03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦੀਵਾਲੀ ਲਈ ਨਵੀਂ ਵਿਆਹੀ ਦੁਲਹਨ ਵਾਂਗੂ ਸਜ ਰਹੇ ਬਾਜ਼ਾਰ, ਦੁਕਾਨਦਾਰਾਂ ’ਚ ਭਾਰੀ ਉਤਸ਼ਾਹ

ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਦੀਵਾਲੀ ਦੇ ਤਿਉਹਾਰ ਲਈ ਬਾਜ਼ਾਰ ਸਜਣੇ ਸ਼ੁਰੂ ਹੋ ਗਏ ਹਨ। ਬਾਜ਼ਾਰਾਂ ’ਚ ਦੀਵਾਲੀ ਦੀ ਖ਼ਰੀਦਦਾਰੀ ਲਈ ਕੱਪੜਿਆਂ, ਸੁਨਿਆਰਿਆਂ, ਫ਼ਰਨੀਚਰ, ਇਲੈਕਟ੍ਰੀਕਲ ਸਾਮਾਨ, ਗਿਫ਼ਟ ਆਈਟਮ ਅਤੇ ਡਰਾਈ ਫਰੂਟ ਆਦਿ ਦੀਆਂ ਦੁਕਾਨਾਂ ’ਤੇ ਜਿੱਥੇ ਗਾਹਕਾਂ ਦੀਆਂ ਰੌਣਕਾਂ ਲੱਗਣੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ, ਉੱਥੇ ਹੀ ਦੁਕਾਨਦਾਰਾਂ ਅਤੇ ਸ਼ੋਅ ਰੂਮ ਮਾਲਕਾਂ ਵਲੋਂ ਆਪਣੇ ਵਪਾਰਕ ਅਦਾਰਿਆਂ ਦੇ ਅੰਦਰ ਬਾਹਰ ਰੰਗ ਬਰੰਗੀਆਂ ਲਾਈਟਾਂ, ਬਣਾਉਟੀ ਫੁੱਲਾਂ ਅਤੇ ਰੌਸ਼ਨੀਆਂ ਨਾਲ ਦਿਲ ਖਿਚਵੀਂ ਸਜਾਵਟ ਵੀ ਕੀਤੀ ਜਾ ਰਹੀ ਹੈ।

ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਦੀਵਾਲੀ ਦੇ ਤਿਉਹਾਰ ਲਈ ਬਾਜ਼ਾਰ ਸਜਣੇ ਸ਼ੁਰੂ ਹੋ ਗਏ ਹਨ। ਬਾਜ਼ਾਰਾਂ ’ਚ ਦੀਵਾਲੀ ਦੀ ਖ਼ਰੀਦਦਾਰੀ ਲਈ ਕੱਪੜਿਆਂ, ਸੁਨਿਆਰਿਆਂ, ਫ਼ਰਨੀਚਰ, ਇਲੈਕਟ੍ਰੀਕਲ ਸਾਮਾਨ, ਗਿਫ਼ਟ ਆਈਟਮ ਅਤੇ ਡਰਾਈ ਫਰੂਟ ਆਦਿ ਦੀਆਂ ਦੁਕਾਨਾਂ ’ਤੇ ਜਿੱਥੇ ਗਾਹਕਾਂ ਦੀਆਂ ਰੌਣਕਾਂ ਲੱਗਣੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ, ਉੱਥੇ ਹੀ ਦੁਕਾਨਦਾਰਾਂ ਅਤੇ ਸ਼ੋਅ ਰੂਮ ਮਾਲਕਾਂ ਵਲੋਂ ਆਪਣੇ ਵਪਾਰਕ ਅਦਾਰਿਆਂ ਦੇ ਅੰਦਰ ਬਾਹਰ ਰੰਗ ਬਰੰਗੀਆਂ ਲਾਈਟਾਂ, ਬਣਾਉਟੀ ਫੁੱਲਾਂ ਅਤੇ ਰੌਸ਼ਨੀਆਂ ਨਾਲ ਦਿਲ ਖਿਚਵੀਂ ਸਜਾਵਟ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਦੇ ਹੋਟਲਾਂ ਵਲੋਂ ਵੀ ਦਿੱਲਖਿਚਵੀਂ ਸਜਾਵਟ ਕੀਤੀ ਜਾ ਰਹੀ ਹੈ। ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੇ ਕਿਹਾ ਕਿ ਦੀਵਾਲੀ ਤਿਉਹਾਰ ਤੋਂ ਪਹਿਲਾਂ ਹੋਟਲਾਂ ’ਚ ਸੈਲਾਨੀਆਂ ਦੀਆਂ ਰੌਣਕਾਂ ਗੁਲਜ਼ਾਰ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹੋਟਲ ਕਾਰੋਬਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਦੀਵਾਲੀ ਉਨ੍ਹਾਂ ਲਈ ਲਾਭਕਾਰੀ ਸਾਬਤ ਹੋਵੇਗੀ ਅਤੇ ਜਲਦੀ ਉਨ੍ਹਾਂ ਦਾ ਰੁਜ਼ਗਾਰ ਇਕ ਵਾਰ ਮੁੜ ਤੋਂ ਸਿਖਰ ‘ਤੇ ਪਹੁੰਚ ਜਾਵੇਗਾ। ਸ਼ਹਿਰ ਦੇ ਸੁਨਿਆਰਾ ਬਾਜ਼ਾਰ ’ਚ ਵੀ ਦੀਵਾਲੀ ਅਤੇ ਧਨਧੇਰਸ ਨੂੰ ਲੈ ਕੇ ਹੁਣ ਤੋਂ ਹੀ ਦੁਕਾਨਦਾਰਾਂ ‘ਚ ਭਾਰੀ ਉਤਸ਼ਾਹ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਮੌਕੇ ਸ਼ਹਿਰ ਦੇ ਚੁਨਿੰਦਾ ਇਲਾਕਿਆਂ ’ਚ ਵਿਸ਼ੇਸ਼ ਤੌਰ ’ਤੇ ਦੀਵਾਲੀ ਲਈ ਪਟਾਕਿਆਂ ਦੇ ਸਟਾਲ ਵੀ ਲੱਗਣੇ ਸ਼ੁਰੂ ਹੋ ਗਏ ਹਨ।
ਪਿਛਲੀ ਖ਼ਬਰ ਸਿੱਖ ਵਿਰਾਸਤੀ ਸਮਾਰਕਾਂ ਦੀ ਸੁਰੱਖਿਆ ਲਈ ‘ਸਿੱਖ ਪੁਰਾਤੱਤਵ ਵਿਭਾਗ’ ਦਾ ਗਠਨ ਜ਼ਰੂਰੀ ਅਗਲੀ ਖ਼ਬਰ ਹਲਕਾ ਉੱਤਰੀ ’ਚ ਆਮ ਆਦਮੀ ਪਾਰਟੀ ਨੂੰ ਮਿਲਿਆ ਭਰਵਾਂ ਹੁੰਗਾਰਾ ਰਿੰਟੂ ਦੀ ਅਗਵਾਈ ’ਚ ਪ੍ਰਮੁੱਖ ਮੈਂਬਰ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।