19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕੈਮਿਸਟ ਐਸੋਸੀਏਸ਼ਨ ਵਲੋਂ ਧਾਰਮਿਕ ਪ੍ਰੋਗਰਾਮ ਅਤੇ ਲੰਗਰ ਭੰਡਾਰ 16 ਨੂੰ -ਪ੍ਰਧਾਨ ਬਿਮਲ ਅਗਰਵਾਲ <br/>

ਅਜੀਤ ਡੈਸਕ 14-02-2026
ਤਰਨ ਤਾਰਨ, 13 ਫਰਵਰੀ (ਇਕਬਾਲ ਸਿੰਘ ਸੋਢੀ)- 16 ਫਰਵਰੀ ਦਿਨ ਸੋਮਵਾਰ ਨੂੰ ਮਹਾਂ ਸ਼ਿਵਰਾਤਰੀ ਦਿਹਾੜੇ ਮੌਕੇ ਕੈਮਿਸਟ ਐਸੋਸੀਏਸ਼ਨ ਤਰਨ ਤਾਰਨ, ਅਗਰਵਾਲ ਸਭਾ ਤਰਨ ਤਾਰਨ ਅਤੇ ਸ਼ਹਿਰ ਵਾਸੀਆਂ ਦੇ ਸਮੂਹ ਦੇ ਸਹਿਯੋਗ ਨਾਲ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਖੇ ਸੰਕੀਰਤਨ ਅਤੇ ਲੰਗਰ ਭੰਡਾਰਾ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਮਲ ਅਗਰਵਾਲ ਨੇ ਦੱਸਿਆ ਕਿ ਭੰਡਾਰਾ, ਕੰਜਕ ਪੂਜਾ (ਦੇਵੀ ਦੀ ਪੂਜਾ) ਅਤੇ ਬ੍ਰਹਮਾ ਭੋਜਨ ਤੋਂ ਪਹਿਲਾਂ ਭੰਡਾਰਾ ਭਗਵਾਨ ਸ਼ਿਵ ਦੇ ਜਾਪ ਨਾਲ ਸ਼ੁਰੂ ਹੋਵੇਗਾ | ਇਸ ਮੌਕੇ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਦੀਪਕ ਕਿਸ਼ੋਰ ਐਂਡ ਪਾਰਟੀ ਅੰਮਿ੍ਤਸਰ ਵਾਲੇ ਅਤੇ ਕੁਮਾਰ ਮੁਕੇਸ਼ ਐਂਡ ਪਾਰਟੀ ਅੰਮਿ੍ਤਸਰ ਵਾਲੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਭਗਵਾਨ ਸ਼ਿਵ ਨੂੰ ਸਮਰਪਿਤ ਭਜਨ ਗਾਇਨ ਕਰਨਗੇ | ਉਨ੍ਹਾਂ ਕਿਹਾ ਕਿ ਇਹ ਭੰਡਾਰਾ ਹਰ ਸਾਲ ਦੇਸ਼ ਦੀ ਖੁਸ਼ਹਾਲੀ, ਮਨੁੱਖੀ ਭਲਾਈ ਅਤੇ ਸਾਰਿਆਂ ਦੀ ਭਲਾਈ ਲਈ ਆਯੋਜਿਤ ਕੀਤਾ ਜਾਂਦਾ ਹੈ | ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਸ਼ਾਲ ਭੰਡਾਰੇ ਵਿਚ ਹਾਜ਼ਰੀ ਭਰ ਕੇ ਭਗਵਾਨ ਸ਼ਿਵ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਨਰਿੰਦਰ ਪੁਰੀ, ਜਤਿਨ ਅਗਰਵਾਲ, ਸੰਜੇ ਗੁਪਤਾ, ਪਿ੍ਤਪਾਲ ਸਿੰਘ, ਮਨੀਸ਼ ਅਰੋੜਾ, ਅਸ਼ਵਨੀ ਕੁਮਾਰ ਐਸ.ਕੇ., ਰੋਹਿਤ ਭਾਰਦਵਾਜ, ਜਤਿੰਦਰਜੀਤ ਸਿੰਘ, ਵੀਰੂ ਰਾਮ, ਪੰਡਿਤ ਪਵਨ ਕੁਮਾਰ ਸ਼ਾਸਤਰੀ, ਕਿਸ਼ਨ ਦੇਵ, ਵਿਜੇ ਕੁਮਾਰ ਮਹੰਤ, ਨੀਰਜ ਮਿੱਤਲ, ਦੀਪਕ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 10 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. ਸੁਰਿੰਦਰ ਲਾਂਬਾ <br/> ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਨਾਲ ਜੁੜੇ ਹੋਏ ਕਿਸਾਨਾਂ ਨੇ 19ਵੇਂ ਪੀ.ਡੀ.ਐੱਫ.ਏ. ਦੇ ਮੇਲੇ ਵਿਚ ਜਿੱਤੇ ਇਨਾਮ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।