22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮਿਡ-ਡੇਅ-ਮੀਲ ਵਰਕਰ ਯੂਨੀਅਨ ਨੇ ਕੈਬਨਿਟ ਮੰਤਰੀ ਭੱੁਲਰ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 26-01-2026
ਪੱਟੀ, 25 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਮਿਡ-ਡੇਅ ਮੀਲ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਵਿਸ਼ਾਲ ਰੈਲੀ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪੱਟੀ ਵਿਖੇ ਹੋਈ | ਇਸ ਰੈਲੀ ਨੂੰ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਜ਼ਿਲ੍ਹਾ ਸਕੱਤਰ ਰਣਜੀਤ ਕੌਰ, ਇਸਤਰੀ ਮੁਕਤੀ ਮੋਰਚੇ ਦੀ ਜ਼ਿਲ੍ਹਾ ਸਕੱਤਰ ਨਰਿੰਦਰ ਕੌਰ, ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਧਰਮ ਸਿੰਘ ਪੱਟੀ, ਪੈਨਸ਼ਨਰ ਯੂਨੀਅਨ ਦੇ ਆਗੂ ਜਗਤਾਰ ਸਿੰਘ ਆਸਲ ਨੇ ਸੰਬੋਧਨ ਕੀਤਾ | ਰੈਲੀ ਉਪਰੰਤ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਮਿਡ ਡੇ ਮੀਲ ਅਤੇ ਸਫਾਈ ਸੇਵਕ ਵਰਕਰਾਂ ਦਾ ਮਿਹਨਤਾਨਾ ਦੁਗਣਾ ਕੀਤਾ ਜਾਵੇ, ਜੋ ਇਸ ਵਕਤ 3000 ਹਜਾਰ ਰੁਪਏ ਹੈ ਨੂੰ 6000 ਰੁਪਏ ਕੀਤਾ ਜਾਵੇ, 5 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ, ਮਿਡ-ਡੇ-ਮੀਲ ਵਰਕਰਾਂ ਨੂੰ ਵਰਦੀਆਂ ਦਿੱਤੀਆਂ ਜਾਣ, ਵਾਧੂ ਕੰਮ ਦੇ ਵਾਧੂ ਪੈਸੇ ਦਿੱਤੇ ਜਾਣ | ਕੈਬਨਿਟ ਮੰਤਰੀ ਭੱੁਲਰ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਮੰਗਾਂ ਜਾਇਜ ਹਨ ਅਤੇ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਰੰਤ ਭੇਜ ਦਿੱਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਅੰਤ ਕੌਰ, ਅਮਨਦੀਪ ਕੌਰ, ਪਰਵੀਨ ਕੌਰ, ਰਜਵੰਤ ਕੌਰ, ਕੁਲਵੰਤ ਕੌਰ, ਵੀਨਾ ਰਾਣੀ, ਸਿਮਰਨਜੀਤ ਕੌਰ, ਸਰਬਜੀਤ ਕੌਰ ਕੱਚਾ ਪੱਕਾ, ਸਰਬਜੀਤ ਕੌਰ ਆਸਲ, ਅਮਨਦੀਪ ਕੌਰ, ਮਨਜਿੰਦਰ ਕੌਰ ਹਰੀਕੇ, ਗੁਰਜੀਤ ਕੌਰ, ਬਲਵਿੰਦਰ ਕੌਰ, ਜਸਵੰਤ ਸਿੰਘ, ਰਾਜ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਸ.ਐਸ.ਪੀ. ਲਾਂਬਾ ਦੀ ਅਗਵਾਈ ਹੇਠ 26 ਜਨਵਰੀ ਮੌਕੇ ਸ਼ਹਿਰ ਵਿਚ ਫਲੈਗ ਮਾਰਚ <br/> ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼:- ਸੁਖਵਿੰਦਰ ਸਿੰਘ ਕਲੇਰ ਖੁਰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।