19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ 'ਤੇ ਮਾਮਲਾ ਦਰਜ

ਅਜੀਤ ਡੈਸਕ 14-02-2026
ਤਰਨ ਤਾਰਨ, 13 ਫਰਵਰੀ (ਇਕਬਾਲ ਸਿੰਘ ਸੋਢੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ 'ਤੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਅਤੇ ਇਸ ਕੰਮ ਵਿਚ ਉਸ ਦਾ ਸਾਥ ਦੇਣ ਦੇ ਦੋਸ਼ ਹੇਠ ਤਿੰਨ ਹੋਰ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਚੋਹਲਾ ਸਾਹਿਬ ਵਿਖੇ ਇਲਾਕੇ ਦੇ ਇਕ ਪਿੰਡ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਰਬਜੀਤ ਸਿੰਘ ਦੇ ਘਰ ਸਿਲਾਈ ਸਿਖਣ ਜਾਂਦੀ ਸੀ | ਮੈਨੂੰ ਸਿਲਾਈ ਸਰਬਜੀਤ ਸਿੰਘ ਦੀ ਨੂੰ ਹ ਸੁਖਜੀਤ ਕੌਰ ਸਿਖਾਉਂਦੀ ਹੈ ਅਤੇ ਰੋਜਾਨਾਂ ਦੀ ਤਰ੍ਹਾਂ ਜਦੋਂ ਮੈਂ ਸਰਬਜੀਤ ਸਿੰਘ ਦੇ ਘਰ ਸਿਲਾਈ ਸਿੱਖਣ ਗਈ ਅਤੇ ਸ਼ਾਮ ਨੂੰ ਮੈਂ ਘਰ ਵਾਪਸ ਆਉਣ ਲੱਗੀ ਤਾਂ ਸਰਬਜੀਤ ਸਿੰਘ ਤੇ ਜੋਬਨਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀਆਨ ਕਰਮੂਵਾਲਾ ਅਤੇ ਸੁਖਜੀਤ ਕੌਰ ਪਤਨੀ ਜੋਬਨਬੀਰ ਸਿੰਘ ਵਾਸੀ ਕਰਮੂਵਾਲਾ ਨੇ ਮੈਨੂੰ ਘਰ ਜਾਣ ਤੋ ਮਨਾਂ ਕਰ ਦਿੱਤਾ | ਜਦ ਮਾੈ ਘਰ ਜਾਣ ਲਈ ਕਿਹਾ ਤੇ ਫਿਰ ਇਨ੍ਹਾਂ ਨੇ ਵਰਗਲਾ ਕੇ ਘਰ ਰੱਖ ਲਿਆ ਅਤੇ ਇਕ ਕਮਰੇ ਵਿਚ ਬੰਦ ਕਰ ਦਿੱਤਾ | ਸਰਬਜੀਤ ਸਿੰਘ, ਜੋਬਨਬੀਰ ਸਿੰਘ ਅਤੇ ਸੁਖਜੀਤ ਕੌਰ ਨੇ ਮੈਨੂੰ ਪਿੰਡ ਭੰਗਾਲੇ ਗੁਰਚਰਨ ਸਿੰਘ ਪੁੱਤਰ ਬਗੀਚਾ ਸਿੰਘ ਦੇ ਘਰ ਸਫਾਈ ਕਰਨ ਲਈ ਭੇਜ ਦਿੱਤਾ, ਜੋ ਮੈ ਇਨ੍ਹਾਂ ਨੂੰ ਕਿਹਾ ਕਿ ਮੈਂ ਇੱਥੇ ਨਹੀਂ ਰਹਿਣਾ | ਇਨ੍ਹਾਂ ਨੇ ਮੈਨੂੰ ਇਕ ਕਮਰੇ ਵਿਚ ਉਥੇ ਹੀ ਬੰਦ ਕਰ ਦਿੱਤਾ ਫਿਰ ਗੁਰਚਰਨ ਸਿੰਘ ਨੇ ਮੇਰੇ ਕੋਲੋ ਕੋਰੇ ਕਾਗਜਾਂ 'ਤੇ ਦਸਤਖਤ ਵੀ ਕਰਵਾਏ | ਫਿਰ ਗੁਰਚਰਨ ਸਿੰਘ ਨੇ ਮੇਰੇ ਨਾਲ ਤਿੰਨ ਮਹੀਨੇ ਜਬਰ ਜਨਾਹ ਕਰਦਾ ਰਿਹਾ | ਮੇਰੇ ਮਾਤਾ-ਪਿਤਾ ਨੇ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਮੈਂਨੂੰ ਉਥੋੋਂ ਲਿਆਂਦਾ ਅਤੇ ਮੈਨੂੰ ਨਾਰੀ ਨਿਕੇਤਨ ਭੇਜ ਦਿੱਤਾ | ਜਾਂਚ ਅਧਿਕਾਰੀ ਐੱਸ.ਆਈ. ਰਾਣੀ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸੀ-ਪਾਈਟ ਕੈਂਪ ਪੱਟੀ ਵਲੋਂ ਆਰਮੀ ਅਗਨੀਵੀਰ ਦੇ ਲਿਖਤੀ ਪੇਪਰ ਲਈ ਮੁਫ਼ਤ ਸਿਖਲਾਈ ਸ਼ੁਰੂ ਅਗਲੀ ਖ਼ਬਰ ਮਜੀਠੀਆ ਨਾਲ ਬ੍ਰਹਮਪੁਰਾ ਤੇ ਲਾਹੌਰੀਆਂ ਨੇ ਕੀਤੀ ਮੁਲਾਕਾਤ, ਰਿਹਾਈ 'ਤੇ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।