19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕਿ੍ਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਨਾਲ ਜੁੜੇ ਹੋਏ ਕਿਸਾਨਾਂ ਨੇ 19ਵੇਂ ਪੀ.ਡੀ.ਐੱਫ.ਏ. ਦੇ ਮੇਲੇ ਵਿਚ ਜਿੱਤੇ ਇਨਾਮ <br/>

ਪਸ਼ੂ ਮੇਲੇ ਵਿਚ ਇਨਾਮ ਜਿੱਤਣ ਵਾਲੀ ਨੀਲੀ ਰਾਵੀ ਮੱਝ ਦੇ ਮਾਲਕ ਕਿਸਾਨ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤਰਨ ਤਾਰਨ ਦੇ ਅਧਿਕਾਰੀ | ਤਸਵੀਰ:ਕੁੰਦਰਾ <br/> 14-02-2026
ਹਰੀਕੇ ਪੱਤਣ, 13 ਫਰਵਰੀ (ਸੰਜੀਵ ਕੁੰਦਰਾ)- ਪੀ.ਡੀ.ਐੱਫ.ਏ ਵਲੋਂ 7 ਤੋਂ 9 ਫਰਵਰੀ ਤੱਕ 19 ਵਾਂ ਪੀ.ਡੀ.ਐੱਫ.ਏ ਅੰਤਰਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ 2026 ਕਰਵਾਇਆ ਗਿਆ | ਇਸ ਮੇਲੇ ਵਿਚ ਵੱਖ-ਵੱਖ ਸੂਬਿਆਂ ਦੇ ਪਸ਼ੂ ਪਾਲਕਾਂ ਵਲੋਂ ਭਾਗ ਲਿਆ ਗਿਆ | ਇਸ ਮੇਲੇ ਵਿਚ ਗਾਵਾਂ ਅਤੇ ਮੱਝਾਂ ਦੇ ਦੁੱਧ ਚੁਆਈ ਅਤੇ ਨਸਲ ਮੁਕਾਬਲੇ ਕਰਵਾਏ ਗਏ | ਮੇਲੇ ਵਿਚ ਕਿ੍ਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਨਾਲ ਜੁੜੇ ਹੋਏ ਕਿਸਾਨ ਗੁਰਲਾਲ ਸਿੰਘ ਪਿੰਡ ਜਮਾਲਪੁਰ ਦੀ ਨੀਲੀ ਰਾਵੀ ਮੱਝ ਨੇ 25.753 ਕਿੱਲੋ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਦਲਜੀਤ ਸਿੰਘ ਗਿੱਲ ਪਿੰਡ ਮਾੜੀ ਬੋਹੜ ਵਾਲੀ ਦੀ ਦੋ ਦੰਦਾਂ ਵਾਲੀਆਂ ਵਹਿੜਾਂ ਨੇ ਨਸਲ ਮੁਕਾਬਲੇ ਵਿਚ ਪਹਿਲਾ, ਨੋਵਾਂ ਅਤੇ ਦੱਸਵਾਂ ਸਥਾਨ ਹਾਸਲ ਕੀਤਾ | ਡਾ. ਪ੍ਰਭਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ. ਬੂਹ ਨੇ ਦੱਸਿਆ ਕਿ ਇਹ ਕਿਸਾਨ ਵੀਰ ਕਿ੍ਸ਼ੀ ਵਿਗਿਆਨ ਕੇਂਦਰ ਤਰਨ ਤਾਰਨ ਨਾਲ ਜੁੜੇ ਹੋਏ ਹਨ ਅਤੇ ਸਮੇਂ ਸਮੇਂ ਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਮੁਤਾਬਿਕ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਹਨ | ਡਾ.ਰਵਿੰਦਰ ਸਿੰਘ ਗਰੇਵਾਲ ਨਿਰਦੇਸ਼ਕ ਪਸਾਰ ਸਿੱਖਿਆ ਗਡਵਾਸੂ ਲੁਧਿਆਣਾ ਨੇ ਇਨ੍ਹਾਂ ਕਿਸਾਨ ਵੀਰਾਂ ਨੂੰ ਵਧਾਈ ਦਿੱਤੀ ਅਤੇ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅਪੀਲ ਕੀਤੀ ਕਿ ੳਹ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਿਕ ਪਸ਼ੂ ਪਾਲਣ ਦੇ ਧੰੰਦੇ ਨੂੰ ਅਪਣਾ ਕੇ ਆਪਣੀ ਆਮਦਨ ਵਿਚ ਵਾਧਾ ਕਰਨ |

ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਵਲੋਂ ਧਾਰਮਿਕ ਪ੍ਰੋਗਰਾਮ ਅਤੇ ਲੰਗਰ ਭੰਡਾਰ 16 ਨੂੰ -ਪ੍ਰਧਾਨ ਬਿਮਲ ਅਗਰਵਾਲ <br/> ਅਗਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਨੇ ਗੁਰਨਾਮ ਸਿੰਘ ਪੰਡੋਰੀ ਨੂੰ ਪ੍ਰਧਾਨ ਅਤੇ ਬਲਜੀਤ ਸਿੰਘ ਨੂੰ ਸਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।