ਕੂੜਾ ਚੁਕਣ ਵਾਲੀ ਕੰਪਨੀ ਟ੍ਰਿਪਲ ਆਰ ਨੂੰ ਨਿਗਮ ਨੇ ਕੱਢਿਆ ਚੇਤਾਵਨੀ ਨੋਟਿਸ
ਅੰਮ੍ਰਿਤਸਰ, 17 ਨਵੰਬਰ (ਹਰਮਿੰਦਰ ਸਿੰਘ)-ਸ਼ਹਿਰ ਦੀਆਂ 85 ਵਾਰਡਾਂ ਵਿਚੋਂ ਘਰ-ਘਰ ਤੋਂ ਲੈ ਕੇ ਗਲੀਆਂ ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਕੂੜਾ ਚੁਕਣ ਅਤੇ ਉਸ ਨੂੰ ਡੰਪ ਤੱਕ ਪਹੁੰਚਾਉਣ ’ਚ ਲੱਗੀ ਟ੍ਰਿਪਲ ਆਰ ਕੰਪਨੀ ਦਾ ਕੰਮ ਤਸੱਲੀ ਜਨਕ ਨਾ ਹੋਣ ਕਰਕੇ ਨਗਰ ਨਿਗਮ ਵਲੋਂ ਕੰਪਨੀ ਨੂੰ ਉਸ ਦੀਆਂ ਸੇਵਾਵਾਂ ਖਤਮ ਕਰਨ ਲਈ ਚੇਤਾਵਨੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 30 ਦਿਨਾਂ ’ਚ ਆਪਣੀਆਂ ਸਾਰੀਆਂ ਕਮੀਆਂ ਨੂੰ ਦੂਰ ਕਰਨ ਲਈ ਸੰਬੰਧੀ ਸਮਾਂਬੰਧ ਮਿਤੀਆਂ ਦੇ ਨਾਲ ਐਕਸ਼ਨ ਪਲਾਨ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਨਗਰ ਨਿਗਮ ਵਲੋਂ ਇਸ ਤੋਂ ਪਹਿਲਾਂ ਵੀ ਖਾਮੀਆਂ ਨੂੰ ਲੈ ਕੇ 14 ਨੋਟਿਸ ਜਾਰੀ ਕੀਤੇ ਜਾ ਚੁਕੇ ਹਨ ਜੋ 13 ਜੁਲਾਈ 2026 ਤੋਂ 12 ਅਕਤੂਬਰ ਤੱਕ ਜਾਰੀ ਹੋਏ ਹਨ।
ਅਜੀਤ ਡੈਸਕ
18-11-2026