ਕੋਟ ਈਸੇ ਖਾਂ, 13 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਵਿਸ਼ੇਸ਼ ਮੌਜੂਦਗੀ 'ਚ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਵਿਕਾਸ ਕਾਰਜਾਂ ਨੂੰ ਲੈ ਕੇ ਇਕ ਅਹਿਮ ਬੈਠਕ ਹੋਈ, ਜਿਸ ਵਿਚ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ, ਨਗਰ ਪੰਚਾਇਤ ਪ੍ਰਧਾਨ ਸ਼ਿੰਦਰ ਕੌਰ, ਵਾਈਸ ਪ੍ਰਧਾਨ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਤੇ ਕੌਂਸਲਰ ਮੌਜੂਦ ਰਹੇ | ਬੈਠਕ 'ਚ ਨਗਰ ਪੰਚਾਇਤ ਦੇ ਦਫ਼ਤਰ ਤੇ ਹੋਰ ਵੱਖ-ਵੱਖ ਕੰਮਾਂ ਨਾਲ ਸੰਬੰਧਿਤ ਕਾਰਜਾਂ ਤੋਂ ਇਲਾਵਾ ਸ਼ਹਿਰ ਦੇ ਹੋਣ ਵਾਲੇ ਕਈ ਕੰਮਾਂ ਸੰਬੰਧੀ ਵੀ ਮਤਾ ਪਾਸ ਕੀਤਾ | ਬੈਠਕ ਉਪਰੰਤ ਦੱਸਿਆ ਗਿਆ ਕਿ ਨਗਰ ਪੰਚਾਇਤ ਦਫ਼ਤਰ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ 1 ਕਰੋੜ 15 ਲੱਖ 77 ਹਜਾਰ ਰੁਪਏ ਪਾਸ ਕੀਤੇ ਗਏ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਚੌਕ ਦੇ ਨਵੀਨੀਕਰਨ ਲਈ 22.50 ਲੱਖ, ਜੇ. ਸੀ. ਬੀ. ਡਰਾਈਵਰ ਦੀ ਸਪਲਾਈ ਲਈ 2.38 ਲੱਖ, ਗਹਿਲੀਵਾਲਾ ਰੋਡ ਵਿਖੇ ਨਵੇਂ ਐਮ. ਆਰ. ਐਫ. ਲਈ 20.59 ਲੱਖ, ਸਟਰੀਟ ਲਾਈਟਾਂ ਦੇ ਸਾਮਾਨ ਦੀ ਖ਼ਰੀਦ ਲਈ 4.58 ਲੱਖ, ਦਾਤੇਵਾਲਾ ਰੋਡ 'ਤੇ ਬਰਮਾ ਲਈ ਇੰਟਰਲਾਕ ਟਾਈਲਾਂ ਅਤੇ ਡਰੇਨ ਉਸਾਰੀ ਲਈ 8.26 ਲੱਖ, ਵਾਰਡ ਨੰਬਰ 13 ਦੀ ਇਕ ਗਲੀ ਲਈ 3.43 ਲੱਖ, ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸਪੀਡ ਬਰੇਕਰਾਂ ਲਈ 4.50 ਲੱਖ, ਜ਼ੀਰਾ ਰੋਡ ਐਚ. ਪੀ. ਪੰਪ ਸਾਹਮਣੇ ਦੋ ਗਲੀਆਂ ਜੋ ਦਾਤਾ ਰੋਡ 'ਤੇ ਨਿਕਲਦੀਆਂ ਹਨ, ਲਈ ਐਲ. ਈ. ਡੀ ਪੁਆਇੰਟਸ ਪੋਲ ਲਈ 10.12 ਲੱਖ, ਮਸੀਤਾਂ ਰੋਡ ਗਊਸ਼ਾਲਾ ਲਈ 5.15 ਲੱਖ ਤੋਂ ਇਲਾਵਾ ਕੁੱਝ ਗਲੀਆਂ ਦੀਆਂ ਇੰਟਰਲਾਕ ਟਾਈਲਾਂ ਦੇ ਕੰਮ ਸ਼ਾਮਲ ਹਨ | ਨਗਰ ਪੰਚਾਇਤ ਦੇ ਕੰਮਾਂ ਲਈ ਕਰੀਬ 16.50 ਲੱਖ ਦੀ ਲਾਗਤ ਨਾਲ ਲਿਆਂਦੇ ਗਏ ਨਵੇਂ ਟਰੈਕਟਰ ਦੀ ਸ਼ੁਰੂਆਤ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਰਸਮੀ ਝੰਡੀ ਦਿਖਾਈ ਗਈ | ਇਸ ਮੌਕੇ ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਤੇ ਤਰੱਕੀ ਲਈ ਹਰ ਖੇਤਰ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਵਾਏ ਜਾ ਰਹੇ ਹਨ | ਇਸ ਮੌਕੇ ਹਲਕਾ ਕੋਆਰਡੀਨੇਟਰ ਵਪਾਰ ਸੈੱਲ ਵਿਜੇ ਕੁਮਾਰ ਧੀਰ, ਇਸਤਰੀ ਵਿੰਗ ਦੀ ਹਲਕਾ ਕੋਆਰਡੀਨੇਟਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰਪਾਲ ਕੌਰ ਪੰਡੋਰੀ, ਕੌਂਸਲਰ ਸੁਰਿੰਦਰਪਾਲ ਸਚਦੇਵਾ, ਕੌਂਸਲਰ ਗੁਰਵੀਰ ਕੌਰ ਕਾਲੜਾ, ਗੁਰਪ੍ਰੀਤ ਕੌਰ ਗੁਰਜੀਤ ਕੌਰ ਤੇ ਕਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ, ਮਨੀ ਛਾਬੜਾ, ਜਸਬੀਰ ਸਿੰਘ ਰਾਜਪੂਤ, ਕੌਂਸਲਰ ਗੁਰਪ੍ਰੀਤ ਸੋਨੂੰ ਸਿੱਧੂ, ਕੌਂਸਲਰ ਬੱਗੜ ਸਿੰਘ, ਬਿਕਰਮ ਸ਼ਰਮਾ, ਕੌਂਸਲਰ ਪ੍ਰਦੀਪ ਪਲਤਾ, ਭਾਊ ਲਖਬੀਰ ਕਾਲੜਾ ਤੇ ਹੋਰ ਹਾਜ਼ਰ ਸਨ |