦੇ ਕੁਝ ਹਿੱਸੇ ਵਿਚ ਨਗਰ ਨਿਗਮ ਵਲੋਂ ਫਲਾਂ ਵਾਲਿਆਂ ਨੂੰ ਖੋਖੇ ਅਲਾਟ ਕੀਤੇ ਗਏ ਹਨ। ਮੰਡੀ ਵਾਲੀ ਜਗ੍ਹਾ ਦੇ ਇਕ ਵੱਡੇ ਹਿੱਸੇ ਨੂੰ ਕਲੈਕਸ਼ਨ ਪੁਆਇੰਟ ਬਣਾਇਆ ਗਿਆ ਹੈ ਜਿੱਥੇ ਕੰਪਨੀ ਦੇ ਛੋਟੇ ਟਿੱਪਰ ਲੱਗੇ ਰਹਿੰਦੇ ਹਨ ਅਤੇ ਇੱਥੇ ਹੀ ਘਰਾਂ ’ਚੋਂ ਕੂੜਾ ਇਕੱਠਾ ਕਰਕੇ ਸੁੱਟ ਦੇ ਹਨ। ਇੱਥੇ ਜਿਨ੍ਹਾਂ ਕੂੜਾ ਸੁੱਟਿਆ ਜਾਂਦਾ ਉਨ੍ਹਾਂ ਕੂੜਾ ਇੱਥੋਂ ਚੁੱਕ ਕੇ ਡੰਪ ਤੱਕ ਨਹੀਂ ਪਹੁੰਚਾਇਆ ਜਾਂਦਾ ਜਿਸ ਕਾਰਨ ਇਹ ਕਲੈਕਸ਼ਨ ਪੁਆਇੰਟ ਕੂੜਾ ਡੰਪ ਦਾ ਰੂਪ ਅਖ਼ਤਿਆਰ ਕਰ ਗਿਆ ਹੈ। ਜਿਸ ਦੀ ਬਦਬੂ ਦੂਰ-ਦੂਰ ਤੱਕ ਫੈਲ ਰਹੀ ਹੈ। ਦੇਸ਼ ਵਿਦੇਸ਼ ਤੋਂ ਆ ਕੇ ਹਾਲ ਗੇਟ ਰਾਹੀ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂ ਅਤੇ ਸੈਲਾਨੀਆਂ ਨੂੰ ਹਾਲ ਗੇਟ, ਰਾਮ ਬਾਗ਼, ਭੰਡਾਰੀ ਪੁਲ, ਹਾਈਡ ਮਾਰਕੀਟ ਰਾਹੀ ਲੰਘਣ ਲੱਗਿਆ ਜਦੋਂ ਬਦਬੂ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਤਾਂ ਉਹ ਇਹ ਕਹਿਣ ਲਈ ਮਜਬੂਰ ਹੋ ਜਾਂਦੇ ਹਨ ‘ਇਹ ਹੈ ਅੰਮ੍ਰਿਤਸਰ ਸ਼ਹਿਰ’।