19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪਿੰਡ ਚੀਮਾ ਖੁਰਦ ਵਿਖੇ ਕੀਤਾ ਮਰਹੂਮ ਫ਼ੌਜੀ ਗੁਰਭੇਜ ਸਿੰਘ ਦਾ ਅੰਤਿਮ ਸੰਸਕਾਰ <br/>

ਅਜੀਤ ਡੈਸਕ 14-02-2026
ਅਮਰਕੋਟ, 13 ਫਰਵਰੀ (ਭੱਟੀ)- ਪੁਲਿਸ ਥਾਣਾ ਵਲਟੋਹਾ ਅੱਗੇ ਪਿਛਲੇ ਇਕ ਹਫ਼ਤੇ ਤੋਂ ਦਿਨ ਰਾਤ ਸਾਬਕਾ ਫੌਜੀ ਗੁਰਭੇਜ ਸਿੰਘ ਦਾ ਲਾਸ਼ ਰੱਖ ਕੇ ਸਾਬਕਾ ਸੈਨਿਕ ਜਥੇਬੰਦੀਆਂ ਤੇ ਮਿ੍ਤਕ ਦੇ ਵਾਰਸਾਂ ਵਲੋਂ ਲਗਾਤਾਰ ਧਰਨਾ ਥਾਣੇ ਮੁੱਖ ਗੇਟ ਅੱਗੇ ਦੇ ਪੱਟੀ ਖੇਮਕਰਨ ਰੋਡ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਹੋਇਆ ਸੀ ਅਤੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਵੱਧ ਚੜ੍ਹ ਕੇ ਧਰਨਾ ਦਿੱਤਾ ਸੀ | ਬੀਤੀ ਰਾਤ ਐੱਸ.ਐੱਸ.ਪੀ. ਤਰਨ ਤਾਰਨ ਸੁਰਿੰਦਰ ਸਿੰਘ ਲਾਂਬਾ ਤੇ ਆਰਮੀ ਦੇ ਕਰਨਲ ਤੇ ਹੋਰ ਅਧਿਕਾਰੀਆਂ ਨੇ ਪਰਿਵਾਰ ਨੂੰ ਸਮਝਾ ਬੁਝਾ ਕੇ ਧਰਨਾ ਚੁੱਕਵਾ ਦਿੱਤਾ ਸੀ | ਜਿਸ ਕਾਰਨ ਸਰਕਾਰੀ ਸਨਮਾਨਾਂ ਨਾਲ ਸਾਬਕਾ ਫੌਜੀ ਗੁਰਭੇਜ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਚੀਮਾ ਖੁਰਦ ਵਿਖੇ ਕੀਤਾ ਗਿਆ | ਫੌਜ ਦੀ ਟੁੱਕੜੀ ਵਲੋਂ ਸਲਾਮੀ ਦਿੱਤੀ ਗਈ | ਇਸ ਮੌਕੇ ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ, ਐੱਸ.ਐੱਚ.ਓ. ਮਨਜੀਤ ਸਿੰਘ, ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਟਾਂਡਾ ਸੈਨਾ ਮੈਡਲ, ਪੰਜਾਬ ਚੇਅਰਮੈਨ ਪਿਆਰਾ ਸਿੰਘ, ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਦਿਲਬਾਗ ਸਿੰਘ, ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਪ੍ਰਧਾਨ ਤੇਜਬੀਰ ਸਿੰਘ ਥਾੰਦਾ, ਸਰਪ੍ਰਸਤ ਸੁਲਖਣ ਸਿੰਘ, ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂ ਸੁੱਚਾ ਸਿੰਘ ਲੱਧੂ, ਕਾਰਜ ਸਿੰਘ ਘਰਿਆਲਾ, ਸਰਪੰਚ ਪ੍ਰਤਾਪ ਸਿੰਘ ਕੁੰਡਾ, ਅੰਗਰੇਜ ਸਿੰਘ ਚੀਮਾ, ਜੈਮਲ ਸਿੰਘ ਚੀਮਾ, ਸਾਬਕਾ ਸਰਪੰਚ ਜਸਵੰਤ ਸਿੰਘ, ਸੁਖਪਾਲ ਸਿੰਘ ਮਿੰਟੂ ਆਦਿ ਤੋਂ ਇਲਾਵਾ ਹੋਰ ਵੀ ਕਿਸਾਨ ਜਥੇਬੰਦੀਆਂ ਸੂਮਲੀਅਤ ਕੀਤੀ ਗਈ |

ਪਿਛਲੀ ਖ਼ਬਰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ-ਐੱਸ.ਐੱਚ.ਓ. ਭੱਟੀ <br/> ਅਗਲੀ ਖ਼ਬਰ ਚੋਰ ਸਰਕਾਰੀ ਹਾਈ ਸਕੂਲ ਖੈਰਦੀਕੇ ਅਤੇ ਪ੍ਰਾਇਮਰੀ ਸਕੂਲ ਦੀ ਬਿਜਲੀ ਦੀ ਤਾਰ, ਲਾਈਟ ਤੇ ਗਮਲੇ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।