29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲੇਖਕ ਅਦਾਕਾਰ ਕਲਾ ਮੰਚ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਸਨਮਾਨ ਸਮਾਰੋਹ

ਬਾਬਾ ਬਕਾਲਾ ਸਾਹਿਬ, 28 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵਲੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਇਕ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਮੀਟਿੰਗ ਹਾਲ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸਰਵਸ੍ਰੀ ਮੱਖਣ ਕੁਹਾੜ ਗੁਰਦਾਸਪੁਰ, ਗੁਰਮੀਤ ਸਿੰਘ ਬਾਜਵਾ ਕਲਾਨੌਰ, ਨਾਮਵਰ ਗਾਇਕ ਦਲਵਿੰਦਰ ਦਿਆਲਪੁਰੀ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰਸੀਪਲ ਰਘਬੀਰਟ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਫੀਲਡ ਪੱਤਰਕਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਸ੍ਰੀ ਓਮ ਪ੍ਰਕਾਸ਼ ਸਪਰਾ ਸਾਹਿਤ ਸੰਪਾਦਕ ਮਿੱਤਰ ਸੰਗਮ ਪੱਤ੍ਰਿਕਾ ਦਿੱਲੀ, ਹਰਦਰਸ਼ਨ ਸਿੰਘ ਕਮਲ ਪ੍ਰਧਾਨ ਮਾਝਾ ਜਨਵਾਦੀ ਲੇਖਕ ਸਭਾ ਤਰਨ ਤਾਰਨ, ਕੁਲਵਿੰਦਰ ਸਿੰਘ ਗਾਖਲ ਪ੍ਰਧਾਨ ਸਾਹਿਤਕ ਮੰਚ ਜਲੰਧਰ, ਗਿਆਨੀ ਗੁਲਜ਼ਾਰ ਸਿੰਘ ਖੈੜਾ ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ, ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਦੇ ਸਰਪ੍ਰਸਤ ਬਾਪੂ ਅਜੈਬ ਸਿੰਘ ਬੋਦੇਵਾਲ, ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਲਾਲੀ ਕਰਤਾਰਪੁਰੀ ਪ੍ਰਧਾਨ ਸਾਹਿਤ ਸਭਾ ਕਰਤਾਰਪੁਰ, ਸਰਪੰਚ ਗਰਜਿੰਦਰ ਸਿੰਘ ਸਠਿਆਲਾ, ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ ਸਠਿਆਲਾ ਆਦਿ ਸ਼ੁਸ਼ੋਭਿਤ ਹੋਏ ।

ਅਜੀਤ ਡੈਸਕ 29-11-2026
ਬਾਬਾ ਬਕਾਲਾ ਸਾਹਿਬ, 28 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵਲੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਇਕ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਮੀਟਿੰਗ ਹਾਲ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸਰਵਸ੍ਰੀ ਮੱਖਣ ਕੁਹਾੜ ਗੁਰਦਾਸਪੁਰ, ਗੁਰਮੀਤ ਸਿੰਘ ਬਾਜਵਾ ਕਲਾਨੌਰ, ਨਾਮਵਰ ਗਾਇਕ ਦਲਵਿੰਦਰ ਦਿਆਲਪੁਰੀ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰਸੀਪਲ ਰਘਬੀਰਟ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਫੀਲਡ ਪੱਤਰਕਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਸ੍ਰੀ ਓਮ ਪ੍ਰਕਾਸ਼ ਸਪਰਾ ਸਾਹਿਤ ਸੰਪਾਦਕ ਮਿੱਤਰ ਸੰਗਮ ਪੱਤ੍ਰਿਕਾ ਦਿੱਲੀ, ਹਰਦਰਸ਼ਨ ਸਿੰਘ ਕਮਲ ਪ੍ਰਧਾਨ ਮਾਝਾ ਜਨਵਾਦੀ ਲੇਖਕ ਸਭਾ ਤਰਨ ਤਾਰਨ, ਕੁਲਵਿੰਦਰ ਸਿੰਘ ਗਾਖਲ ਪ੍ਰਧਾਨ ਸਾਹਿਤਕ ਮੰਚ ਜਲੰਧਰ, ਗਿਆਨੀ ਗੁਲਜ਼ਾਰ ਸਿੰਘ ਖੈੜਾ ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ, ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਦੇ ਸਰਪ੍ਰਸਤ ਬਾਪੂ ਅਜੈਬ ਸਿੰਘ ਬੋਦੇਵਾਲ, ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਲਾਲੀ ਕਰਤਾਰਪੁਰੀ ਪ੍ਰਧਾਨ ਸਾਹਿਤ ਸਭਾ ਕਰਤਾਰਪੁਰ, ਸਰਪੰਚ ਗਰਜਿੰਦਰ ਸਿੰਘ ਸਠਿਆਲਾ, ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ ਸਠਿਆਲਾ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਦੇ ਸੰਚਾਲਕ ਸਕੱਤਰ ਸਿੰਘ ਪੁਰੇਵਾਲ ਵੱਲੋਂ ਕਵੀ ਅਜੀਤ ਸਿੰਘ ਸਠਿਆਲਵੀ ਨੂੰ ਬਾਪੂ ਮੁਖਤਾਰ ਸਿੰਘ ਕੰਗ ਯਾਦਗਾਰੀ ਐਵਾਰਡ ਨਾਲ ਅਤੇ ਕਵਿੱਤਰੀ ਸਿਮਰਨਜੀਤ ਕੌਰ ਮਾਹਲਾ ਨੂੰ ਮਾਤਾ ਕੁਲਵੰਤ ਕੌਰ ਕੰਗ ਯਾਦਗਾਰੀ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ । ਪਾੰਜਬੀ ਸਾਹਿਤ ਸਭਾ ਬਾਬਾ ਬਹਕਾਲਾ ਸਾਹਿਬ ਵਲੋਂ ਸ਼ਾਇਰ ਹਰਦਰਸ਼ਨ ਸਿੰਘ ਕਮਲ ਨੂੰ ਮਰਹੂਮ ਰਣਜੀਤ ਸਿੰਘ ਬਾਬਲ ਯਾਦਗਾਰੀ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ, ਜਦਕਿ ਉੱਘੇ ਸਮਾਜ ਸੇਵੀ ਸਰਬਪਾਲ ਸਿੰਘ ਲੁਧਿਆਣਾ, ਕਵੀ ਸੰਤੋਖ ਸਿੰਘ ਗੁਰਾਇਆ, ਗੀਤਕਾਰ ਸੁਲੱਖਣ ਸਿੰਘ ਦਿਓਲ ਅਤੇ ਖਿਡਾਰੀ ਹਰਕੀਰਤ ਸਿੰਘ ਕੰਗ ਨੂੰ ਵੀ ਸਭਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ । ਉਪਰੰਤ ਹੋਏ ਕਵੀ ਦਰਬਾਰ ਵਿੱਚ ਮੱਖਣ ਭੈਣੀਵਾਲਾ, ਗੁਰਮੇਜ ਸਹੋਤਾ, ਸੁਲੱਖਣ ਸਿੰਘ ਦਿਓਲ, ਲਖਵਿੰਦਰ ਸਿੰਘ ਉੱਪਲ, ਡਾ: ਰਮਨ ਕੁਮਾਰ, ਸਤਰਾਜ ਜਲਾਲਾਂਬਾਦੀ, ਸੁਬੇਗ ਸਿੰਘ ਮੀਆਂਵਿੰਡ, ਸੂਬੇਦਾਰ ਹਰਜੀਤ ਸਿੰਘ, ਮਨਦੀਪ ਸਿੰਘ ਰਾਜਨ, ਸੋਨੂੰ ਸੁਲਤਾਨ, ਸੁਖਦੇਵ ਸਿੰਘ ਗੰਡਵਾਂ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਸਰਬਜੀਤ ਕੌਰ, ਰਮਨਦੀਪ ਕੌਰ, ਸੁਖਵਿੰਦਰ ਕੌਰ ਬਟਾਲਾ, ਪਰਮਜੀਤ ਕੌਰ ਮਾਹਲਾ, ਮਨਰੀਤਜੋਤ ਕੌਰ, ਹਰਜਿੰਦਰ ਕੌਰ, ਅਮਨਦੀਪ ਕੌਰ, ਪੂਜਾ ਰਈਆ, ਚੰਦਨਪ੍ਰੀਤ ਕੌਰ, ਜਗਦੀਸ਼ ਸਿੰਘ ਬਮਰਾਹ, ਜਸਪਾਲ ਸਿੰਘ ਧੂਲਕਾ, ਨਾਨਕ ਚੰਦ ਵਸ਼ਿਸ਼ਟ, ਸਰਬਜੀਤ ਸਿੰਘ ਪੱਡਾ, ਮਾ: ਬਲਬੀਰ ਸਿੰਘ ਬੋਲੇਵਾਲ, ਮਨੋਜ ਫਗਵਾੜਵੀ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਜਸਮੇਲ ਸਿੰਘ ਜੋਧੇ, ਬਲਦੇਵ ਸਿੰਘ ਸਠਿਆਲਾ, ਗੁਲ ਨੂਰਪੁਰੀ, ਕਾਲੇ ਸ਼ਾਹ ਟਾਂਗਰਾ, ਜਸਵਿੰਦਰ ਸਿੰਘ ਸਠਿਆਲਾ ਨੇ ਕਾਵਿ ਰਚਾਨਵਾਂ ਰਾਹੀਂ ਚੰਗਾ ਰੰਗ ਬੰਨਿਆ । ਮੰਚ ਸੰਚਾਲਨ ਦੇ ਫਰਜ਼ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਤੋਂ ਸੀ.ਆਈ.ਐਸ. ਐਫ. ਦਾ ਸਰਕਾਰੀ ਪਿਸਤੌਲ ਹੋਇਆ ਚੋਰੀ ਅਗਲੀ ਖ਼ਬਰ ਛੇਵੀਂ ਵਾਰ ਬਿਨਾਂ ਮੁਕਾਬਲਾ ਮੁੜ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਦਫ਼ਤਰ ਪੁੱਜੇ ਧਾਮੀ ਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।