26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬੀਬੀ ਭੱਠਲ ਦੇ ਵਿਵਾਦਿਤ ਬਿਆਨ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ-ਭਾਈ ਵਿਰਸਾ ਸਿੰਘ ਖ਼ਾਲਸਾ <br/>

ਅਜੀਤ ਡੈਸਕ 31-01-2026
ਤਰਨ ਤਾਰਨ, 30 ਜਨਵਰੀ (ਹਰਿੰਦਰ ਸਿੰਘ)­-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਇਕ ਅਨੋਖੇ ਤੇ ਗੁੰਝਲਦਾਰ ਬਿਆਨ 'ਚ ਸਪੱਸ਼ਟ ਕੀਤਾ ਹੈ ਕਿ ਰਾਜ ਦੇ ਆਖਰੀ ਸਮੇਂ ਕੁਝ ਅਫਸਰ ਮੈਨੂੰ ਕਹਿਣ ਲੱਗੇ, ਸਰਕਾਰ ਦੁਬਾਰਾ ਫਿਰ ਬਣਾਈ ਜਾ ਸਕਦੀ ਹੈ? ਬੀਬੀ ਭੱਠਲ ਅਨੁਸਾਰ ਮੈਂ ਕਿਹਾ ਉਹ ਕਿਸ ਤਰ੍ਹਾਂ, ਉਨ੍ਹਾਂ ਅਫਸਰਾਂ ਨੇ ਕਿਹਾ ਇਸ ਪਲੇਨ ਨੀਤੀ ਨੂੰ ਕਾਮਯਾਬ ਕਰਨ ਅਤੇ ਰੱਬੀ ਖ਼ਲਕਤ ਰਾਜ ਦੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਬੰਬ ਧਮਾਕੇ ਕਰਨੇ ਪੈਣਗੇ | ਬੀਬੀ ਭੱਠਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੈਂ ਅਜਿਹਾ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ | ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਗੁੰਝਲਦਾਰ ਬਿਆਨ ਤੇ ਖੁੱਲ੍ਹੇਆਮ ਚੁਣੌਤੀ ਕਰਦੀ ਹੈ ਕਿ ਅਗਰ ਬੀਬੀ ਭੱਠਲ ਦਾ ਇਹ ਬਿਆਨ ਬਿਲਕੁਲ ਠੀਕ ਅਤੇ ਸੱਚ ਦੇ ਨਾਲ-ਨਾਲ ਹੋਰ ਸਰਕਾਰਾਂ ਤੇ ਉਂਗਲੀਆਂ ਚੁੱਕ ਰਿਹਾ ਹੈ ਅਤੇ ਸਪੱਸ਼ਟ ਫਿਰ ਹੈ ਕਿ ਸਰਕਾਰਾਂ ਅਜਿਹਾ ਕਰਦੀਆਂ ਆਈਆਂ ਹਨ ਅਤੇ ਕਰਦੀਆਂ ਵੀ ਰਹਿਣਗੀਆਂ | ਇਸ ਕਰਕੇ ਬੀਬੀ ਭੱਠਲ ਨੂੰ ਅਜਿਹੇ ਅਫਸਰਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਨੰਗਾ ਕਰਨਾ ਚਾਹੀਦਾ ਹੈ ਅਤੇ ਰਾਜ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਗੁੰਝਲਦਾਰ ਦਿੱਤੇ ਬਿਆਨ ਦੀ ਉੱਚ ਪੱਧਰ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕੀਤਾ | ਭਾਈ ਖਾਲਸਾ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੰਗ ਅਨੁਸਾਰ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਦਿੱਤੇ ਵਿਵਾਦਿਤ ਬਿਆਨ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ, ਤਾਂ ਕਿ ਰਾਜ ਦੇ ਲੋਕਾਂ ਨੂੰ ਪੂਰਾ ਪਤਾ ਲੱਗ ਸਕੇ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਦੇ ਘਰ-ਘਰ ਜਾ ਕੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵਾਸਤੇ ਅਪਾਇ... ਅਗਲੀ ਖ਼ਬਰ ਅੱਡਾ ਝਬਾਲ ਵਿਖੇ ਭਿਖਾਰੀਆਂ ਦੀ ਵਧ ਰਹੀ ਗਿਣਤੀ ਤੋਂ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।