19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਇਤਿਹਾਸਕ ਕਸਬਾ ਫਤਿਆਬਾਦ ਜੋ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈ <br/>

ਅਜੀਤ ਡੈਸਕ 14-02-2026
ਫਤਿਆਬਾਦ, 13 ਫਰਵਰੀ (ਹਰਵਿੰਦਰ ਸਿੰਘ ਧੂੰਦਾ)— ਸ਼ੇਰ ਸ਼ਾਹ ਸੂਰੀ ਮਾਰਗ ਤੇ ਤਰਨ ਤਾਰਨ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਤਿਹਾਸਕ ਕਸਬਾ ਫਤਿਆਬਾਦ ਜੋ ਕਿ ਇਤਿਹਾਸ ਪੱਖੋੋਂ ਬਹੁਤ ਅਮੀਰ ਹੈ ਪਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਸਮਸਿਆਵਾਂ ਨਾਲ ਜੂਝ ਰਿਹਾ ਹੈ | ਇਤਿਹਾਸ ਤੇ ਝਾਤ ਮਾਰੀਏ ਤਾਂ ਇਸ ਕਸਬੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸਮੇੇਂ ਭਾਈ ਮਰਦਾਨਾ ਜੀ ਸਮੇਤ ਪੁਰਾਤਨ ਸਰਾਂ ਤਲਾਬ ਵਾਲੀ ਜਿਥੇ ਅੱਜ ਕੱਲ੍ਹ ਸ਼ਾਨਦਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੜਾਉ ਸਾਹਿਬ ਸ਼ੁਸ਼ੋਭਿਤ ਹੈ, ਵਿਖੇ ਚਰਨ ਪਾਏ ਅਤੇ ਇਥੇ ਰਾਤ ਵਿਸ਼ਰਾਮ ਕਰਨ ਮੌਕੇ ਸ਼ਬਦ ਉਚਾਰਨ ਕੀਤਾ 'ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ' ਪਰ ਇਹ ਕਸਬਾ ਆਜ਼ਾਦੀ ਤੋਂ ਲੈ ਕੇ ਵੱਖ-ਵੱਖ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ | ਇਸ ਕਸਬੇ ਦੀ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਦੀ ਹੈ, ਜੋ ਕਿ ਸਮੇੇਂ-ਸਮੇੇਂ ਦੀਆਂ ਵੱਖ-ਵੱਖ ਸਰਕਾਰਾਂ ਹੱਲ ਨਹੀਂ ਕਰ ਸਕੀਆਂ | ਕਸਬੇ ਵਿਚ ਘੱਟੋ ਘੱਟ ਚਾਰ ਪੰਜ ਵੱਡੇ ਛੱਪੜ ਹਨ, ਉਨਾਂ ਦੀ ਜਦੋਂ ਖਲਾਈ ਕੀਤੀ ਜਾਂਦੀ ਹੈ ਤਾਂ ਮਹੀਨਾ ਖੰਡ ਪਾਣੀ ਦਾ ਹੱਲ ਹੋ ਜਾਂਦਾ ਹੈ ਅਤੇ ਫਿਰ ਤੋਂ ਛੱਪੜ, ਘਰਾਂ ਦੇ ਗੰਦੇ ਪਾਣੀ ਨਾਲ ਉਛਲ ਜਾਂਦੇ ਹਨ ਕਿਉਂਕਿ ਹਰ ਘਰ ਵਿਚ ਮੋਟਰਾਂ ਲੱਗੀਆਂ ਹਨ | ਦੂਜੀ ਸਮੱਸਿਆਂ ਇਥੇ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇਸ ਕਸਬੇ ਨੂੰ ਬੱਸ ਸਟੈਂਡ ਨਸੀਬ ਨਹੀਂ ਹੋ ਸਕਿਆ | ਇਥੇ ਸੜਕ 'ਤੇ ਬੱਸਾਂ ਖੜੀਆਂ ਕਰਕੇ ਸਵਾਰੀਆਂ ਉਤਾਰੀਆਂ ਅਤੇ ਚੜਾਈਆਂ ਜਾਦੀਆਂ ਹਨ | ਇਥੇ ਗਰਮੀ ਅਤੇ ਸਰਦੀ ਵਿਚ ਸਵਾਰੀਆਂ ਸੜਕ 'ਤੇ ਖੜੇ ਹੋ ਕੇ ਜਾਂ ਫਿਰ ਦੁਕਾਨਦਾਰਾਂ ਦੇ ਸੈਡਾਂ ਹੇਠ ਖੜੇ ਹੋ ਕੇ ਬੱਸਾਂ ਦੀ ਉਡੀਕ ਕਰਦੀਆਂ ਹਨ | ਸਭ ਤੋਂ ਵੱਡੀ ਮੁਸ਼ਕਿਲ ਔਰਤ ਸਵਾਰੀਆਂ ਨੂੰ ਆਉਂਦੀ ਹੈ ਕਿਉਂਕਿ ਕੋਈ ਬਾਥਰੂਮ ਨਾ ਹੋਣ ਕਾਰਨ ਉਨਾਂ ਨੂੰ ਬਾਥਰੂਮ ਜਾਣ ਲਈ ਮੁਸ਼ਕਿਲ ਹੁੰਦੀ ਹੈ | ਤੀਜਾ ਮਸਲਾ ਇਸ ਕਸਬੇ ਵਿਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆਂ ਹੈ ਕਿਉਂਕਿ ਕਸਬੇ ਵਿਚੋਂ ਦੀ ਵੱਡੇ ਟਰਾਲੇ ਜੋ ਤਰਨ ਤਾਰਨ ਤੋਂ ਪਹਿਲਾਂ ਪੈਂਦੇ ਉਸਮਾ ਟੋਲ ਟੈਕਸ ਤੋਂ ਬਚਣ ਲਈ ਹਰੀਕੇ ਵਾਲੇ ਪਾਸੇ ਤੋਂ ਪਿੰਡ ਖਾਰਾ ਤੋ ਵਾਇਆ ਜਾਮਾਰਾਏ ਤੋੋਂ ਫਤਿਆਬਾਦ ਨੂੰ ਆਉਂਦੀ ਸੜਕ ਰਾਹੀਂ ਕਸਬੇ ਚੋੋਂ ਲੰਘ ਕੇ ਕਪੂਰਥਲਾ ਹਾਈਵੇ ਰਾਹੀਂ ਲੰਘਦੇ ਹਨ, ਉਹ ਕਸਬੇ ਵਿਚ ਟ੍ਰੈਫਿਕ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਅਤੇ ਇਸ ਕਸਬੇ ਵਿਚ ਟ੍ਰੈਫਿਕ ਪੁਲਿਸ ਦੀ ਵੀ ਵੱਡੀ ਘਾਟ ਹੈ | ਜਦੋਂਕਿ ਅਖ਼ਬਾਰਾਂ ਵਿਚ ਕਈ ਵਾਰ ਟ੍ਰੈਫਿਕ ਪੁਲਿਸ ਦੀ ਲੋੜ 'ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ | ਅਗਰ ਇਥੇ ਟ੍ਰੈਫਿਕ ਪੁਲਿਸ ਹੋਵੇ ਤਾਂ ਪਿੰਡਾਂ ਤੋਂ ਆਉਣ ਵਾਲੇ ਲੋਕ ਆਪਣੀਆਂ ਵਹੀਕਲਾਂ ਨੂੰ ਦੁਕਾਨਾਂ ਅੱਗੇ ਖੜੀਆਂ ਕਰਕੇ ਸੌਦਾ-ਪੱਤਾ ਖ੍ਰੀਦਣ ਲੱਗ ਜਾਂਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ | ਅਗਰ ਇਥੇ ਟ੍ਰੈਫਿਕ ਪੁਲਿਸ ਤਾਇਨਾਤ ਹੋਵੇ ਤਾਂ ਬਾਜ਼ਾਰ ਵਿਚ ਲੱਗਦੇ ਜਾਮਾਂ ਤੋ ਛੁਟਕਾਰਾ ਮਿਲ ਸਕਦਾ ਹੈ | ਚੌਥਾ ਮਸਲਾ ਕਸਬੇ ਵਿਚ ਕੋਈ ਢੁਕਵੀਂ ਜਗਾ ਨਾ ਹੋਣ ਕਾਰਨ ਥਾਂ-ਥਾਂ 'ਤੇ ਕੂੜੇ ਦੇ ਢੇਰ ਵੇਖੇ ਜਾ ਸਕਦੇ ਹਨ | ਕਸਬੇ ਵਿਚ ਜਦਾ ਤੋੋਂ ਸਰਪੰਚ ਡਾ.ਜਗਵਿੰਦਰ ਸਿੰਘ ਦੀ ਅਗਵਾਈ ਹੇਠ ਪੰਚਾਇਤ ਬਣੀ ਹੈ, ਉਦੋੋਂ ਤੋਂ ਕਸਬੇ ਵਿਚ ਪਾਣੀ ਦੀ ਨਿਕਾਸੀ ਲਈ ਛੱਪੜਾਂ ਦੀ ਖਲਾਈ ਕਰਵਾਈ ਗਈ ਹੈ, ਪਰ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪੱਕਾ ਹੱਲ ਕਰਨ ਦੀ ਲੋੜ ਹੈ | ਜਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਫਤਿਆਬਾਦ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਬੱਸ ਸਟੈਂਡ ਦਾ ਮਸਲਾ ਵੀ ਹੱਲ ਹੋ ਸਕਦਾ ਹੈ | ਖਵਾਸਪੁਰ ਮੋੜ ਤੇ ਸਰਕਾਰੀ ਜਗਾ ਵਿਚ ਬੱਸਾਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ |

ਪਿਛਲੀ ਖ਼ਬਰ ਵਿਧਾਇਕ ਲਾਡੀ ਢੋਸ ਦੀ ਅਗਵਾਈ 'ਚ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਬੈਠਕ <br/> ਅਗਲੀ ਖ਼ਬਰ ਬਜ਼ੁਰਗਾਂ ਦਾ ਸਨਮਾਨ ਅਤੇ ਦੇਖਭਾਲ ਸਾਡੀ ਨੈਤਿਕ ਜ਼ਿੰਮੇਵਾਰੀ-ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।