25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਅਫ਼ੀਮ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਸਰਹੱਦ ਨੇੜਿਓਾ ਬਰਾਮਦ ਕੀਤੀ ਗਈ 524 ਗ੍ਰਾਮ ਹੈਰੋਇਨ

ਅਜੀਤ ਡੈਸਕ 31-01-2026
ਤਰਨ ਤਾਰਨ, 30 ਜਨਵਰੀ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਪੁਲਿਸ ਨੇ ਭਾਰੀ ਮਾਤਰਾ ਵਿਚ ਅਫ਼ੀਮ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਦੂਸਰੇ ਮਾਮਲੇ ਵਿਚ ਸਰਹੱਦ ਨੇੜਿਓਾ ਇਕ ਖ਼ੇਤ ਵਿਚੋਂ 524 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਇਸ ਮਾਮਲੇ ਵਿਚ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ ਹੈ | ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਵਲਟੋਹਾ ਦੇ ਏ.ਐਸ.ਆਈ. ਕੁਲਵਿੰਦਰ ਸਿੰਘ ਨੇ ਪੁਲ ਿਲੰਕ ਸੂਆ ਡਿੱਬੀਪੁਰਾ ਵਿਖੇ ਨਾਕਾਬੰਦੀ ਦੌਰਾਨ ਕੁਲਦੀਪ ਸਿੰਘ ਉਰਫ਼ ਫਤਹਿ ਪੁੱਤਰ ਜਸਵੰਤ ਸਿੰਘ ਵਾਸੀ ਡਿੱਬੀਪੁਰਾ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 244 ਗ੍ਰਾਮ ਅਫ਼ੀਮ ਬਰਾਮਦ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਥਾਣਾ ਖਾਲੜਾ ਦੇ ਐਸ.ਐਚ.ਓ. ਬਲਜਿੰਦਰ ਸਿੰਘ ਨੂੰ ਏ.ਡੀ.ਸੀ. ਆਪ੍ਰੇਟਰ ਐਸ.ਟੀ.ਸੀ. ਕਰਨਬੀਰ ਸਿੰਘ ਨੇ ਇਤਲਾਹ ਦਿੱਤੀ ਕਿ ਡਰੋਨ ਰਾਹੀਂ ਕੋਈ ਚੀਜ਼ ਸੁੱਟੀ ਗਈ ਹੈ, ਜਿਸ 'ਤੇ ਉਨ੍ਹਾਂ ਨੇ ਸਿਜੂ ਜਯੋਰੇ ਐਮ.ਜੀ.ਏ.ਸੀ.ਸੀ. ਕੰਪਨੀ 142 ਬੀ.ਐਸ.ਐਫ. ਡੀ.ਟੀ.ਓ. ਮੰਗਲੀ ਨੂੰ ਸੂਚਿਤ ਕੀਤਾ, ਜਿਸ 'ਤੇ ਪੁਲਿਸ ਅਤੇ ਬੀ.ਐਸ.ਐਫ. ਨੇ ਸਾਂਝੇ ਤੌਰ 'ਤੇ ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਰਾਜੋਕੇ ਦੇ ਖ਼ੇਤ ਦੀ ਤਲਾਸ਼ੀ ਲਈ ਤਾਂ ਉਥੇ ਇਕ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ ਹੈ | ਜਿਸ ਵਿਚੋਂ 524 ਗ੍ਰਾਮ ਹੈਰੋਇਨ ਅਤੇ ਪੈਕਿੰਗ ਮੈਟਰੀਅਲ ਵਜ਼ਨ 37 ਗ੍ਰਾਮ ਹੋਇਆ | ਇਸ ਸੰਬੰਧ ਵਿਚ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਮਿਲੇ ਮੋਬਾਈਲ ਤੇ ਹੋਰ ਸਾਮਾਨ <br/> ਅਗਲੀ ਖ਼ਬਰ ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਬਾਜ਼ਾਰਾਂ ਤੇ ਬੱਸ ਸਟੈਂਡ ਵਿਚ ਚਲਾਇਆ ਚੈਕਿੰਗ ਅਭਿਆਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।