29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਜ਼ਿਲ੍ਹੇ ਭਰ ਦੇ ਮੈਡੀਕਲ ਸਟੋਰਾਂ ਖ਼ਿਲਾਫ਼ ਡਰੱਗ ਵਿਭਾਗ ਦੀ ਕਾਰਵਾਈ ਜਾਰੀ- 2 ਹੋਰ ਦੇ ਲਾਇੰਸਸ ਰੱਦ

ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)-ਨਸ਼ੀਲੀਆਂ ਦਵਾਈਆਂ ਖਾਸ ਕਰਕੇ ‘ਪ੍ਰੈਗਾਬਾਲਿਨ’ ਦੀ ਗ਼ੈਰ ਕਾਨੂੰਨੀ ਵਿਕਰੀ ਤੇ ਹੋਰ ਨਸ਼ੀਲੀਆਂ ਦਵਾਈਆਂ ਦੀ ਕਾਨੂੰਨ ਵਿਰੋਧ ਵਰਤੋਂ ਕਰਨ ਤੇ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਡੀਕਲ ਸਟੋਰਾਂ ਖ਼ਿਲਾਫ਼ ਕਾਰਵਾਈ ਜ਼ਾਰੀ ਹੈ। ਅੱਜ ਜੋਨਲ ਲਾਇਸੰਸਿਗ ਅਥਾਰਿਟੀ ਫੂਡ ਐਂਡ ਡਰਗ ਵਲੋਂ ਅਜਿਹੇ ਹੀ ਨਿਯਮਾਂ ਦੀ ਉਲੰਘਣਾ ਤਹਿਤ ਕਾਰਵਾਈ ਕਰਦਿਆਂ 40 ਮੈਡੀਕਲ ਸਟੋਰਾਂ ਦੇ ਲਾਇਸੰਸ ਮੁਅੱਤਲ ਕਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜ਼ਾਰੀ ਕੀਤੇ ਗਏ ਹਨ ਜਦੋਂ ਕਿ 2 ਹੋਰ ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ ।

ਅਜੀਤ ਡੈਸਕ 29-11-2026
ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)-ਨਸ਼ੀਲੀਆਂ ਦਵਾਈਆਂ ਖਾਸ ਕਰਕੇ ‘ਪ੍ਰੈਗਾਬਾਲਿਨ’ ਦੀ ਗ਼ੈਰ ਕਾਨੂੰਨੀ ਵਿਕਰੀ ਤੇ ਹੋਰ ਨਸ਼ੀਲੀਆਂ ਦਵਾਈਆਂ ਦੀ ਕਾਨੂੰਨ ਵਿਰੋਧ ਵਰਤੋਂ ਕਰਨ ਤੇ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਡੀਕਲ ਸਟੋਰਾਂ ਖ਼ਿਲਾਫ਼ ਕਾਰਵਾਈ ਜ਼ਾਰੀ ਹੈ। ਅੱਜ ਜੋਨਲ ਲਾਇਸੰਸਿਗ ਅਥਾਰਿਟੀ ਫੂਡ ਐਂਡ ਡਰਗ ਵਲੋਂ ਅਜਿਹੇ ਹੀ ਨਿਯਮਾਂ ਦੀ ਉਲੰਘਣਾ ਤਹਿਤ ਕਾਰਵਾਈ ਕਰਦਿਆਂ 40 ਮੈਡੀਕਲ ਸਟੋਰਾਂ ਦੇ ਲਾਇਸੰਸ ਮੁਅੱਤਲ ਕਰ ਦਿੱਤੇ ਗਏ ਹਨ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜ਼ਾਰੀ ਕੀਤੇ ਗਏ ਹਨ ਜਦੋਂ ਕਿ 2 ਹੋਰ ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ । ਇਸ ਤੋਂ ਪਹਿਲਾਂ ਹਾਲ ’ਚ ਹੀ 20 ਲਾਇੰਸਸ ਰੱਦ ਕੀਤੇ ਗਏ ਸਨ । ਜਾਣਕਾਰੀ ਅਨੁਸਾਰ ਦੀਪ ਮੈਡੀਕਲ ਹਾਲ ਚੋਗਾਵਾਂ ਰੋਡ ਅਜਨਾਲਾ, ਨਿਊ ਰਾਣਾ ਕੈਮਿਸਟ ਸ਼ਾਪ ਵੇਰਕਾ ਦੇ ਪ੍ਰਚੂਨ ਵਿਕਰੀ ਦਵਾਈ ਵਿਕਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡਰੱਗਜ਼ ਰੂਲਜ਼ 1945 ਦੀਆਂ ਵੱਖ-ਵੱਖ ਉਲੰਘਣਾਵਾਂ ਕਾਰਨ ਜ਼ਿਲ੍ਹੇ ਦੇ 40 ਹੋਰ ਕੈਮਿਸਟਾਂ ਦੇ ਡਰੱਗ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ। ਇਸੇ ਸਾਲ ਬੀਤੇ 17 ਅਕਤੂਬਰ ਨੂੰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਸ਼੍ਰੀਮਤੀ ਬਬਲੀਨ ਕੌਰ ਅਤੇ ਸੁਖਦੀਪ ਸਿੰਘ (ਡੀ.ਸੀ.ਓ. ਅੰਮ੍ਰਿਤਸਰ) ਦੁਆਰਾ ‘ਨਿਊ ਰਾਣਾ ਕੈਮਿਸਟ ਸ਼ਾਪ’ ਵੇਰਕਾ ਦੀ ਦੁਕਾਨ ਦੀ ਜਾਂਚ ਕੀਤੀ ਗਈ। ਇਸ ਦੌਰਾਨ ਚਾਰ ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ, ਕਿਉਂਕਿ ਦੁਕਾਨ ਦੇ ਇੰਚਾਰਜ ਇਨ੍ਹਾਂ ਦਵਾਈਆਂ ਦੀ ਖ਼ਰੀਦ ਅਤੇ ਵਿਕਰੀ ਦਾ ਰਿਕਾਰਡ ਪੇਸ਼ ਕਰਨ ਵਿੱਚ ਅਸਫਲ ਰਹੇ ਸਨ ਅਤੇ ਜ਼ਬਤ ਕੀਤੀਆਂ ਗਈਆਂ ਇਨ੍ਹਾਂ ਦਵਾਈਆਂ ਵਿੱਚ (ਪ੍ਰੈਗਾਬਾਲਿਨ) ਮੁੱਖ ਤੱਤ ਵਜੋਂ ਸ਼ਾਮਲ ਸੀ। ਇਸੇ ਤਰ੍ਹਾਂ 22 ਅਕਤੂਬਰ ਨੂੰ ਗੁਰਦੀਪ ਸਿੰਘ (ਡਰੱਗ ਕੰਟਰੋਲ ਅਫ਼ਸਰ- 5 ਅਤੇ ਰੋਹਿਤ ਸ਼ਰਮਾ (ਡੀ.ਸੀ.ਓ.1 ) ਵਲੋਂ ਦੀਪਕ ਮੈਡੀਕਲ ਹਾਲ ਚੋਗਾਵਾਂ ਰੋਡ ਅਜਨਾਲਾ ਵਿਖੇ ਅਚਾਨਕ ਨਿਰੀਖਣ ਕੀਤਾ। ਜਾਂਚ ਦੌਰਾਨ 5 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ, ਕਿਉਂਕਿ ਦੁਕਾਨ ਦਾ ਵ੍ਰਿਕੇਤਾ ਇਨ੍ਹਾਂ ਦਵਾਈਆਂ ਦੀ ਖ਼ਰੀਦ ਅਤੇ ਵਿਕਰੀ ਦਾ ਰਿਕਾਰਡ ਪੇਸ਼ ਕਰਨ ਵਿਚ ਅਸਫਲ ਰਿਹਾ ਸੀ ਤੇ ਜ਼ਬਤ ਕੀਤੀਆਂ ਗਈਆਂ 5 ਦਵਾਈਆਂ ਵਿਚੋਂ 3 ਦਵਾਈਆਂ ਦੀ ਮਿਆਦ ਪੁੱਗ ਚੁੱਕੀ ਸੀ ਜਿਨ੍ਹਾਂ ਨੂੰ ਦੁਕਾਨ ਵਿਚ ਵਿਕਰੀ ਅਤੇ ਵੰਡ ਲਈ ਰੱਖਿਆ ਗਿਆ ਸੀ। ਇਸ ਤੋਂ ਇਲਾਵਾ, ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਇੰਚਾਰਜ ਵਲੋਂ ਕਿਸੇ ਯੋਗ ਵਿਅਕਤੀ ਦੀ ਗ਼ੈਰ-ਮੌਜੂਦਗੀ ਵਿਚ ਸ਼ੈਡਿਊਲ ਐਚ. ਦਵਾਈਆਂ ਵੇਚੀਆਂ ਜਾ ਰਹੀਆਂ ਸਨ। ਦੋਵਾਂ ਮੈਡੀਕਲ ਸਟੋਰਾਂ ਦੀਆਂ ਫਰਮਾਂ ਨੂੰ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਹ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਅਤੇ ਜ਼ਬਤ ਕੀਤੀਆਂ ਦਵਾਈਆਂ ਦਾ ਰਿਕਾਰਡ ਪੇਸ਼ ਕਰਨ ਵਿੱਚ ਅਸਫਲ ਰਹੇ। ਉਲੰਘਣਾਵਾਂ ਦੀ ਗੰਭੀਰਤਾ ਅਤੇ ਜਨਤਕ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਜ਼ੋਨਲ ਲਾਇਸੈਂਸਿੰਗ ਅਥਾਰਟੀ ਅੰਮ੍ਰਿਤਸਰ ਨੇ ਅੱਜ ਦੋਵਾਂ ਫ਼ਰਮਾਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਐਫ.ਡੀ.ਏ. ਅੰਮ੍ਰਿਤਸਰ ਜ਼ੋਨ ਦੇ ਡਰੱਗਜ਼ ਵਿੰਗ ਨੇ 20 ਗ਼ਲਤ ਕੈਮਿਸਟਾਂ ਦੇ ਲਾਇਸੈਂਸ ਇਸੇ ਤਰ੍ਹਾਂ ਦੀਆਂ ਉਲੰਘਣਾਵਾਂ ਲਈ ਰੱਦ ਕਰ ਦਿੱਤੇ ਹਨ ਜੋ ਕਿ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਜਨਤਕ ਹਿੱਤਾਂ ਦੀ ਰਾਖੀ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।
ਪਿਛਲੀ ਖ਼ਬਰ ਛੇਵੀਂ ਵਾਰ ਬਿਨਾਂ ਮੁਕਾਬਲਾ ਮੁੜ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਦਫ਼ਤਰ ਪੁੱਜੇ ਧਾਮੀ ਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲ... ਅਗਲੀ ਖ਼ਬਰ ਮੋਟਰਸਾਈਕਲ ਸਵਾਰ ਵਲੋਂ ਰਾਹ ਨਾ ਦੇਣ ’ਤੇ ਕਾਰ ਸਵਾਰ ਨੇ ਚਲਾਈਆਂ ਅੰਨੇਵਾਹ ਗੋਲੀਆਂ, ਮੋਟਰਸਾਇਕਲ ਸਵਾਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।