ਝਬਾਲ, 13 ਫਰਵਰੀ (ਸੁਖਦੇਵ ਸਿੰਘ)- ਬੀਤੀ ਰਾਤ ਚੋਰ ਸਰਕਾਰੀ ਹਾਈ ਸਕੂਲ ਖੈਰਦੀਕੇ ਅਤੇ ਪ੍ਰਾਇਮਰੀ ਸਕੂਲ ਦੀਆਂ ਬਿਜਲੀ ਦੀਆਂ ਤਾਰਾਂ ਗਮਲੇ ਅਤੇ ਗਰਾਊਾਡ ਵਿਚ ਲੱਗੀਆਂ ਲਾਈਟਾਂ ਚੋਰੀ ਕਰਕੇ ਲੈ ਗਏ | ਇਸ ਸਬੰਧੀ ਸਰਕਾਰੀ ਹਾਈ ਸਕੂਲ ਦੇ ਹੈਂਡ ਮਾਸਟਰ ਰਣਜੀਤ ਸਿੰਘ ਦੱਸਿਆ ਕਿ ਸਵੇਰ ਵੇਲੇ ਜਦੋਂ ਉਹ ਸਕੂਲ ਪੁੱਜੇ ਤਾਂ ਟ੍ਰਾਂਸਫਾਰਮਰ ਤੋਂ ਸਕੂਲ ਤੱਕ ਆਉਂਦੀ ਬਿਜਲੀ ਦੀ ਤਾਰ ਗਾਇਬ ਸੀ, ਜਿਸ ਕਰਕੇ ਸਕੂਲ ਦੀ ਬਿਜਲੀ ਬੰਦ ਰਹਿਣ ਕਾਰਨ ਸਕੂਲ ਪੀਣ ਵਾਲੇ ਪਾਣੀ ਤੋਂ ਵਾਂਝੇ ਹੀ ਰਹੇ | ਉਨਾਂ ਦੱਸਿਆ ਕਿ ਭਾਵੇਂ ਉਨ੍ਹਾਂ ਵਲੋਂ ਸਬੰਧਿਤ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ, ਪਰ ਪੁਲਿਸ ਮੁਲਾਜ਼ਮਾਂ ਵਲੋਂ ਦਰਖ਼ਾਸਤ ਤੇ ਕੋਈ ਫਾਈਲ ਨੰਬਰ ਨਾ ਲਗਾਉਣ ਕਰਕੇ ਬਿਜਲੀ ਅਧਿਕਾਰੀਆਂ ਨੇ ਦਰਖ਼ਾਸਤ ਨੂੰ ਸਵੀਕਾਰ ਨਹੀਂ ਕੀਤਾ | ਜਿਸ ਕਰਕੇ ਸਕੂਲ ਦੀ ਬਿਜਲੀ ਸਪਲਾਈ ਬੰਦ ਰਹਿਣ ਕਰਕੇ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਉਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਚੋਰ ਸਕੂਲ ਵਿਚ ਲੱਗੇ ਸੋਲਰ ਸਿਸਟਮ ਦੀ ਤਾਰ ਲਾਹ ਕੇ ਲੈ ਗਏ ਸਨ | ਇਸੇ ਤਰ੍ਹਾਂ ਨਾਲ ਹੀ ਬਣੇ ਪ੍ਰਾਇਮਰੀ ਸਕੂਲ ਖੈਰਦੀਨਕੇ ਦੇ ਸਕੂਲ ਦੀ ਬਿਜਲੀ ਦੀ ਤਾਰ, ਗਮਲੇ ਅਤੇ ਗਰਾਊਾਡ ਵਿਚ ਲੱਗੀਆਂ ਲਾਈਟਾਂ ਚੋਰੀ ਕਰਕੇ ਲੈ ਗਏ | ਉਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਚੋਰ ਸਟੋਰ ਦਾ ਤਾਲਾ ਤੋੜ ਕੇ ਸਿਲੈਡਰ ਚੋਰੀ ਕਰਕੇ ਲੈ ਗਏ ਸਨ |